Pm Kisan Samman Nidhi: ਪ੍ਰਧਾਨ ਮੰਤਰੀ ਕਿਸਾਨ ਯੋਜਨਾ (Pm Kisan Samman Nidhi) ਦੀ 11ਵੀਂ ਕਿਸ਼ਤ ਦੀ ਉਡੀਕ ਕਰ ਰਹੇ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਅਹਿਮ ਖ਼ਬਰ ਹੈ। ਜੇਕਰ ਤੁਸੀਂ ਵੀ 11ਵੀਂ ਕਿਸ਼ਤ ਲਈ ਅਪਲਾਈ ਕੀਤਾ ਹੈ ਤਾਂ ਸਿਰਫ 3 ਦਿਨਾਂ ਬਾਅਦ 11ਵੀਂ ਕਿਸ਼ਤ ਦੇ ਪੈਸੇ ਤੁਹਾਡੇ ਖਾਤੇ 'ਚ ਆਉਣ ਵਾਲੇ ਹਨ। ਜੀ ਹਾਂ... 31 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ 2000 ਰੁਪਏ ਦੀ ਅਗਲੀ ਕਿਸ਼ਤ ਜਮ੍ਹਾ ਕਰਨਗੇ।
31 ਮਈ ਨੂੰ ਪੀਐੱਮ ਮੋਦੀ ਕਿਸ਼ਤ ਕਰਨਗੇ ਜਾਰੀ
ਪੀਐਮ ਮੋਦੀ 31 ਮਈ ਨੂੰ ਸ਼ਿਮਲਾ ਤੋਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪੀਐਮ ਕਿਸਾਨ ਦੀ 11ਵੀਂ ਕਿਸ਼ਤ ਜਾਰੀ ਕਰਨਗੇ। ਕਿਸ਼ਤ ਜਾਰੀ ਕਰਨ ਤੋਂ ਇਲਾਵਾ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ 17 ਸਕੀਮਾਂ ਦੇ ਕਰੀਬ 240 ਲਾਭਪਾਤਰੀ ਸਿੱਧੇ ਤੌਰ 'ਤੇ ਜੁੜਨਗੇ।
ਚੈੱਕ ਕਰੋ ਕਿਸ਼ਤ ਦਾ ਸਟੇਟਸ
ਸਭ ਤੋਂ ਪਹਿਲਾਂ ਤੁਹਾਨੂੰ pmkisan.gov.in ਵੈੱਬਸਾਈਟ 'ਤੇ ਜਾਣਾ ਹੋਵੇਗਾ।
ਇਸ ਵੈੱਬਸਾਈਟ ਦੇ ਸੱਜੇ ਪਾਸੇ ਫਾਰਮਰਜ਼ ਕਾਰਨਰ 'ਤੇ ਕਲਿੱਕ ਕਰੋ।
ਹੁਣ ਤੁਹਾਨੂੰ Beneficary Status 'ਤੇ ਕਲਿੱਕ ਕਰਨਾ ਹੋਵੇਗਾ।
ਆਪਣੇ ਸਟੇਟਸ ਚੈੱਕ ਕਰਨ ਲਈ, ਤੁਹਾਨੂੰ ਆਧਾਰ ਨੰਬਰ, ਮੋਬਾਈਲ ਨੰਬਰ ਵਰਗੀਆਂ ਹੋਰ ਡਿਟੇਲਜ਼ ਫਿੱਲ ਕਰਨੀ ਹੋਵੇਗੀ।
ਪ੍ਰੋਸੈੱਸ ਪੂਰੀ ਹੋਣ ਤੋਂ ਬਾਅਦ, ਤੁਸੀਂ ਲਿਸਟ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ।
ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਇਸ ਸਕੀਮ ਦਾ ਲਾਭ
ਇਸ ਸਕੀਮ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਕੋਲ ਖੇਤੀ ਲਈ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਇਸ ਦੇ ਨਾਲ ਹੀ ਇਸ ਸਕੀਮ ਦਾ ਲਾਭ ਕੇਵਲ ਉਹ ਕਿਸਾਨ ਹੀ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਨੂੰ ਕਿਸੇ ਹੋਰ ਕਿਸਮ ਦੀ ਸਰਕਾਰੀ ਪੈਨਸ਼ਨ ਦਾ ਲਾਭ ਨਹੀਂ ਮਿਲਦਾ। ਇਸ ਦੇ ਨਾਲ ਹੀ ਡਾਕਟਰ, ਸਰਕਾਰੀ ਕਰਮਚਾਰੀ, ਸੰਸਦ ਮੈਂਬਰ, ਵਿਧਾਇਕ ਆਦਿ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ ਹਨ। ਇਸ ਦੇ ਨਾਲ, ਜੇਕਰ ਪਰਿਵਾਰ ਦਾ ਕੋਈ ਹੋਰ ਵਿਅਕਤੀ ਭਾਵ ਪਤਨੀ ਜਾਂ ਪਤੀ ਇਸ ਸਕੀਮ ਦਾ ਲਾਭ ਲੈ ਰਿਹਾ ਹੈ, ਤਾਂ ਵੀ ਤੁਸੀਂ ਇਸ ਸਕੀਮ ਲਈ ਯੋਗ ਨਹੀਂ ਹੋਵੋਗੇ।