POST OFFICE: ਦੇਸ਼ ਦੀਆਂ ਨੌਕਰੀਪੇਸ਼ਾ ਔਰਤਾਂ ਆਪਣੇ ਲਈ ਅਜਿਹੇ ਨਿਵੇਸ਼ ਵਿਕਲਪਾਂ ਦੀ ਤਲਾਸ਼ ਕਰਦੀਆਂ ਹਨ, ਜੋ ਉਨ੍ਹਾਂ ਨੂੰ ਉੱਚ ਰਿਟਰਨ ਦੇ ਸਕਣ। ਨਾਲ ਹੀ, ਉਹਨਾਂ ਦਾ ਪੈਸਾ ਸੁਰੱਖਿਅਤ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਘੱਟ ਸਮੇਂ ਵਿੱਚ ਅਮੀਰ ਬਣਨ ਵਿੱਚ ਮਦਦ ਕਰੇ। ਇੱਥੇ ਅਸੀਂ ਔਰਤਾਂ ਨੂੰ ਅਜਿਹੀਆਂ ਪੋਸਟ ਆਫਿਸ ਸਕੀਮਾਂ ਬਾਰੇ ਦੱਸ ਰਹੇ ਹਾਂ, ਜੋ ਸੁਰੱਖਿਅਤ ਹਨ ਅਤੇ ਚੰਗਾ ਵਿਆਜ਼ ਵੀ ਦੇ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਸਕੀਮਾਂ ਭਾਰਤ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਹਨ। ਪੋਸਟ ਆਫਿਸ ਦੀਆਂ ਅਜਿਹੀਆਂ ਕਈ ਸਕੀਮਾਂ ਹਨ, ਜਿਨ੍ਹਾਂ ਵਿਚ ਔਰਤਾਂ ਟੈਕਸ ਵੀ ਬਚਾ ਸਕਦੀਆਂ ਹਨ। ਇਨ੍ਹਾਂ ਪੋਸਟ ਆਫਿਸ ਸਕੀਮਾਂ ਵਿੱਚ, ਤੁਸੀਂ 1.50 ਲੱਖ ਰੁਪਏ ਤੱਕ ਦੇ ਨਿਵੇਸ਼ ‘ਤੇ 80C ਦੇ ਤਹਿਤ ਛੋਟ ਪ੍ਰਾਪਤ ਕਰ ਸਕਦੇ ਹੋ।
ਔਰਤਾਂ ਪਬਲਿਕ ਪ੍ਰੋਵੀਡੈਂਟ ਫੰਡ (PPF) ਵਿੱਚ ਨਿਵੇਸ਼ ਕਰ ਸਕਦੀਆਂ ਹਨ
ਪਬਲਿਕ ਪ੍ਰੋਵੀਡੈਂਟ ਫੰਡ (PPF) ਖਾਤਾ ਇੱਕ ਲੰਬੀ ਮਿਆਦ ਦੀ ਯੋਜਨਾ ਹੈ। PPF ਵਿੱਚ ਪਰਿਪੱਕਤਾ ਦੀ ਮਿਆਦ 15 ਸਾਲ ਹੈ। ਇਸ ‘ਤੇ 80C ਦੇ ਤਹਿਤ ਛੋਟ ਹੈ। ਇਸ ਵਿੱਚ ਤੁਸੀਂ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 1.50 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ। PPF ‘ਤੇ ਸਾਲਾਨਾ ਵਿਆਜ 7.1 ਫੀਸਦੀ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ (SSY)
ਵੈਸੇ ਇਹ ਸਕੀਮ ਬੱਚੀਆਂ ਲਈ ਹੈ। ਔਰਤਾਂ ਆਪਣੀ 10 ਸਾਲ ਤੋਂ ਘੱਟ ਉਮਰ ਦੀ ਬੇਟੀ ਦੇ ਨਾਂ ‘ਤੇ ਖਾਤਾ ਖੋਲ੍ਹ ਕੇ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਜਦੋਂ ਕੁੜੀ 18 ਸਾਲ ਦੀ ਹੋ ਜਾਂਦੀ ਹੈ ਜਾਂ ਬਾਲਗ ਹੋ ਜਾਂਦੀ ਹੈ ਤਾਂ ਉਹ ਖਾਤੇ ਦੀ ਮਾਲਕ ਬਣ ਜਾਂਦੀ ਹੈ। ਸੁਕੰਨਿਆ ਸਮ੍ਰਿਧੀ ਖਾਤੇ ‘ਤੇ ਮੌਜੂਦਾ ਵਿਆਜ ਦਰ 7.6 ਪ੍ਰਤੀਸ਼ਤ ਹੈ। ਇਸ ਖਾਤੇ ਵਿੱਚ ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ 250 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਸੁਕੰਨਿਆ ਸਮ੍ਰਿਧੀ ਯੋਜਨਾ ਇਨਕਮ ਟੈਕਸ ਐਕਟ ਦੀ ਧਾਰਾ 80 ਸੀ ਦੇ ਤਹਿਤ ਟੈਕਸ ਛੋਟ ਦੀ ਸ਼੍ਰੇਣੀ ਵਿੱਚ ਆਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।