Pradhan Mantri Kisan Samman Nidhi Scheme- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਸਕੀਮ ਦੀ 18ਵੀਂ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਇਕ ਰਿਪੋਰਟਾਂ ਮੁਤਾਬਕ ਇਹ ਕਿਸ਼ਤ ਅਕਤੂਬਰ 2024 ਵਿਚ ਜਾਰੀ ਹੋ ਸਕਦੀ ਹੈ। 


ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ 2024 ਵਿੱਚ 17ਵੀਂ ਕਿਸ਼ਤ ਜਾਰੀ ਕੀਤੀ ਸੀ ਅਤੇ 16ਵੀਂ ਕਿਸ਼ਤ ਇਸ ਸਾਲ ਫਰਵਰੀ ਵਿੱਚ ਜਾਰੀ ਕੀਤੀ ਗਈ ਸੀ।


PM-KISAN ਯੋਜਨਾ ਦੇ ਲਾਭ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਵਿੱਚ 2,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਭਾਵ 6,000 ਰੁਪਏ ਸਾਲਾਨਾ। ਇਹ ਰਕਮ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ- ਅਪ੍ਰੈਲ-ਜੁਲਾਈ, ਅਗਸਤ-ਨਵੰਬਰ ਅਤੇ ਦਸੰਬਰ-ਮਾਰਚ। 


ਇਹ ਫੰਡ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ। ਇਸ ਯੋਜਨਾ ਦਾ ਐਲਾਨ ਤਤਕਾਲੀ ਵਿੱਤ ਮੰਤਰੀ ਪੀਯੂਸ਼ ਗੋਇਲ ਨੇ 2019 ਦੇ ਅੰਤਰਿਮ ਬਜਟ ਵਿਚ ਕੀਤਾ ਸੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ। ਇਹ ਹੁਣ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਸਕੀਮ ਬਣ ਗਈ ਹੈ।



ਕਿਸ਼ਤਾਂ ਲਈ ਜ਼ਰੂਰੀ ਹੈ ਈ-ਕੇਵਾਈਸੀ
ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਸਕੀਮ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਪੀਐਮਕਿਸਾਨ ਨਾਲ ਰਜਿਸਟਰਡ ਕਿਸਾਨਾਂ ਲਈ ਈਕੇਵਾਈਸੀ ਲਾਜ਼ਮੀ ਹੈ।


OTP- ਅਧਾਰਿਤ eKYC PMKISAN ਪੋਰਟਲ ਉਤੇ ਉਪਲਬਧ ਹੈ, ਜਾਂ ਬਾਇਓਮੈਟ੍ਰਿਕ eKYC ਲਈ ਨਜ਼ਦੀਕੀ CSC ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


ਇਸ ਤਰ੍ਹਾਂ ਚੈੱਕ ਕਰੋ ਸਟੇਟਸ


ਅਧਿਕਾਰਤ ਵੈੱਬਸਾਈਟ pmkisan.gov.in ਉਤੇ ਜਾਓ।


‘Know Your Status’ ਟੈਬ ਉਤੇ ਕਲਿੱਕ ਕਰੋ।


ਆਪਣਾ ਰਜਿਸਟ੍ਰੇਸ਼ਨ ਨੰਬਰ, ਕੈਪਚਾ ਕੋਡ ਦਰਜ ਕਰੋ ਅਤੇ ‘Get Data’ ਵਿਕਲਪ ਚੁਣੋ।


ਤੁਹਾਡਾ ਸਟੇਟਸ ਦਿਖਾਈ ਦੇਵੇਗਾ।


ਲਾਭਪਾਤਰੀ ਸੂਚੀ ਵਿੱਚ ਨਾਮ ਦੀ ਜਾਂਚ ਕਰੋ:


ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ www.pmkisan.gov.in ‘ਤੇ ਜਾਓ।


‘Beneficiary list’ ਟੈਬ ਉਤੇ ਕਲਿੱਕ ਕਰੋ।


ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।


‘Get report’ ਉਤੇ ਕਲਿੱਕ ਕਰੋ।


ਇਸ ਤੋਂ ਬਾਅਦ ਲਾਭਪਾਤਰੀਆਂ ਦੀ ਸੂਚੀ ਸਾਹਮਣੇ ਆਵੇਗੀ।


ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਰਜ਼ੀ ਕਿਵੇਂ ਦੇਣੀ ਹੈ:


pmkisan.gov.in ਉਤੇ ਜਾਓ।


‘New Farmer Registration’ ਉਤੇ ਕਲਿੱਕ ਕਰੋ ਅਤੇ ਆਧਾਰ ਨੰਬਰ ਦਰਜ ਕਰੋ।


ਪੀਐਮ-ਕਿਸਾਨ ਐਪਲੀਕੇਸ਼ਨ ਫਾਰਮ 2024 ਵਿੱਚ ਪੁੱਛੀ ਗਈ ਜਾਣਕਾਰੀ ਨੂੰ ਭਰੋ, ਇਸ ਨੂੰ ਸੇਵ ਕਰੋ ਅਤੇ ਭਵਿੱਖ ਲਈ ਇੱਕ ਪ੍ਰਿੰਟਆਊਟ ਲਓ। ਇਸ ਸਕੀਮ ਨਾਲ ਸਬੰਧਤ ਤਾਜ਼ਾ ਜਾਣਕਾਰੀ ਲਈ, ਅਧਿਕਾਰਤ ਵੈੱਬਸਾਈਟ ‘ਤੇ ਜਾਓ।