PM Kisan Yojana 16th Installment Date: ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜਿਹੜੇ ਕਿਸਾਨ ਲੰਬੇ ਸਮੇਂ ਤੋਂ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਦੇ ਖਾਤਿਆਂ ਵਿੱਚ ਜਲਦੀ ਹੀ 2000-2000 ਰੁਪਏ ਆਉਣ ਵਾਲੇ ਹਨ। ਕੱਲ ਯਾਨੀ 28 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ 16ਵੀਂ ਕਿਸ਼ਤ ਦਾ ਪੈਸਾ ਟਰਾਂਸਫਰ ਕਰਨਗੇ। ਇਸ ਦੀ ਜਾਣਕਾਰੀ ਸਕੀਮ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਅਪਡੇਟ ਕੀਤੀ ਗਈ ਹੈ। ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।
16ਵੀਂ ਕਿਸ਼ਤ ਦੇ ਪੈਸੇ 28 ਫਰਵਰੀ ਨੂੰ ਕੀਤੇ ਜਾਣਗੇ ਜਾਰੀ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਹਰ ਸਾਲ ਗਰੀਬ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ 6000 ਰੁਪਏ ਟਰਾਂਸਫਰ ਕਰਦੀ ਹੈ। ਇਹ ਪੈਸਾ ਹਰ ਸਾਲ ਕੁੱਲ ਤਿੰਨ ਕਿਸ਼ਤਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। ਮੋਦੀ ਸਰਕਾਰ ਨੇ ਫਰਵਰੀ 2019 'ਚ ਇਹ ਯੋਜਨਾ ਸ਼ੁਰੂ ਕੀਤੀ ਸੀ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀਆਂ ਕੁੱਲ 15 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਹਨ। ਕੱਲ ਯਾਨੀ 28 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਇਸ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕਰਨਗੇ। ਇਸ ਯੋਜਨਾ ਤਹਿਤ ਸਰਕਾਰ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ ਕੁੱਲ 21 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕਰੇਗੀ।
ਈ-ਕੇਵਾਈਸੀ ਹੈ ਜ਼ਰੂਰੀ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਦਾ ਲਾਭ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਮਿਲੇਗਾ ਜਿਨ੍ਹਾਂ ਨੇ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰ ਲਈ ਹੈ। ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ (ਪੀਐੱਮ ਕਿਸਾਨ ਯੋਜਨਾ ਈ-ਕੇਵਾਈਸੀ) ਕਰਨਾ ਜ਼ਰੂਰੀ ਹੈ। ਅਜਿਹੇ 'ਚ ਜਿਨ੍ਹਾਂ ਕਿਸਾਨਾਂ ਨੇ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੂਚੀ ਵਿੱਚ ਨਾਮ ਕਿੰਝ ਕਰੋ ਚੈੱਕ-
- ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇੱਥੇ ਫਾਰਮਰਜ਼ ਕਾਰਨਰ ਵਿਕਲਪ ਨੂੰ ਚੁਣੋ।
- ਅੱਗੇ ਲਾਭਪਾਤਰੀ ਸੂਚੀ 'ਤੇ ਕਲਿੱਕ ਕਰੋ।
- ਅੱਗੇ, ਤੁਹਾਡੇ ਸਾਹਮਣੇ ਇੱਕ ਨਵੀਂ ਵਿੰਡੋ ਖੁੱਲੇਗੀ ਜਿਸ ਵਿੱਚ ਤੁਹਾਨੂੰ ਆਪਣੇ ਰਾਜ, ਜ਼ਿਲ੍ਹੇ, ਬਲਾਕ ਅਤੇ ਪਿੰਡ ਦਾ ਨਾਮ ਚੁਣਨਾ ਹੋਵੇਗਾ।
- Get Report 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡੇ ਪਿੰਡ ਦੇ ਲਾਭਪਾਤਰੀਆਂ ਦੀ ਪੂਰੀ ਸੂਚੀ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗੀ ਜਿਸ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।