Jan Dhan account KYC: ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਦੇ 10 ਸਾਲ ਪੂਰੇ ਹੋ ਗਏ ਹਨ। ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਅਨੁਸਾਰ, ਬੈਂਕ ਅਕਾਊਂਟ ਖੋਲ੍ਹਣ ਤੋਂ ਬਾਅਦ ਹਰ ਸਾਲ KYC (Know Your Customer) ਕਰਵਾਉਣਾ ਜ਼ਰੂਰੀ ਹੈ। ਇਸ ਲਈ, ਜੇ ਤੁਹਾਡਾ ਵੀ ਕਿਸੇ ਬੈਂਕ ਵਿੱਚ ਜਨਧਨ ਖਾਤਾ ਹੈ, ਤਾਂ ਆਪਣਾ KYC ਫਟਾਫਟ ਕਰਵਾਓ। ਇਸ ਦੀ ਡੈਡਲਾਈਨ 30 ਸਤੰਬਰ ਹੈ। KYC ਨਾ ਕਰਨ 'ਤੇ ਬੈਂਕ ਤੁਹਾਡਾ ਅਕਾਊਂਟ ਬੰਦ ਕਰ ਸਕਦਾ ਹੈ, ਜਿਸ ਨਾਲ ਤੁਹਾਨੂੰ ਸਰਕਾਰੀ ਸਬਸਿਡੀ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ।
ਇਸ ਮਕਸਦ ਲਈ ਸ਼ੁਰੂ ਕੀਤਾ ਗਿਆ ਸੀ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਸਾਲ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮੁੱਖ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਬੈਂਕ ਖਾਤੇ ਖੁਲਵਾ ਕੇ ਉਨ੍ਹਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸੀ। ਇਸ ਵਿੱਚ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ ਖਾਤੇ ਵਿੱਚ ਘੱਟੋ-ਘੱਟ ਬੈਲੰਸ ਰੱਖਣ ਦੀ ਕੋਈ ਲੋੜ ਨਹੀਂ ਹੈ। ਖਾਤਾਧਾਰਕ ਓਵਰਡਰਾਫਟ ਦਾ ਵੀ ਲਾਭ ਲੈ ਸਕਦਾ ਹੈ। ਭਾਵ, ਜੇ ਖਾਤੇ ਵਿੱਚ ਪੈਸੇ ਨਾ ਹੋਣ ਦੀ ਸਥਿਤੀ ਵਿੱਚ ਵੀ, ਖਾਤਾਧਾਰਕ ਖਾਤੇ ਤੋਂ ਪੈਸੇ ਕੱਢ ਸਕਦਾ ਹੈ। ਇਸ ਦੀ ਇੱਕ ਸੀਮਾ ਤੈਅ ਕੀਤੀ ਜਾਂਦੀ ਹੈ ਅਤੇ ਬੈਂਕ ਓਵਰਡਰਾਫਟ ਵਜੋਂ ਕੱਢੇ ਗਏ ਪੈਸਿਆਂ 'ਤੇ ਵਿਆਜ ਵਸੂਲਦਾ ਹੈ।
ਕੀ ਹੈ ਰੀ-ਕੇਵਾਈਸੀ ਅਤੇ ਕਿਉਂ ਹੈ ਜ਼ਰੂਰੀ?
2014-2015 ਵਿੱਚ ਖੋਲ੍ਹੇ ਗਏ ਖਾਤਿਆਂ ਦੀ ਦੁਬਾਰਾ ਕੇਵਾਈਸੀ ਕਰਵਾਉਣੀ ਹੋਵੇਗੀ ਕਿਉਂਕਿ ਇਨ੍ਹਾਂ ਖਾਤਿਆਂ ਦੀ ਕੇਵਾਈਸੀ ਵੈਲਿਡਿਟੀ ਦਸ ਸਾਲ ਦੀ ਹੁੰਦੀ ਹੈ। ਇਹ ਪ੍ਰਕਿਰਿਆ ਖਾਤੇ ਨੂੰ ਐਕਟਿਵ ਰੱਖਣ ਲਈ ਜ਼ਰੂਰੀ ਹੈ।
ਰੀ-ਕੇਵਾਈਸੀ ਕਰਵਾਉਣਾ ਬਹੁਤ ਆਸਾਨ ਹੈ। ਇਸ ਵਿੱਚ ਤੁਸੀਂ ਬੈਂਕ ਨੂੰ ਆਪਣੀ ਅਪਡੇਟ ਕੀਤੀ ਜਾਣਕਾਰੀ ਦਿੰਦੇ ਹੋ, ਜਿਵੇਂ ਕਿ ਮੌਜੂਦਾ ਪਤਾ, ਨਾਮ, ਅਪਡੇਟ ਕੀਤੀ ਫੋਟੋ ਆਦਿ। ਇਸ ਨਾਲ ਧੋਖਾਧੜੀ ਰੋਕਣ ਅਤੇ ਬੈਂਕਿੰਗ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ।
ਦੇਸ਼ ਭਰ ਦੇ ਸਰਕਾਰੀ ਬੈਂਕ 1 ਜੁਲਾਈ ਤੋਂ 30 ਸਤੰਬਰ 2025 ਤੱਕ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਕੈਂਪ ਆਯੋਜਿਤ ਕਰ ਰਹੇ ਹਨ। ਇਸ ਦੇ ਤਹਿਤ ਘਰ-ਘਰ ਜਾ ਕੇ ਕੇਵਾਈਸੀ ਕਰਵਾਈ ਜਾ ਰਹੀ ਹੈ। ਹੁਣ ਤੱਕ ਲਗਭਗ 1,00,000 ਗ੍ਰਾਮ ਪੰਚਾਇਤਾਂ ਵਿੱਚ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਲੱਖਾਂ ਲੋਕਾਂ ਨੇ ਆਪਣੀ ਕੇਵਾਈਸੀ ਕਰਵਾਈ ਹੈ।