Air India Flights : ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਬੀਸੀਏਐਸ (Aviation Safety Regulator BCAS) ਨੇ ਬੁੱਧਵਾਰ ਨੂੰ ਰਨਵੇਅ ਦੇ ਨੇੜੇ ਯਾਤਰੀਆਂ ਦੁਆਰਾ ਖਾਣਾ ਖਾਣ ਦੀ ਘਟਨਾ ਨੂੰ ਲੈ ਕੇ ਇੰਡੀਗੋ ਅਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (Indigo and Mumbai International Airport Limited (MIAL) 'ਤੇ ਕੁੱਲ 1.80 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਹੁਕਮਾਂ ਅਨੁਸਾਰ, ਇੰਡੀਗੋ 'ਤੇ 1.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਦਕਿ MIAL 'ਤੇ 60 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ।
ਇਸ ਮਾਮਲੇ 'ਚ DGCA ਨੇ ਮੁੰਬਈ ਏਅਰਪੋਰਟ (Mumbai Airport) 'ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸਪਾਈਸਜੈੱਟ ਅਤੇ ਏਅਰ ਇੰਡੀਆ 'ਤੇ 30-30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਹਾਲਾਂਕਿ, ਸਪਾਈਸਜੈੱਟ ਅਤੇ ਏਅਰ ਇੰਡੀਆ 'ਤੇ ਇਹ ਜ਼ੁਰਮਾਨਾ CAT III ਸੰਚਾਲਨ ਨੂੰ ਸੰਭਾਲਣ ਲਈ ਆਪਣੇ ਪਾਇਲਟਾਂ ਨੂੰ ਢੁਕਵੀਂ ਸਿਖਲਾਈ ਦੇਣ ਵਿੱਚ ਅਸਫਲ ਰਹਿਣ ਲਈ ਲਾਇਆ ਗਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਐਤਵਾਰ ਨੂੰ ਜਿਵੇਂ ਹੀ ਗੋਆ ਤੋਂ ਦਿੱਲੀ ਜਾ ਰਹੀ ਫਲਾਈਟ ਮੁੰਬਈ 'ਚ ਲੈਂਡ ਹੋਈ ਤਾਂ ਕਈ ਯਾਤਰੀ ਇੰਡੀਗੋ ਦੇ ਜਹਾਜ਼ 'ਚੋਂ ਉਤਰ ਕੇ ਏਅਰਸਟ੍ਰਿਪ 'ਤੇ ਬੈਠ ਗਏ ਅਤੇ ਕੁਝ ਉੱਥੇ ਖਾਣਾ ਖਾਂਦੇ ਵੀ ਨਜ਼ਰ ਆਏ। ਰੈਗੂਲੇਟਰ ਨੇ ਇੰਡੀਗੋ ਅਤੇ ਐਮਆਈਏਐਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਸਥਿਤੀ ਦਾ ਅੰਦਾਜ਼ਾ ਲਾਉਣ ਅਤੇ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਉਚਿਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਗਰਮ ਨਹੀਂ ਹਨ। ਇਸ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਐਮਆਈਏਐਲ 'ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ