Noel Tata appointed chairman of Tata Trusts: ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਪਰਉਪਕਾਰੀ ਸੰਸਥਾਵਾਂ ਵਿੱਚੋਂ ਇੱਕ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨੋਏਲ ਟਾਟਾ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਟਰੱਸਟ ਦੇ ਬੋਰਡ ਦੁਆਰਾ ਸਰਬਸੰਮਤੀ ਨਾਲ ਲਿਆ ਗਿਆ, ਜੋ ਸੰਸਥਾ ਲਈ ਨਿਰੰਤਰਤਾ ਅਤੇ ਸਥਿਰਤਾ ਦੇ ਪੜਾਅ ਨੂੰ ਦਰਸਾਉਂਦਾ ਹੈ।
ਰਤਨ ਟਾਟਾ ਦੀ ਮੌਤ ਤੋਂ ਬਾਅਦ ਟਾਟਾ ਟਰੱਸਟ ਦੀ ਕਮਾਨ ਕੌਣ ਸੰਭਾਲੇਗਾ?
ਆਓ ਤੁਹਾਨੂੰ ਦੱਸਦੇ ਹਾਂ ਰਤਨ ਟਾਟਾ ਦੀ ਮੌਤ ਤੋਂ ਬਾਅਦ ਟਾਟਾ ਟਰੱਸਟ ਦੀ ਕਮਾਨ ਕੌਣ ਸੰਭਾਲੇਗਾ। ਇਸ ਮੁੱਦੇ 'ਤੇ ਸਸਪੈਂਸ ਬਣਿਆ ਹੋਇਆ ਸੀ। ਪਰ ਕੁੱਝ ਸਮੇਂ ਪਹਿਲਾਂ ਹੀ ਇਸ ਨਵੇਂ ਚੇਅਰਮੈਨ ਕੌਣ ਹੋਣਗੇ ਉਸ ਨਾਮ ਤੋਂ ਵੀ ਪਰਦਾ ਉੱਠ ਗਿਆ ਹੈ। ਨੋਏਲ ਟਾਟਾ ਹੀ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਹੋਣਗੇ, ਉਨ੍ਹਾਂ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਹੈ। ਇਹ ਫੈਸਲਾ ਟਾਟਾ ਟਰੱਸਟ ਦੀ ਮੁੰਬਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਨਾਲ ਟਾਟਾ ਗਰੁੱਪ ਦੀ ਜ਼ਿੰਮੇਵਾਰੀ ਹੁਣ ਨੋਏਲ ਦੇ ਮੋਢਿਆਂ 'ਤੇ ਆ ਗਈ ਹੈ। ਉਹ 100 ਦੇਸ਼ਾਂ ਵਿੱਚ ਫੈਲੇ ਟਾਟਾ ਸਮੂਹ ਦੇ ਵਿਸ਼ਾਲ ਵਪਾਰਕ ਸਾਮਰਾਜ ਦੀ ਅਗਵਾਈ ਕਰੇਗਾ, ਜਿਸਦੀ ਕੀਮਤ 403 ਬਿਲੀਅਨ ਡਾਲਰ ਯਾਨੀ 39 ਲੱਖ ਕਰੋੜ ਰੁਪਏ ਹੈ।
ਰਿਸ਼ਤੇਦਾਰੀ ਵਿੱਚ ਰਤਨ ਟਾਟਾ ਦੇ ਮਤਰੇਏ ਭਰਾ
ਨੋਏਲ ਟਾਟਾ ਰਤਨ ਟਾਟਾ ਦੇ ਸੌਤੇਲੇ ਭਰਾ ਹਨ। ਉਹ ਟਰੱਸਟ ਦੇ ਸੰਚਾਲਨ ਲਈ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹਨ। ਰਤਨ ਟਾਟਾ ਤੋਂ ਬਾਅਦ ਹੁਣ ਨੋਇਲ ਟਾਟਾ ਟਰੱਸਟ ਦੀਆਂ ਹੋਲਡਿੰਗ ਕੰਪਨੀਆਂ ਨੂੰ ਚਲਾਉਣਗੇ। ਨੋਏਲ ਟਾਟਾ ਰਤਨ ਦੇ ਪਿਤਾ ਨੇਵਲ ਟਾਟਾ ਅਤੇ ਸਾਈਮਨ ਟਾਟਾ ਦੇ 67 ਸਾਲਾ ਪੁੱਤਰ ਹਨ।
ਟਾਟਾ ਟਰੱਸਟ ਦੀ ਸਥਾਪਨਾ ਨੋਏਲ ਅਤੇ ਰਤਨ ਦੇ ਪੜਦਾਦਾ ਜਮਸ਼ੇਤਜੀ ਟਾਟਾ ਦੁਆਰਾ 1892 ਵਿੱਚ, ਟਾਟਾ ਗਰੁੱਪ ਦੀ ਸਥਾਪਨਾ ਤੋਂ ਕਈ ਸਾਲਾਂ ਬਾਅਦ ਕੀਤੀ ਗਈ ਸੀ। ਰਤਨ ਟਾਟਾ ਦਾ ਵਿਆਹ ਨਹੀਂ ਹੋਇਆ ਸੀ, ਇਸ ਲਈ ਉਨ੍ਹਾਂ ਨੇ ਟਾਟਾ ਟਰੱਸਟ ਵਿੱਚ ਕਿਸੇ ਉੱਤਰਾਧਿਕਾਰੀ ਦਾ ਨਾਮ ਨਹੀਂ ਲਿਆ। ਅਜਿਹੀ ਸਥਿਤੀ ਵਿੱਚ, ਨੋਏਲ ਟਾਟਾ ਦੀ ਨਿਯੁਕਤੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਟਾਟਾ ਟਰੱਸਟ ਦੀ ਟਾਟਾ ਸੰਨਜ਼ ਵਿੱਚ 66% ਹਿੱਸੇਦਾਰੀ ਹੈ, ਜੋ ਕਿ 150 ਸਾਲ ਤੋਂ ਵੱਧ ਪੁਰਾਣੇ ਟਾਟਾ ਬ੍ਰਾਂਡ ਦੇ ਅਧੀਨ ਵੱਖ-ਵੱਖ ਫਰਮਾਂ ਦੀ ਹੋਲਡਿੰਗ ਕੰਪਨੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।