ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਵਿੱਚ ਮੁੜ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਦੇਸ਼ 'ਚ ਲਗਾਤਾਰ 47 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ, ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਅਤੇ ਇਸ ਪ੍ਰਭਾਵ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਜਾਂ ਵਾਧਾ ਕੀਤਾ ਜਾਂਦਾ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 5 ਜੁਲਾਈ ਨੂੰ ਪੈਟਰੋਲ ਦੀ ਕੀਮਤ 96.89 ਰੁਪਏ ਪ੍ਰਤੀ ਲੀਟਰ ਹੈ। ਇਨ੍ਹਾਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸ਼ਹਿਰਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੇ ਮੋਹਾਲੀ `ਚ ਪੈਟਰੋਲ 97 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਹੋਰਨਾਂ ਜ਼ਿਲ੍ਹਿਆਂ `ਚ ਪੈਟਰੋਲ ਦੀ ਕੀਮਤ 96 ਰੁਪਏ ਹੈ। ਦੂਜੇ ਪਾਸੇ ਡੀਜ਼ਲ 87.24 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਕੱਚੇ ਤੇਲ 'ਚ ਗਿਰਾਵਟ ਜਾਰੀ
ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ ਅਤੇ ਅੱਜ ਵੀ ਇਹ ਉਸੇ ਗਿਰਾਵਟ ਨਾਲ ਦਿਖਾਈ ਦੇ ਰਹੀਆਂ ਹਨ। ਡਬਲਯੂਟੀਆਈ ਕਰੂਡ $102.7 ਪ੍ਰਤੀ ਬੈਰਲ 'ਤੇ ਹੈ ਅਤੇ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ $104.5 ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ।
ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟ
ਮੁੰਬਈ 'ਚ ਪੈਟਰੋਲ 111.35 ਰੁਪਏ ਅਤੇ ਡੀਜ਼ਲ 97.28 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਬੈਂਗਲੁਰੂ 'ਚ ਪੈਟਰੋਲ 101.94 ਰੁਪਏ ਅਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ
ਗਾਜ਼ੀਆਬਾਦ — ਪੈਟਰੋਲ 96.58 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ਹੈ
ਨੋਇਡਾ- ਪੈਟਰੋਲ 97 ਰੁਪਏ ਅਤੇ ਡੀਜ਼ਲ 90.14 ਰੁਪਏ ਪ੍ਰਤੀ ਲੀਟਰ
ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਹੈ
ਤਿਰੂਵਨੰਤਪੁਰਮ 'ਚ ਪੈਟਰੋਲ 107.71 ਰੁਪਏ ਅਤੇ ਡੀਜ਼ਲ 96.52 ਰੁਪਏ ਪ੍ਰਤੀ ਲੀਟਰ
ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਹੈ
ਭੁਵਨੇਸ਼ਵਰ 'ਚ ਪੈਟਰੋਲ 103.19 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ
ਹੈਦਰਾਬਾਦ 'ਚ ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ ਹੈ
ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੈ
ਪੋਰਟ ਬਲੇਅਰ 'ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੈ
ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟਾਂ ਨੂੰ ਕਿਵੇਂ ਜਾਣੀਏ
ਤੁਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਤੋਂ ਇੱਕ SMS ਭੇਜ ਕੇ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ RSP ਦੇ ਨਾਲ ਸਿਟੀ ਕੋਡ ਦਰਜ ਕਰਕੇ 9224992249 'ਤੇ SMS ਭੇਜ ਕੇ ਦਰਾਂ ਦਾ ਪਤਾ ਲਗਾ ਸਕਦੇ ਹਨ। BPCL ਗਾਹਕ 9223112222 ਨੰਬਰ 'ਤੇ RSP ਲਿਖ ਕੇ ਨਵੀਨਤਮ ਦਰਾਂ ਨੂੰ ਜਾਣ ਸਕਦੇ ਹਨ। ਐਚਪੀਸੀਐਲ ਦੇ ਖਪਤਕਾਰ 9222201122 ਨੰਬਰ 'ਤੇ HP ਕੀਮਤ ਭੇਜ ਕੇ ਕੀਮਤ ਜਾਣ ਸਕਦੇ ਹਨ।