Pradhan Mantri Vaya Vandana Yojana: ਅੱਜ ਅਸੀਂ ਸੀਨੀਅਰ ਲਈ ਨਿਵੇਸ਼ ਦਾ ਬਦਲ ਦੱਸ ਰਹੇ ਹਾਂ। ਜ਼ਾਹਿਰ ਹੈ ਹਰ ਬਜ਼ੁਰਗ ਚਾਹੁੰਦਾ ਹੈ ਕਿ ਉਹ ਆਪਣੀ ਜੀਵਨਭਰ ਦੀ ਕੀਤੀ ਕਮਾਈ ਅਜਿਹੀ ਜਗ੍ਹਾ ਨਿਵੇਸ਼ ਕਰੇ ਜਿੱਥੇ ਬਿਹਤਰ ਰਿਟਰਨ ਵੀ ਮਿਲੇ ਤੇ ਉਨ੍ਹਾਂ ਦਾ ਨਿਵੇਸ਼ ਸੁਰੱਖਿਅਤ ਵੀ ਰਹੇ। ਅਜਿਹੀ ਹੀ ਇੱਕ ਯੋਜਨਾ ਹੈ ਪ੍ਰਧਾਨ ਮੰਤਰੀ ਵਾਇਆ ਵੰਦਨਾ ਯੋਜਨਾ (Pardhan Mantri Vaya Vandana Yojana) ਜਿਸ ਨੂੰ 4 ਮਈ 2017 ਨੂੰ ਭਾਰਤ ਸਰਕਾਰ ਦੁਆਰਾ ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤੀ ਗਈ ਸੀ। ਸੀਨੀਅਰ ਸਿਟੀਜ਼ਨ ਲਈ ਯੋਜਨਾਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਇੱਕ Social Security Scheme ਵਾਲਾ ਪੈਨਸ਼ਨ ਪਲਾਨ ਹੈ ਜੋ ਭਾਰਤ ਸਰਕਾਰ ਦੀ LIC ਦੁਆਰਾ ਚਲਾਈ ਜਾ ਰਹੀ ਹੈ। ਪਹਿਲਾਂ ਇਸ ਯੋਜਨਾ ਤਹਿਤ ਨਿਵੇਸ਼ ਕਰਨ ਦੀ ਜ਼ਿਆਦਾ ਲਿਮਟ ਪਹਿਲੇ 7.50 ਲੱਖ ਰੁਪਏ ਸੀ ਜਿਸ ਨੂੰ ਹੁਣ ਵਧਾ ਕੇ 15 ਲੱਖ ਰੁਪਏ ਕਰ ਦਿੱਤੀ ਗਈ ਹੈ।

1,000 ਤੋਂ 9250 ਰੁਪਏ ਤਕ ਪੈਨਸ਼ਨਇਸ ਯੋਜਨਾ 'ਤੇ 7.4 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। 60 ਸਾਲ ਤੋਂ ਉਪਰ ਦੀ ਉਮਰ ਵਾਲੇ ਸਾਰੇ ਨਾਗਰਿਕ 15,00000 ਰੁਪਏ ਤਕ ਦਾ ਨਿਵੇਸ਼ 31 ਮਾਰਚ 2023 ਤੋਂ ਪਹਿਲਾਂ ਕਰ ਸਕਦੇ ਹੋ। ਜੇਕਰ ਨਿਊਨਤਮ 1.50 ਲੱਖ ਰੁਪਏ ਦਾ ਨਿਵੇਸ਼ ਕੀਤਾ ਤਾਂ ਹਰ ਮਹੀਨੇ 1,000 ਰੁਪਏ ਦਾ ਪੈਨਸ਼ਨ ਤੇ 15 ਲੱਖ ਰੁਪਏ ਦਾ ਨਿਵੇਸ਼ ਕੀਤਾ ਤਾਂ 9250 ਰੁਪਏ ਪ੍ਰਤੀ ਮਹੀਨੇ ਪੈਨਸ਼ਨ ਮਿਲਦਾ ਹੈ।

ਪਤੀ-ਪਤਨੀ ਮਿਲ ਕੇ ਕਰਨ ਨਿਵੇਸ਼ਜੇਕਰ ਤੁਸੀਂ ਇਸ ਯੋਜਨਾ 'ਚ 15 ਲੱਖ ਰੁਪਏ ਨਿਵੇਸ਼ ਕਰਦੇ ਹਨ ਤਾਂ ਤੁਹਾਨੂੰ ਹਰ ਮਹੀਨੇ 9250 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ ਜੇਕਰ ਪਤੀ-ਪਤਨੀ ਮਿਲ ਕੇ ਯੋਜਨਾ 'ਚ ਨਿਵੇਸ਼ ਕਰ ਰਹੇ ਹਨ ਤੇ ਨਿਵੇਸ਼ ਦੀ ਰਾਸ਼ੀ 30 ਲੱਖ ਰੁਪਏ ਹਨ, ਤਾਂ ਪ੍ਰਤੀ ਮਹੀਨਾ 18,500 ਹਜ਼ਾਰ ਰੁਪਏ ਹਰ ਮਹੀਨੇ ਪੈਨਸ਼ਨ ਦੇ ਤੌਰ 'ਤੇ ਮਿਲਣਗੇ।

ਆਨਲਾਈਨ ਆਫਲਾਈਨ ਅਪਲਾਈਨ ਕਰਨ ਦਾ ਬਦਲਪੈਨਸ਼ਨ ਦੀ ਪਹਿਲੀ ਕਿਸ਼ਤ ਰਕਮ ਜਮ੍ਹਾ ਕਰਨ ਦੇ 1 ਸਾਲ, 6 ਮਹੀਨੇ, 3 ਮਹੀਨੇ, 1 ਮਹੀਨੇ ਬਾਅਦ ਮਿਲੇਗੀ ਇਹ ਇਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਆਪਸ਼ਨ ਚੁਣਦੇ ਹੋ। PMVVY Scheme 2021 ਦੇ ਅੰਤਰਗਤ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਅਪਲਾਈ ਕਰ ਸਕਦੇ ਹੋ ਤੇ ਪਾਲਸੀ ਖਰੀਦ ਸਕਦੇ ਹੋ। ਆਨਲਾਈਨ ਅਪਲਾਈ ਤੁਸੀਂ LIC ਦੀ Official Website ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਕੇ ਪਾਲਸੀ ਖਰੀਦ ਕਰ ਸਕਦੇ ਹੋ ਭਾਵ ਆਫਲਾਈਨ ਅਪਲਾਈ LIC ਦੀ ਬ੍ਰਾਂਚ 'ਤੇ ਜਾ ਕੇ ਕਰ ਸਕਦੇ ਹੋ ਤੇ ਪੀਐਮ ਵੰਦਨਾ ਯੋਜਨਾ 2021 ਦਾ ਲਾਭ ਲੈ ਸਕਦੇ ਹੋ।

ਨਾਮਿਨੀ ਦੇ ਖਾਤੇ 'ਚ ਜਾਵੇਗਾ ਪੂਰਾ ਪੈਸਾਇਹ 10 ਸਾਲ ਦੇ ਸਮੇਂ ਵਾਲੀ ਯੋਜਨਾ ਹੈ ਜਿਸ 'ਚ ਜੇਕਰ 10 ਸਾਲ ਦੇ ਅੰਦਰ ਪਾਲਸੀਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਮੂਲ ਰਾਸ਼ੀ ਨਾਮਿਨੀ ਦੇ ਖਾਤੇ 'ਚ ਚਲੀ ਜਾਂਦੀ ਹੈ ਜੇਕਰ ਤੁਸੀਂ ਇਸ ਯੋਜਨਾ ਨਾਲ ਜੁੜੀ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ 022-67819281ਜਾਂ 022-67819290 ‘ਤੇ ਸੰਪਰਕ ਕਰ ਸਕਦੇ ਹੋ। ਇਸ ਲਈ ਐਲਆਈਸੀ ਨੇ ਇਕ ਟੋਲ ਫ੍ਰੀ ਨੰਬਰ 18000-227-717 ਵੀ ਜਾਰੀ ਕੀਤਾ।

ਪਾਲਸੀ ਕਰ ਸਕਦੇ ਹੋ ਵਾਪਸਜੇਕਰ ਕੋਈ ਪਾਲਸੀ ਧਾਰਕ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਦੇ ਨਿਯਮ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਪਾਲਸੀ ਲੈਣ ਦੀ 15 ਦਿਨ ਦੇ ਅੰਦਰ ਉਸ ਨੂੰ ਵਾਪਸ ਕਰ ਸਕਦੇ ਹੋ। ਜੇਕਰ ਪਾਲਸੀ ਆਫਲਾਈਨ ਖਰੀਦੀ ਗਈ ਹੈ ਤਾਂ 15 ਦਿਨ ਦੇ ਅੰਦਰ ਤੇ ਜੇਕਰ ਆਨਲਾਈਨ ਖਰੀਦੀ ਗਈ ਹੈ ਤਾਂ 30 ਦਿਨ ਦੇ ਅੰਦਰ ਵਾਪਸ ਕੀਤੀ ਜਾ ਸਕਦੀ ਹੈ। ਪਾਲਸੀ ਵਾਪਸ ਕਰਦੇ ਸਮੇਂ ਪਾਲਸੀ ਵਾਪਸ ਕਰਨ ਦਾ ਕਾਰਨ ਦੱਸਣਾ ਪਵੇਗਾ ਜੇਕਰ ਪਾਲਸੀ ਧਾਰਕ ਪਾਲਸੀ ਵਾਪਸ ਕਰਦਾ ਹੈ ਤਾਂ ਉਸ ਨੂੰ ਸਟੈਂਪ ਡਿਊਟੀ ਭਾਵ ਜਮ੍ਹਾ ਕੀਤੀ ਗਈ ਪੈਨਸ਼ਨ ਦੀ ਰਾਸ਼ੀ ਕੱਟ ਤੇ ਖਰੀਦ ਮੁੱਲ ਦਾ ਰਿਫੰਡ ਕੀਤਾ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904