Petrol Diesel Price Hike: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਵਿਰੋਧੀ ਪਾਰਟੀਆਂ ਸਰਕਾਰ ਦੀਆਂ ਨੀਤੀਆਂ 'ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਦੌਰਾਨ ਅੱਜ ਹਰਦੀਪ ਸਿੰਘ ਪੁਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਮੰਤਰੀ ਦਾ ਅਹੁਦਾ ਸੰਭਾਲ ਲਿਆ। ਪੁਰੀ ਨੇ ਇਸ ਮੰਤਰਾਲੇ ਵਿਚ ਧਰਮਿੰਦਰ ਪ੍ਰਧਾਨ ਦੀ ਥਾਂ ਲਈ ਹੈ।


ਅੱਜ ਵੀ ਹੋਇਆ ਵਾਧਾ


ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿਚ 35 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 9 ਪੈਸੇ ਦਾ ਵਾਧਾ ਕੀਤਾ ਹੈ। ਸਥਾਨਕ ਟੈਕਸਾਂ ਅਤੇ ਟ੍ਰਾਂਸਪੋਰਟੇਸ਼ਨ ਖਰਚਿਆਂ ਆਦਿ ਕਾਰਨ ਵੱਖ-ਵੱਖ ਸੂਬਿਆਂ ਵਿੱਚ ਈਂਧਣ ਦੀਆਂ ਕੀਮਤਾਂ ਵੱਖਰੀਆਂ ਹੋ ਸਕਦੀਆਂ ਹਨ। ਤੇਲ ਦੀਆਂ ਕੀਮਤਾਂ ਵਿੱਚ ਨਵੇਂ ਵਾਧੇ ਦੇ ਨਾਲ ਉਨ੍ਹਾਂ ਦੀਆਂ ਕੀਮਤਾਂ ਨਵੇਂ ਹਾਈ ਪੱਧਰ 'ਤੇ ਪਹੁੰਚ ਗਈਆਂ ਹਨ।


ਕੀ ਕਿਹਾ ਹਰਦੀਪ ਪੁਰੀ ਨੇ?


ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੁਰੀ ਨੇ ਕਿਹਾ ਕਿ ਉਹ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਸ ਵਿਸ਼ੇ 'ਤੇ ਕੋਈ ਟਿੱਪਣੀ ਕਰਨਗੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਮੈਨੂੰ ਥੋੜਾ ਸਮਾਂ ਦਿਓ। ਮੈਨੂੰ ਵਿਸ਼ਿਆਂ ਬਾਰੇ ਜਾਣਕਾਰੀ ਲੈਣ ਦੀ ਜ਼ਰੂਰਤ ਹੈ। ਮੈਂ ਇਸ ਮੰਤਰਾਲੇ ਵਿੱਚ ਕਦਮ ਰੱਖਿਆ ਹੈ, ਇਸ ਲਈ ਮੇਰੇ ਲਈ ਇਸ 'ਤੇ (ਬਾਲਣ ਦੀ ਕੀਮਤ) ਬਾਰੇ ਕੁਝ ਕਹਿਣਾ ਗ਼ਲਤ ਹੋਵੇਗਾ।”


ਪੈਟਰੋਲ ਦੀ ਕੀਮਤ ਪਹਿਲਾਂ ਹੀ ਦੇਸ਼ ਦੇ ਅੱਧੇ ਤੋਂ ਵੱਧ ਹਿੱਸਿਆਂ ਵਿਚ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਦਿੱਲੀ ਵਿਚ 100.56 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 106.59 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦਿੱਲੀ ਵਿਚ 89.62 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 97.18 ਰੁਪਏ ਹੋ ਗਈ।


ਸਾਬਕਾ ਡਿਪਲੋਮੈਟ ਪੁਰੀ ਨੇ ਕਿਹਾ, "ਮੇਰੀ ਰਸਮੀ ਸਿਖਲਾਈ ਇੱਕ ਅਜਿਹੇ ਖੇਤਰ ਵਿਚ ਹੋਈ ਹੈ ਜਿੱਥੇ ਟਿਪਣੀਆਂ ਪੂਰੀ ਜਾਣਕਾਰੀ ਤੋਂ ਬਗੈਰ ਨਹੀਂ ਕੀਤੀਆਂ ਜਾਂਦੀਆਂ।" ਸਾਲ 1974 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਪੁਰੀ ਨੂੰ ਇੱਕ ਅਜਿਹੇ ਸਮੇਂ ਮੰਤਰੀ ਨਿਯੁਕਤ ਕੀਤਾ ਗਿਆ ਹੈ ਜਦੋਂ ਦੇਸ਼ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਜੂਝ ਰਿਹਾ ਹੈ। ਪੁਰੀ ਨੇ ਕਿਹਾ, "ਜਿਵੇਂ ਹੀ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਨ ਵੱਲ ਵਧਾਂਗੇ, ਊਰਜਾ ਦੀ ਉਪਲਬਧਤਾ ਅਤੇ ਖਪਤ ਸਭ ਤੋਂ ਮਹੱਤਵਪੂਰਨ ਰਹੇਗੀ। ਮੇਰਾ ਧਿਆਨ ਕੱਚੇ ਅਤੇ ਕੁਦਰਤੀ ਗੈਸ ਦੇ ਘਰੇਲੂ ਉਤਪਾਦਨ ਨੂੰ ਵਧਾਉਣ 'ਤੇ ਕੇਂਦਰਤ ਹੋਵੇਗਾ।"


ਪੁਰੀ ਤੋਂ ਇਲਾਵਾ ਰਾਮੇਸ਼ਵਰਮ ਤੇਲੀ ਨੇ ਪੈਟਰੋਲੀਅਮ ਰਾਜ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਬਾਹਰ ਜਾਣ ਵਾਲੇ ਮੰਤਰੀ ਪ੍ਰਧਾਨ ਨਵੇਂ ਮੰਤਰੀਆਂ ਦਾ ਅਹੁਦਾ ਸੰਭਾਲਣ ਮੌਕੇ ਮੌਜੂਦ ਸੀ। ਮੰਤਰੀ ਮੰਡਲ ਵਿਚ ਕੀਤੇ ਗਏ ਬਦਲਾਅ ਵਿਚ ਪ੍ਰਧਾਨ ਨੂੰ ਮਨੁੱਖੀ ਸਰੋਤ ਵਿਕਾਸ ਅਤੇ ਹੁਨਰ ਵਿਕਾਸ ਮੰਤਰੀ ਬਣਾਇਆ ਗਿਆ ਹੈ।


ਇਹ ਵੀ ਪੜ੍ਹੋ: Farmers Protest: ਖੇਤੀਬਾੜੀ ਮੰਤਰੀ ਨੇ ਮੁੜ ਕੀਤੀ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰ-ਗੱਲਬਾਤ ਕਰਨ ਦੀ ਅਪੀਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904