PPF Account New Rules: ਪਬਲਿਕ ਪ੍ਰੋਵੀਡੈਂਟ ਫੰਡ ਖਾਤਾ (PPF Account) ਰੱਖਣ ਵਾਲਿਆਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ PPF ਵਿੱਚ ਨਿਵੇਸ਼ ਕੀਤਾ ਹੈ ਜਾਂ ਤੁਸੀਂ ਪੈਸਾ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਰਕਾਰ ਵੱਲੋਂ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਸਰਕਾਰ ਵੱਲੋਂ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਖਾਤਾਧਾਰਕਾਂ 'ਤੇ ਪਵੇਗਾ।



ਵਿੱਤ ਮੰਤਰਾਲੇ ਨੇ ਦਿੱਤੀ ਜਾਣਕਾਰੀ
ਜਾਣਕਾਰੀ ਦਿੰਦੇ ਹੋਏ, ਵਿੱਤ ਮੰਤਰਾਲੇ ਨੇ ਕਿਹਾ ਹੈ ਕਿ 12 ਦਸੰਬਰ, 2019 ਨੂੰ ਜਾਂ ਇਸ ਤੋਂ ਬਾਅਦ, ਜੇਕਰ ਇੱਕੋ ਵਿਅਕਤੀ ਨੇ 2 ਖਾਤੇ ਖੋਲ੍ਹੇ ਹਨ ਜਾਂ ਇਸ ਤੋਂ ਵੱਧ ਪੀਪੀਪੀ ਖਾਤੇ ਹਨ, ਤਾਂ ਉਹ ਰਲੇਵੇਂ ਦੇ ਯੋਗ ਨਹੀਂ ਹੋਣਗੇ। ਦੱਸ ਦੇਈਏ ਕਿ ਵਿੱਤ ਮੰਤਰਾਲੇ ਨੇ ਇਸ ਦੇ ਲਈ ਆਫਿਸ ਮੈਮੋਰੰਡਮ ਵੀ ਜਾਰੀ ਕੀਤਾ ਹੈ।

ਖਾਤਿਆਂ ਨੂੰ ਨਹੀਂ ਕੀਤਾ ਜਾਵੇਗਾ ਮਰਜ
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਜੋ  ਵੀ ਸੰਸਥਾ 12 ਦਸੰਬਰ ਜਾਂ ਉਸ ਤੋਂ ਬਾਅਦ ਖੋਲ੍ਹੇ ਗਏ ਪੀਪੀਐਫ ਖਾਤਿਆਂ ਨੂੰ ਮਰਜ ਕਰਨ ਦੀ ਬੇਨਤੀ ਨਾ ਭੇਜਣ ਨਾ ਸਵੀਕਾਰ ਕਰਨ । ਦੱਸ ਦੇਈਏ ਕਿ ਸਰਕਾਰ ਨੇ ਇਸ ਦੇ ਪਿੱਛੇ PPF ਦੇ ਸਾਲ 2019 ਦੇ ਨਿਯਮਾਂ ਬਾਰੇ ਦੱਸਿਆ ਹੈ।

ਸਿਰਫ਼ 1 ਖਾਤਾ ਰਹੇਗਾ ਐਕਟਿਵ
ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਓਐਮ ਵਿੱਚ ਕਿਹਾ ਗਿਆ ਹੈ ਕਿ 12 ਦਸੰਬਰ, 2019 ਤੋਂ ਬਾਅਦ ਖੋਲ੍ਹੇ ਗਏ 2 ਜਾਂ 2 ਤੋਂ ਵੱਧ ਖਾਤਿਆਂ ਵਿੱਚੋਂ, ਸਿਰਫ ਇੱਕ ਪੀਐਫ ਖਾਤਾ ਐਕਟਿਵ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਦੂਜਾ ਅਕਾਊਟ ਖਾਤਾ ਬੰਦ ਕਰ ਦਿੱਤਾ ਜਾਵੇਗਾ।

ਖਾਤੇ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ
ਇਸ ਤੋਂ ਇਲਾਵਾ ਸਰਕਾਰ ਨੇ ਦੱਸਿਆ ਕਿ ਕਿਸੇ ਵੀ ਬੰਦ ਖਾਤੇ 'ਤੇ ਵਿਆਜ ਨਹੀਂ ਦਿੱਤਾ ਜਾਵੇਗਾ।

ਪਬਲਿਕ ਪ੍ਰੋਵੀਡੈਂਟ ਫੰਡ (PPF)
PPF ਖਾਤਾ ਧਾਰਕਾਂ ਲਈ ਘੱਟੋ-ਘੱਟ ਬਕਾਇਆ 500 ਰੁਪਏ ਹੈ ਭਾਵ ਤੁਹਾਨੂੰ ਇਸ ਵਿੱਚ ਸਾਲਾਨਾ ਘੱਟੋ-ਘੱਟ 500 ਰੁਪਏ ਨਿਵੇਸ਼ ਕਰਨੇ ਪੈਣਗੇ ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਜਾਵੇਗਾ। ਇਸ 'ਚ ਪੈਸੇ ਪਾਉਣ ਦੀ ਆਖਰੀ ਤਰੀਕ 31 ਮਾਰਚ 2022 ਹੈ, ਇਸ ਲਈ ਇਸ ਤੋਂ ਪਹਿਲਾਂ ਤੁਸੀਂ ਇਹ ਘੱਟੋ-ਘੱਟ ਬੈਲੇਂਸ ਪਾ ਲਓ। ਜੇਕਰ ਤੁਸੀਂ ਆਖਰੀ ਮਿਤੀ ਤੱਕ ਪੈਸੇ ਜਮ੍ਹਾ ਨਹੀਂ ਕਰਵਾਉਂਦੇ ਤਾਂ ਤੁਹਾਨੂੰ 50 ਰੁਪਏ ਪ੍ਰਤੀ ਸਾਲ ਜੁਰਮਾਨਾ ਭਰਨਾ ਪਵੇਗਾ।