ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੈਟਰੋਲ ਤੇ ਡੀਜ਼ਲ ਅੱਜ ਇਕ ਵਾਰ ਫਿਰ ਮਹਿੰਗੇ ਹੋ ਗਏ। ਦਿੱਲੀ 'ਚ ਪੈਟਰੋਲ 29 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਦਿੱਲੀ 'ਚ ਪੈਟਰੋਲ ਦੀ ਕੀਮਤ 96 ਰੁਪਏ 41 ਪੈਸੇ ਤੇ ਡੀਜ਼ਲ 87 ਰੁਪਏ 28 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।

ਚਾਰ ਮਹਾਂਨਗਰਾਂ 'ਚ ਪੈਟਰੋਲ ਦੀ ਕੀਮਤ

ਦਿੱਲੀ - 96.41 ਰੁਪਏ ਪ੍ਰਤੀ ਲੀਟਰ

ਮਿੰਬਈ- 102.58 ਰੁਪਏ ਪ੍ਰਤੀ ਲੀਟਰ

ਕੋਲਕਾਤਾ- 96.34 ਰੁਪਏ ਪ੍ਰਤੀ ਲੀਟਰ

ਚੇਨੱਈ- 97.69 ਰੁਪਏ ਪ੍ਰਤੀ ਲੀਟਰ

ਚਾਰ ਮਹਾਂਨਗਰਾਂ 'ਚ ਡੀਜ਼ਲ ਦੀ ਕੀਮਤ

ਦਿੱਲੀ- 87.28 ਰੁਪਏ ਪ੍ਰਤੀ ਲੀਟਰ

ਮੁੰਬਈ- 94.70 ਰੁਪਏ ਪ੍ਰਤੀ ਲੀਟਰ

ਕੋਲਕਾਤਾ- 90.12 ਰੁਪਏ ਪ੍ਰਤੀ ਲੀਟਰ

ਚੇਨੱਈ- 91.92 ਰੁਪਏ ਪ੍ਰਤੀ ਲੀਟਰ

ਦੱਸ ਦੇਈਏ ਕਿ ਵੈਟ ਤੇ ਮਾਲ ਢੁਾਈ ਜਿਹੇ ਸਥਾਨਕ ਟੈਕਸ ਕਾਰਨ ਵੱਖ-ਵੱਖ ਸੂਬਿਆਂ 'ਚ ਤੇਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਦੇਸ਼ 'ਚ ਪੈਟਰੋਲ 'ਤੇ ਸਭ ਤੋਂ ਵੱਧ ਵੈਟ ਰਾਜਸਥਾਨ 'ਚ ਲੱਗਦਾ ਹੈ। ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦਾ ਸਥਾਨ ਆਉਂਦਾ ਹੈ।

ਪੈਟਰੋਲੀਅਮ ਮੰਤਰੀ ਨੇ ਕਿਹਾ- ਕਾਂਗਰਸ ਸ਼ਾਸਤ ਸੂਬੇ ਤੇਲ 'ਤੇ ਟੈਕਸ ਘਟਾਉਣ

ਪੈਟਰੋਲ ਤੇ ਡੀਜ਼ਲ ਦੇ ਭਾਅ ਰਿਕਾਰਡ ਪੱਧਰ 'ਤੇ ਪਹੁੰਚਣ ਦਰਮਿਆਨ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਤਵਾਰ ਕਿਹਾ ਕਿ ਜੇਕਰ ਕਾਂਗਰਸ ਪਾਰਟੀ  ਨੂੰ ਜਨਤਾ ਦੀ ਸਚਮੁੱਚ ਚਿੰਤਾ ਹੈ ਤਾਂ ਰਾਜਸਥਾਨ ਤੇ ਮਹਾਰਾਸ਼ਟਰ ਜਿਹੇ ਕਾਂਗਰਸ ਸ਼ਾਸਤ ਸੂਬਿਆਂ ਨੂੰ ਵਾਹਨ ਈਧਨ 'ਤੇ ਕਰਾਂ 'ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਮੰਨਿਆ ਕਿ ਪੈਟਰੋਲੀਅਮ ਈਂਧਨ ਦੇ ਭਾਅ 'ਚ ਵਾਧੇ ਨਾਲ ਉਪਭੋਗਤਾਵਾਂ ਨੂੰ ਤਕਲੀਫ ਹੋ ਰਹੀ ਹੈ। ਪਰ ਇਹ ਵੀ ਕਿਹਾ ਕਿ ਗਰੀਬਾਂ ਨੂੰ ਮੁਫ਼ਤ ਰਾਸ਼ਨ ਤੇ ਮੁਫ਼ਤ ਟੀਕਾਕਰਨ ਲਈ ਸਰਕਾਰ ਨੇ ਪੈਸਿਆਂ ਦਾ ਪ੍ਰਬੰਧ ਕਿਤੋਂ ਤਾਂ ਕਰਨਾ ਹੀ ਹੈ।

ਇਹ ਵੀ ਪੜ੍ਹੋਕੀ ਖ਼ਤਮ ਹੋ ਗਈ ਹੈ Sunil Grover ਅਤੇ Kapil Sharma ਦੀ ਕੁੜੱਤਣ? ਇਕੱਠੇ ਕੰਮ ਕਰਨ 'ਤੇ ਗੁੱਥੀ ਨੇ ਤੋੜੀ ਚੁੱਪੀ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904