ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਸ਼ੁੱਕਰਵਾਰ 27 ਮਈ ਨੂੰ ਜਾਰੀ ਕੀਤੀਆਂ ਗਈਆਂ ਹਨ। ਦੇਸ਼ ਭਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਅੱਜ ਲਗਾਤਾਰ 6 ਦਿਨ ਹੋ ਗਏ ਹਨ, ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਇਹ ਸਥਿਰ ਹਨ।

ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 111.35 ਰੁਪਏ ਤੇ ਡੀਜ਼ਲ ਦੀ ਕੀਮਤ 97.28 ਰੁਪਏ ਪ੍ਰਤੀ ਲੀਟਰ ਹੈ। ਦਿੱਲੀ ਅਤੇ ਮੁੰਬਈ ਤੋਂ ਇਲਾਵਾ ਅੱਜ ਚੇਨਈ 'ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਚੱਲ ਰਹੀ ਹੈ। ਉਥੇ ਹੀ, ਕੋਲਕਾਤਾ 'ਚ ਪੈਟਰੋਲ 106.03 ਰੁਪਏ ਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਦੇਸ਼ ਦੇ 4 ਮਹਾਨਗਰਾਂ 'ਚ ਸਭ ਤੋਂ ਸਸਤਾ ਕਿੱਥੇ ਪੈਟਰੋਲ ਤੇ ਡੀਜ਼ਲ  



ਹੁਣ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਤੇਲ ਦੀਆਂ ਕੀਮਤਾਂ ਦੀ ਤੁਲਨਾ ਕਰੀਏ ਤਾਂ ਦਿੱਲੀ ਵਿੱਚ ਪੈਟਰੋਲ-ਡੀਜ਼ਲ ਸਭ ਤੋਂ ਸਸਤਾ ਹੈ ਜਦੋਂਕਿ ਤੇਲ ਮੁੰਬਈ ਵਿੱਚ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ।

ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ , 115 ਡਾਲਰ ਤੱਕ ਪਹੁੰਚੀਆਂ ਕੀਮਤਾਂ


ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ 27 ਮਈ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਅੱਜ WTI ਕਰੂਡ ਦੀ ਕੀਮਤ 111 ਡਾਲਰ ਦੇ ਆਸ-ਪਾਸ ਬਣੀ ਹੋਈ ਹੈ ਤੇ ਬ੍ਰੈਂਟ ਕਰੂਡ ਦੀ ਕੀਮਤ 115 ਡਾਲਰ ਦੇ ਆਸ-ਪਾਸ ਹੈ।

ਤੁਹਾਨੂੰ ਦੱਸ ਦੇਈਏ ਕਿ ਬ੍ਰੈਂਟ ਕਰੂਡ ਡਬਲਯੂਟੀਆਈ ਕਰੂਡ ਨਾਲੋਂ ਹਲਕਾ ਤੇਲ ਹੈ। ਇਹੀ ਕਾਰਨ ਹੈ ਕਿ ਬ੍ਰੈਂਟ ਕਰੂਡ ਡਬਲਯੂਟੀਆਈ ਕਰੂਡ ਨਾਲੋਂ ਮਹਿੰਗਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੀ ਨਹੀਂ ਬਲਕਿ 2 ਹਜ਼ਾਰ ਤੋਂ ਵੱਧ ਚੀਜ਼ਾਂ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਦਰਅਸਲ, ਕੱਚੇ ਤੇਲ ਦੀ ਵਰਤੋਂ 2 ਹਜ਼ਾਰ ਤੋਂ ਵੱਧ ਚੀਜ਼ਾਂ ਬਣਾਉਣ ਵਿਚ ਕੱਚੇ ਮਾਲ ਵਜੋਂ ਕੀਤੀ ਜਾਂਦੀ ਹੈ।