ਨਵੀਂ ਦਿੱਲੀ: ਪ੍ਰਚੂਨ ਤੇਲ ਦੀਆਂ ਕੀਮਤਾਂ ਵਿਚ ਸਥਿਰਤਾ ਦੇ ਨਾਲ ਮਹੀਨੇ ਦੀ ਸ਼ੁਰੂਆਤ ਹੋਈ ਹੈ। ਸੋਮਵਾਰ 1 ਮਾਰਚ, 2021 ਨੂੰ ਤੇਲ ਦੀ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ। ਐਤਵਾਰ ਨੂੰ ਵੀ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ। ਦੱਸ ਦਈਏ ਕਿ ਤੇਲ ਦੀਆਂ ਕੀਮਤਾਂ 'ਚ ਆਖਰੀ ਵਾਧਾ ਸ਼ਨੀਵਾਰ ਨੂੰ ਹੋਇਆ ਸੀ। ਹਾਲਾਂਕਿ, ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਫਰਵਰੀ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੁੱਲ 14 ਦਿਨਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ, ਜਦੋਂਕਿ ਕਮੀ ਕਿਸੇ ਵੀ ਦਿਨ ਨਹੀਂ ਹੋਈ।


ਆਖਰੀ ਸੋਧ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡਣ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦਿੱਲੀ ਵਿੱਚ ਪੈਟਰੋਲ 91.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 81.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਸ਼ਨੀਵਾਰ ਨੂੰ ਪੈਟਰੋਲ 24 ਪੈਸੇ ਅਤੇ ਡੀਜ਼ਲ ਵਿਚ 15 ਪੈਸੇ ਦਾ ਵਾਧਾ ਹੋਇਆ ਸੀ।


ਮੁੰਬਈ ਵਿੱਚ ਪੈਟਰੋਲ 97.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਚਾਰ ਮਹਾਨਗਰਾਂ - ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ - ਮੁੰਬਈ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਹੈ। ਕੋਲਕਾਤਾ ਵਿਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 91.35 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 84.20 ਤੋਂ ਵਧ ਕੇ 84.35 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਪੈਟਰੋਲ ਦੀ ਕੀਮਤ 93.11 ਰੁਪਏ ਪ੍ਰਤੀ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ 86.45 ਰੁਪਏ ਪ੍ਰਤੀ ਲੀਟਰ ਹੈ।


ਇਹ ਵੀ ਪੜ੍ਹੋ: LPG Price Hike: ਮਹਿੰਗਾਈ ਦਾ ਇੱਕ ਹੋਰ ਝਟਕਾ, ਘਰੇਲੂ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904