e-Shram Card Holders get Benefit of PMSYM: ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ 'ਚ ਅਸੰਗਠਿਤ ਖੇਤਰ (Unorganised Sector) ਨਾਲ ਜੁੜੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ 'ਚ ਮਜ਼ਦੂਰਾਂ ਦੀ ਵਿੱਤੀ ਮਦਦ ਲਈ ਸਰਕਾਰ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਹੈ। ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਦੀ ਮਦਦ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਵੱਡੀ ਯੋਜਨਾ ਦਾ ਨਾਂਅ ਹੈ -ਈ-ਸ਼੍ਰਮ ਸਕੀਮ (e-shram card yojana). ਮਜ਼ਦੂਰਾਂ ਦੀ ਮਦਦ ਲਈ ਸਰਕਾਰ ਨੇ ਇਕ ਹੋਰ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਹੈ - ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ (PM Shram Yogi Mandhan Yojana).

ਅਜਿਹੀ ਸਥਿਤੀ 'ਚ ਈ-ਸ਼੍ਰਮ ਕਾਰਡ ਧਾਰਕ (e-shram card Holders) ਵੀ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦਾ ਲਾਭ ਲੈ ਸਕਦੇ ਹਨ। ਇਕ ਸਮੇਂ ਬਾਅਦ ਕਾਰੀਗਰਾਂ-ਮਜ਼ਦੂਰਾਂ ਦੀ ਉਮਰ ਹੋਣ 'ਤੇ ਉਨ੍ਹਾਂ ਦੀ ਆਮਦਨੀ ਦਾ ਸਾਧਨ ਖ਼ਤਮ ਹੋ ਜਾਂਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਲੈ ਕੇ ਆਈ ਹੈ ਤਾਂ ਆਓ ਜਾਣਦੇ ਹਾਂ ਕਿ ਕਿਵੇਂ ਈ-ਸ਼ਰਮ ਕਾਰਡ ਧਾਰਕ 3000 ਰੁਪਏ ਪੈਨਸ਼ਨ (Pension Scheme for Unorganised Sector Workers) ਪ੍ਰਾਪਤ ਕਰ ਸਕਦੇ ਹਨ।

ਸਕੀਮ ਦਾ ਲਾਭ ਲੈਣ ਦੀ ਯੋਗਤਾ :
ਦੱਸ ਦੇਈਏ ਕਿ ਈ-ਸ਼੍ਰਮ ਕਾਰਡ ਧਾਰਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ, ਜੇਕਰ ਉਨ੍ਹਾਂ ਦੀ ਮਹੀਨਾਵਾਰ ਆਮਦਨ 15 ਹਜ਼ਾਰ ਰੁਪਏ ਤੋਂ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ। ਇਸ ਸਕੀਮ 'ਚ ਨਿਵੇਸ਼ ਕਰਕੇ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਉਹ ਵਿਅਕਤੀ ਅਸੰਗਠਿਤ ਖੇਤਰ 'ਚ ਕੰਮ ਕਰਦਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਕ ਈ-ਸ਼੍ਰਮ ਕਾਰਡ ਧਾਰਕ ਹੋ ਤਾਂ ਜਲਦੀ ਤੋਂ ਜਲਦੀ ਇਸ ਸਕੀਮ 'ਚ ਨਿਵੇਸ਼ ਕਰੋ।

ਇਸ ਸਕੀਮ 'ਚ ਕਰਨਾ ਹੋਵੇਗਾ ਇੰਨਾ ਨਿਵੇਸ਼ :
ਜੇਕਰ ਕੋਈ ਈ-ਸ਼੍ਰਮ ਕਾਰਡ ਧਾਰਕ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਇਸ 'ਚ ਨਿਵੇਸ਼ ਕਰ ਸਕਦਾ ਹੈ। ਪਰ ਤੁਹਾਨੂੰ ਇਸ ਪੈਨਸ਼ਨ ਸਕੀਮ 'ਚ ਸਾਲਾਨਾ ਕਿੰਨਾ ਨਿਵੇਸ਼ ਕਰਨਾ ਪਏਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਉਮਰ ਕਿੰਨੀ ਹੈ? ਜੇਕਰ ਨਿਵੇਸ਼ ਦੇ ਸਮੇਂ ਤੁਹਾਡੀ ਉਮਰ 18 ਸਾਲ ਹੈ ਤਾਂ ਤੁਹਾਨੂੰ ਹਰ ਮਹੀਨੇ 55 ਰੁਪਏ ਜਮ੍ਹਾ ਕਰਵਾਉਣੇ ਪੈਣਗੇ। 29 ਸਾਲ ਦੀ ਉਮਰ 'ਚ 100 ਰੁਪਏ ਅਤੇ 40 ਸਾਲ ਦੀ ਉਮਰ 'ਚ 200 ਰੁਪਏ ਹਰ ਮਹੀਨੇ ਜਮ੍ਹਾ ਕਰਵਾਉਣੇ ਪੈਣਗੇ। ਇਸ ਯੋਜਨਾ ਦਾ ਲਾਭ ਲੈਣ ਲਈ ਤੁਸੀਂ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹੋ।


ਇਹ ਵੀ ਪੜ੍ਹੋ: Free Ration : ਬਿਨਾਂ ਰਾਸ਼ਨ ਕਾਰਡ ਦੇ ਵੀ ਮੁਫ਼ਤ 'ਚ ਲਿਆ ਜਾ ਸਕਦਾ ਅਨਾਜ, ਇੱਥੇ ਸਮਝੋ ਪੂਰੀ ਡਿਟੇਲ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904