Petrol Diesel Price: ਦੇਸ਼ ਦੇ ਸਾਰੇ ਰਾਜਾਂ ਅਤੇ ਸ਼ਹਿਰਾਂ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਈਂਧਨ ਦੀ ਨਵੀਂ ਕੀਮਤ ਜਾਰੀ ਕਰ ਦਿੱਤੀ ਹੈ। ਨਵੀਂ ਦਿੱਲੀ ਸਮੇਤ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਸਥਿਰ ਰਹੇ ਹਨ, ਜਦਕਿ ਬਾਕੀ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ।


ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਡਬਲਿਊਟੀਆਈ ਕੱਚਾ ਤੇਲ 0.29 ਫੀਸਦੀ ਦੇ ਵਾਧੇ ਨਾਲ 91.05 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਕਮੋਡਿਟੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 0.15 ਫੀਸਦੀ ਦੇ ਵਾਧੇ ਨਾਲ 92.23 ਡਾਲਰ ਪ੍ਰਤੀ ਬੈਰਲ 'ਤੇ ਹੈ।


ਚਾਰ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 


·        ਨਵੀਂ ਦਿੱਲੀ 'ਚ ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ


·        ਮੁੰਬਈ 'ਚ ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ


·        ਕੋਲਕਾਤਾ 'ਚ ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ


·        ਚੇਨਈ 'ਚ ਪੈਟਰੋਲ 102.74 ਰੁਪਏ, ਡੀਜ਼ਲ 94.33 ਰੁਪਏ ਪ੍ਰਤੀ ਲੀਟਰ


ਕਿਹੜੇ-ਕਿਹੜੇ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਪੈਟਰੋਲ ਦੀ ਕੀਮਤ 17 ਪੈਸੇ ਵਧ ਕੇ 96.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 17 ਪੈਸੇ ਵਧ ਕੇ 89.93 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵਾਰਾਣਸੀ ਵਿੱਚ ਪੈਟਰੋਲ 51 ਪੈਸੇ ਘੱਟ ਕੇ 97.05 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 49 ਪੈਸੇ ਘੱਟ ਕੇ 90.24 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪ੍ਰਯਾਗਰਾਜ 'ਚ ਪੈਟਰੋਲ 79 ਪੈਸੇ ਦੀ ਗਿਰਾਵਟ ਤੋਂ ਬਾਅਦ 96.66 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77 ਪੈਸੇ ਦੀ ਗਿਰਾਵਟ ਤੋਂ ਬਾਅਦ 89.86 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


ਇਹ ਵੀ ਪੜ੍ਹੋ: Earthquake: ਹਰਿਆਣਾ 'ਚ ਮਹਿਸੂਸ ਕੀਤੇ ਗਏ 2.6 ਤੀਬਰਤਾ ਦੇ ਭੂਚਾਲ ਦੇ ਝਟਕੇ, ਰੋਹਤਕ ਰਿਹਾ ਕੇਂਦਰ


ਗੋਰਖਪੁਰ 'ਚ ਪੈਟਰੋਲ ਦੀ ਕੀਮਤ 20 ਪੈਸੇ ਘੱਟ ਕੇ 96.87 ਰੁਪਏ ਅਤੇ ਡੀਜ਼ਲ ਦੀ ਕੀਮਤ 90.04 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਰਾਜਸਥਾਨ ਦੇ ਅਜਮੇਰ 'ਚ ਪੈਟਰੋਲ 30 ਪੈਸੇ ਦੇ ਵਾਧੇ ਤੋਂ ਬਾਅਦ 108.37 ਰੁਪਏ ਅਤੇ ਡੀਜ਼ਲ 27 ਪੈਸੇ ਦੇ ਵਾਧੇ ਤੋਂ ਬਾਅਦ 93.62 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਪਟਨਾ 'ਚ ਪੈਟਰੋਲ 30 ਪੈਸੇ ਵਧ ਕੇ 107.54 ਰੁਪਏ ਅਤੇ ਡੀਜ਼ਲ 28 ਪੈਸੇ ਵਧ ਕੇ 94.32 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।


ਇਹ ਵੀ ਪੜ੍ਹੋ: Punjab News: ਰਾਹੁਲ ਗਾਂਧੀ ਅੱਜ ਆਉਣਗੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਪਹੁੰਚ ਕੇ ਲੈਣਗੇ ਅਸ਼ੀਰਵਾਦ