Gold Silver Price: ਵਿਆਹਾਂ ਦੇ ਸੀਜ਼ਨ 'ਚ ਵੀ ਸੋਨੇ ਦੇ ਭਾਅ ਹੇਠਾਂ ਆ ਰਹੇ ਹਨ। ਅੱਜ ਯਾਨੀ ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 58,100 ਰੁਪਏ ਦੇ ਕਰੀਬ ਚੱਲ ਰਹੀ ਹੈ। ਇਸ ਤਰ੍ਹਾਂ ਅੱਜ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 63,370 ਰੁਪਏ ਦੇ ਕਰੀਬ ਹੈ। ਕੱਲ੍ਹ ਤੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ।
ਦੱਸ ਦੇਈਏ ਕਿ ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੋਨੇ ਦੀ ਕੀਮਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋਨੇ-ਚਾਂਦੀ ਦੀ ਕੀਮਤ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਚੈੱਕ ਕਰ ਸਕਦੇ ਹੋ। ਇੱਥੇ ਅਸੀਂ ਸੋਨੇ ਤੇ ਚਾਂਦੀ ਦੀ ਅਪਡੇਟ ਕੀਤੀ ਦਿਨ ਦੀ ਕੀਮਤ ਨੂੰ ਸੋਨੇ ਦੀ ਕੀਮਤ ਦੇ ਰੂਪ ਵਿੱਚ ਦਿਖਾ ਰਹੇ ਹਾਂ।
ਦਿੱਲੀ ਵਿੱਚ 22 ਤੇ 24 ਕੈਰੇਟ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ- 58,100
24 ਕੈਰੇਟ ਸੋਨਾ- ਪ੍ਰਤੀ 10 ਗ੍ਰਾਮ- 63,370
ਲਖਨਊ ਵਿੱਚ ਸੋਨੇ ਦੀ ਕੀਮਤ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅੱਜ 22 ਕੈਰੇਟ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 58,100 ਰੁਪਏ ਹੈ। ਇੱਥੇ 24 ਕੈਰੇਟ ਸੋਨੇ ਪ੍ਰਤੀ 10 ਗ੍ਰਾਮ ਦਾ ਰੇਟ 63,370 ਰੁਪਏ ਹੈ।
ਮੁੰਬਈ ਵਿੱਚ ਸੋਨੇ ਦੀਆਂ ਕੀਮਤਾਂ
57,950 (22 ਕੈਰੇਟ)
63,220 (24 ਕੈਰੇਟ)
ਆਗਰਾ ਵਿੱਚ ਸੋਨੇ ਦੀ ਕੀਮਤ
58,100 (22 ਕੈਰੇਟ)
63,370 (24 ਕੈਰੇਟ)
ਚਾਂਦੀ ਦੀਆਂ ਕੀਮਤਾਂ
ਅੱਜ ਭਾਰਤ ਵਿੱਚ ਇੱਕ ਕਿਲੋ ਚਾਂਦੀ ਦੀ ਕੀਮਤ 75,200 ਰੁਪਏ ਹੈ। ਉੱਪਰ ਦੱਸੇ ਗਏ ਸੋਨੇ ਦੀਆਂ ਦਰਾਂ ਸੰਕੇਤਕ ਹਨ ਤੇ ਇਸ ਵਿੱਚ GST, TCS ਤੇ ਹੋਰ ਖਰਚੇ ਸ਼ਾਮਲ ਨਹੀਂ ਹਨ। ਤੁਸੀਂ ਸਹੀ ਦਰਾਂ ਲਈ ਆਪਣੇ ਸਥਾਨਕ ਜੌਹਰੀ ਨਾਲ ਗੱਲ ਕਰ ਸਕਦੇ ਹੋ।
ਸੋਨੇ ਦੀ ਸ਼ੁੱਧਤਾ ਨੂੰ ਕਿਵੇਂ ਜਾਣੀਏ...
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਦੁਆਰਾ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦਾ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
22 ਤੇ 24 ਕੈਰੇਟ ਸੋਨੇ ਵਿੱਚ ਅੰਤਰ?
24 ਕੈਰੇਟ ਸੋਨਾ 99.9% ਸ਼ੁੱਧ ਹੁੰਦਾ ਹੈ ਤੇ 22 ਕੈਰਟ ਸੋਨਾ ਲਗਪਗ 91% ਸ਼ੁੱਧ ਹੁੰਦਾ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ ਤਾਂਬਾ, ਚਾਂਦੀ, ਜ਼ਿੰਕ ਵਰਗੀਆਂ ਵੱਖ-ਵੱਖ ਧਾਤਾਂ ਦੇ 9% ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂਕਿ 24 ਕੈਰੇਟ ਸੋਨਾ ਸ਼ੁੱਧ ਹੁੰਦਾ ਹੈ, ਇਸ ਤੋਂ ਗਹਿਣੇ ਨਹੀਂ ਬਣਾਏ ਜਾ ਸਕਦੇ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
ਹਾਲਮਾਰਕ ਵੱਲ ਧਿਆਨ ਦਿਓ
ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ ਜਿਸ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, ਨਿਯਮਾਂ ਅਧੀਨ ਕੰਮ ਕਰਦੀ ਹੈ।