ਨਵੀਂ ਦਿੱਲੀ: ਭਾਰਤੀ ਰੇਲਵੇ 'ਚ ਟਿਕਟਾਂ ਦੀ ਬੁਕਿੰਗ ਦੌਰਾਨ ਸਾਡੀ ਕੋਸ਼ਿਸ਼ ਹੈ ਕਿ ਬਜ਼ੁਰਗਾਂ ਨੂੰ ਲੋਅਰ ਬਰਥ 'ਚ ਮਿਲ ਜਾਵੇ। ਪਰ ਕਈ ਵਾਰ ਸੀਨੀਅਰ ਨਾਗਰਿਕ ਲੋਅਰ ਬਰਥ ਹਾਸਲ ਕਰਨ ਦੇ ਯੋਗ ਨਹੀਂ ਹੁੰਦੇ। ਹੁਣ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਹਾਲ ਹੀ ਵਿੱਚ ਇਸ ਸਬੰਧੀ ਨਿਯਮ ਦੱਸੇ ਹਨ।


ਜ਼ਿਆਦਾਤਰ ਲੋਕ ਭਾਰਤੀ ਰੇਲਵੇ ਰਾਹੀਂ ਯਾਤਰਾ ਕਰਨ ਲਈ ਟਿਕਟਾਂ ਦੀ ਬੁਕਿੰਗ ਲਈ ਆਈਆਰਸੀਟੀਸੀ ਦੀ ਵਰਤੋਂ ਕਰਦੇ ਹਨ। ਹਾਲ ਹੀ 'ਚ ਇੱਕ ਟਵਿੱਟਰ ਯੂਜ਼ਰ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਟਵਿੱਟਰ 'ਤੇ ਟੈਗ ਕੀਤਾ ਅਤੇ ਸਵਾਲ ਪੁੱਛਿਆ, ਤੁਸੀਂ ਕਿਸ ਅਧਾਰ 'ਤੇ ਯਾਤਰੀਆਂ ਲਈ ਸੀਟਾਂ ਦਾ ਫੈਸਲਾ ਕਰਦੇ ਹੋ?


ਟਵਿੱਟਰ ਯੂਜ਼ਰ ਨੇ ਲਿਖਿਆ - ਮੈਂ 3 ਸੀਨੀਅਰ ਨਾਗਰਿਕਾਂ ਲਈ ਲੋਅਰ ਬਰਥ ਦੀ ਤਰਜੀਹ ਦੇ ਨਾਲ ਟਿਕਟ ਬੁੱਕ ਕੀਤੀ ਸੀ। 102 ਬਰਥ ਉਪਲਬਧ ਸੀ, ਫਿਰ ਵੀ ਮੈਨੂੰ ਅਪਰ, ਮਿਡਲ ਅਤੇ ਸਾਈਡ ਲੋਅਰ ਬਰਥ ਅਲਾਟ ਕੀਤੇ ਗਏ ਸੀ।


IRCTC ਦਾ ਜਵਾਬ


ਯਾਤਰੀ ਦੇ ਇਸ ਸਵਾਲ 'ਤੇ IRCTC ਨੇ ਟਵਿੱਟਰ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਆਈਆਰਸੀਟੀਸੀ ਨੇ ਜਵਾਬ ਦਿੱਤਾ ਕਿ- ਸਰ, ਲੋਅਰ ਬਰਥਜ਼/ਸੀਨੀਅਰ ਸਿਟੀਜ਼ਨ ਕੋਟਾ ਬਰਥ ਸਿਰਫ 60 ਸਾਲ ਅਤੇ ਇਸ ਤੋਂ ਉੱਪਰ ਹਨ, 45 ਸਾਲ ਅਤੇ ਇਸਤੋਂ ਵੱਧ ਉਮਰ ਦੀਆਂ ਔਰਤਾਂ ਦੀ ਉਮਰ ਦੇ ਲਈ ਲੋਅਰ ਬਰਥ ਨਿਰਧਾਰਤ ਕੀਤੇ ਗਏ ਹਨ, ਜਦੋਂ ਇਕਲੇ ਜਾਂ ਦੋ ਯਾਤਰੀ (ਇੱਕ ਸਿੰਗਲ ਟਿਕਟ 'ਤੇ ਯਾਤਰਾ ਕਰਨ ਵਾਲੇ ਨਿਯਮਾਂ ਦੇ ਅਧੀਨ) ਸਫਰ ਕਰਦੇ ਹਨ।






ਆਈਆਰਸੀਟੀਸੀ ਨੇ ਅੱਗੇ ਕਿਹਾ ਕਿ ਜੇ ਦੋ ਤੋਂ ਵੱਧ ਸੀਨੀਅਰ ਨਾਗਰਿਕ ਹਨ ਜਾਂ ਇੱਕ ਸੀਨੀਅਰ ਨਾਗਰਿਕ ਹੈ ਅਤੇ ਦੂਜਾ ਸੀਨੀਅਰ ਨਾਗਰਿਕ ਨਹੀਂ ਹੈ, ਤਾਂ ਸਿਸਟਮ ਇਸ 'ਤੇ ਵਿਚਾਰ ਨਹੀਂ ਕਰੇਗਾ।


ਰੇਲਵੇ ਸੀਨੀਅਰ ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਸੀਟਾਂ ਅਲਾਟ ਕਰਦਾ ਹੈ। ਇਸ ਲਈ ਜੇ ਤੁਸੀਂ ਅੱਗੇ ਟਿਕਟ ਬੁੱਕ ਕਰਦੇ ਸਮੇਂ ਇਸ ਨਿਯਮ ਨੂੰ ਧਿਆਨ ਵਿੱਚ ਰੱਖੋਗੇ, ਤਾਂ ਤੁਹਾਨੂੰ ਆਸਾਨੀ ਨਾਲ ਲੋੜੀਂਦੀ ਸੀਟ ਮਿਲ ਜਾਵੇਗੀ।


ਸੀਨੀਅਰ ਨਾਗਰਿਕਾਂ ਨੂੰ ਟਿਕਟਾਂ 'ਤੇ ਨਹੀਂ ਮਿਲ ਰਹੀ ਛੋਟ


ਇਸ ਦੌਰਾਨ ਭਾਰਤੀ ਰੇਲਵੇ ਨੇ ਪਿਛਲੇ ਸਾਲ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਬੇਲੋੜੀ ਯਾਤਰਾ ਨੂੰ ਰੋਕਣ ਲਈ ਸੀਨੀਅਰ ਨਾਗਰਿਕਾਂ ਸਮੇਤ ਵੱਖ -ਵੱਖ ਸ਼੍ਰੇਣੀਆਂ ਦੇ ਲੋਕਾਂ ਲਈ ਟਿਕਟਾਂ 'ਤੇ ਰਿਆਇਤ ਰੋਕ ਦਿੱਤੀ ਹੈ।


ਭਾਰਤੀ ਰੇਲਵੇ ਵਲੋਂ ਇਹ ਕਿਹਾ ਗਿਆ ਸੀ ਕਿ ਸੀਨੀਅਰ ਨਾਗਰਿਕਾਂ ਦੀਆਂ ਟਿਕਟਾਂ 'ਤੇ ਰਿਆਇਤਾਂ ਵਾਪਸ ਲੈ ਲਈਆਂ ਗਈਆਂ ਹਨ। ਕਿਉਂਕਿ ਕੋਵਿਡ ਦਾ ਜੋਖਮ ਬਜ਼ੁਰਗਾਂ ਨੂੰ ਸਭ ਤੋਂ ਵੱਧ ਹੁੰਦਾ ਹੈ।



ਇਹ ਵੀ ਪੜ੍ਹੋ: India-Pak Relations: ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਕਿਹਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਬਾਰੇ ਦਿੱਤਾ ਇਹ ਬਿਆਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904