PIB Fact Check of Income Tax Department Viral Message: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾ ਕੋਈ ਮੈਸੇਜ ਵਾਇਰਲ ਹੁੰਦਾ ਹੈ। ਭਾਰਤ ਵਿੱਚ ਵਧਦੇ ਡਿਜੀਟਾਈਜੇਸ਼ਨ ਦੇ ਨਾਲ ਸਾਈਬਰ ਅਪਰਾਧ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਪੀਆਈਬੀ ਸਾਈਬਰ ਅਪਰਾਧ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਵਾਇਰਲ ਮੈਸੇਜਸ ਦੀ ਤੱਥਾਂ ਦੀ ਜਾਂਚ ਕਰਦੀ ਰਹਿੰਦੀ ਹੈ। ਇਸ ਰਾਹੀਂ ਉਹ ਵਾਇਰਲ ਮੈਸੇਜ ਨਾਲ ਜੁੜੀ ਸੱਚਾਈ ਦੱਸਦੀ ਹੈ।


ਹਾਲ ਹੀ ਵਿੱਚ, ਭਾਰਤੀ ਆਮਦਨ ਕਰ ਵਿਭਾਗ ਦਾ ਇੱਕ ਮੈਸੇਜ  ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਵਿੱਚ ਲੱਕੀ ਡਰਾਅ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਮੈਸੇਜ ਦੀ ਸੱਚਾਈ ਬਾਰੇ-






ਪੀਆਈਬੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ


ਦੱਸ ਦਈਏ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਵਾਇਰਲ ਪੋਸਟ ਦੀ ਜਾਣਕਾਰੀ ਦਿੱਤੀ ਹੈ। ਇਸ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੇ ਇਸ ਲਾਟਰੀ ਰਾਹੀਂ 8,388 ਰੁਪਏ ਜਿੱਤੇ ਹਨ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਲਾਟਰੀ ਦਾ ਆਯੋਜਨ ਇਨਕਮ ਟੈਕਸ ਵਿਭਾਗ ਅਤੇ ਕੇਬੀਸੀ ਨੇ ਮਿਲ ਕੇ ਕੀਤਾ ਹੈ।


ਜਾਣੋ ਵਾਇਰਲ ਮੈਸੇਜ ਦੀ ਸੱਚਾਈ


ਦੱਸ ਦੇਈਏ ਕਿ ਪੀਆਈਬੀ ਫੈਕਟ ਚੈਕ ਵਿੱਚ ਦੱਸਿਆ ਗਿਆ ਹੈ ਕਿ ਇਹ ਵਾਇਰਲ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ। ਪੀਆਈਬੀ ਨੇ ਕਿਹਾ ਹੈ ਕਿ ਲੋਕਾਂ ਨੂੰ ਅਜਿਹੇ ਵਾਇਰਲ ਸੰਦੇਸ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਸੰਦੇਸ਼ਾਂ 'ਤੇ ਦਿੱਤੇ ਗਏ ਨੰਬਰ 'ਤੇ ਆਪਣੇ ਨਿੱਜੀ ਵੇਰਵੇ ਅਤੇ ਬੈਂਕ ਵੇਰਵੇ ਬਿਲਕੁਲ ਵੀ ਸਾਂਝੇ ਨਾ ਕਰਨ।


ਇਹ ਵੀ ਪੜ੍ਹੋ