Ratan Tata Deepfake Video: ਦੇਸ਼ ਦੇ ਸਭ ਤੋਂ ਮਸ਼ਹੂਰ ਕਾਰੋਬਾਰੀਆਂ ਵਿੱਚੋਂ ਇੱਕ ਅਤੇ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਵੀ ਡੀਪਫੇਕ ਦਾ ਸ਼ਿਕਾਰ ਹੋ ਗਏ ਹਨ। ਬੁੱਧਵਾਰ ਨੂੰ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ 100 ਫੀਸਦੀ ਰਿਟਰਨ ਗਾਰੰਟੀ ਦੇ ਨਾਲ ਨਿਵੇਸ਼ ਸੰਬੰਧੀ ਆਪਣੇ ਨਾਂ ਦੀ ਵਰਤੋਂ ਕਰਦੇ ਹੋਏ ਸ਼ੇਅਰ ਕੀਤੇ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ।
ਰਤਨ ਟਾਟਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਸੱਚ
ਰਤਨ ਟਾਟਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸੋਟਰੀ ਸਾਂਝੀ ਕੀਤੀ ਇਸ ਸਟੋਰੀ 'ਚ ਉਹਨਾਂ ਨੇ ਇੰਸਟਾਗ੍ਰਾਮ ਯੂਜ਼ਰ ਸੋਨਾ ਅਗਰਵਾਲ ਦੀ ਪੋਸਟ ਦੀ ਆਲੋਚਨਾ ਕੀਤੀ ਹੈ। ਰਤਨ ਟਾਟਾ ਨੇ ਇਸ ਵੀਡੀਓ ਦੇ ਸਕਰੀਨ ਸ਼ਾਟ ਅਤੇ ਇਸ ਦੇ ਹੇਠਾਂ ਲਿਖੇ ਸੰਦੇਸ਼ 'ਤੇ 'ਫੇਕ' ਲਿਖਿਆ ਅਤੇ ਇਸ ਨੂੰ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ।
ਰਤਨ ਟਾਟਾ ਦਾ ਫਰਜ਼ੀ ਇੰਟਰਵਿਊ ਦਾ ਕੀਤਾ ਗਿਆ ਇਸਤੇਮਾਲ
ਦੱਸਣਯੋਗ ਹੈ ਕਿ ਸੋਨਾ ਅਗਰਵਾਲ ਨਾਮ ਦੇ ਇੱਕ ਇੰਸਟਾ ਯੂਜ਼ਰ ਨੇ ਇੱਕ ਫਰਜ਼ੀ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਰਤਨ ਟਾਟਾ ਸੋਨਾ ਅਗਰਵਾਲ ਨੂੰ ਆਪਣਾ ਮੈਨੇਜਰ ਕਹਿ ਰਹੇ ਹਨ। ਇੱਕ ਵੀਡੀਓ ਵਿੱਚ ਰਤਨ ਟਾਟਾ ਦੇ ਫਰਜ਼ੀ ਇੰਟਰਵਿਊ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਇਹ ਕਹਿ ਕੇ ਨਿਵੇਸ਼ ਦੀ ਸਿਫਾਰਸ਼ ਕੀਤੀ ਗਈ ਹੈ ਕਿ ਇਹ ਜੋਖਮ ਮੁਕਤ ਹੈ।
ਇੰਸਟਾ ਯੂਜ਼ਰ ਨੇ ਕੀਤਾ ਸੀ ਫਰਜ਼ੀ ਦਾਅਵਾ
ਸ਼ੇਅਰ ਕੀਤੇ ਗਏ ਵੀਡੀਓ ਦੇ ਨਾਲ ਲਿਖਿਆ ਗਿਆ ਸੀ, "ਭਾਰਤ ਵਿੱਚ ਸਾਰਿਆਂ ਲਈ ਰਤਨ ਟਾਟਾ ਦੀ ਇੱਕ ਸਿਫਾਰਿਸ਼। ਤੁਹਾਡੇ ਕੋਲ 100 ਫੀਸਦੀ ਗਾਰੰਟੀ ਦੇ ਨਾਲ ਰਿਸਕ ਫ੍ਰੀ ਹੋ ਕੇ ਅੱਜ ਹੀ ਆਪਣੇ ਨਿਵੇਸ਼ ਨੂੰ ਵਧਾਉਣ ਦਾ ਮੌਕਾ ਹੈ। ਇਸ ਲਈ ਹੁਣ ਚੈਨਲ ਉੱਤੇ ਜਾਓ।" ਵੀਡੀਓ ਵਿੱਚ ਲੋਕਾਂ ਦੇ ਖ਼ਾਤਿਆਂ ਪੈਸੇ ਜਮ੍ਹਾਂ ਹੋਣ ਦੇ ਵੀ ਮੈਸੇਜ ਦਿਖੇ ਗਏ ਹਨ।
ਰਤਨ ਟਾਟਾ ਦੇ ਨਾਂ ਦੀ ਦੁਰਵਰਤੋਂ ਦੇ ਮਾਮਲੇ ਆ ਰਹੇ ਹਨ ਸਾਹਮਣੇ
ਪਿਛਲੇ ਕੁਝ ਸਮੇਂ ਤੋਂ ਰਤਨ ਟਾਟਾ ਦਾ ਨਾਂ ਲੈ ਕੇ ਫਰਜ਼ੀ ਦਾਅਵੇ ਕੀਤੇ ਜਾ ਰਹੇ ਹਨ। ਅਕਤੂਬਰ ਵਿੱਚ ਰਤਨ ਟਾਟਾ ਦੇ ਨਾਮ ਦਾ ਇੱਕ ਟਵੀਟ ਵਾਇਰਲ ਹੋਇਆ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਆਈਸੀਸੀ ਵਿਸ਼ਵ ਕੈਪ ਲੀਗ ਮੈਚ ਵਿੱਚ ਅਫਗਾਨਿਸਤਾਨ ਦੀ ਪਾਕਿਸਤਾਨ 'ਤੇ ਜਿੱਤ ਤੋਂ ਬਾਅਦ ਰਤਨ ਟਾਟਾ ਨੇ ਅਫਗਾਨ ਖਿਡਾਰੀ ਰਾਸ਼ਿਦ ਖਾਨ ਨੂੰ 10 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਰਤਨ ਟਾਟਾ ਨੂੰ ਇਸ 'ਤੇ ਵੀ ਸੱਚਾਈ ਦਾ ਖੁਲਾਸਾ ਕਰਨਾ ਪਿਆ।
ਰਤਨ ਟਾਟਾ ਨੇ ਕੀਤਾ ਸੀ ਟਵੀਟ
ਰਤਨ ਟਾਟਾ ਨੇ 30 ਅਕਤੂਬਰ ਨੂੰ ਇੱਕ ਟਵੀਟ ਵਿੱਚ ਸੱਚਾਈ ਦੱਸੀ ਸੀ, 'ਮੈਂ ਕਿਸੇ ਵੀ ਖਿਡਾਰੀ ਨਾਲ ਜੁੜੀ ਕੋਈ ਸਲਾਹ ਜਾਂ ਸ਼ਿਕਾਇਤ ਬਾਰੇ ਆਈਸੀਸੀ ਨੂੰ ਕੋਈ ਸਲਾਹ ਨਹੀਂ ਦਿੱਤੀ ਹੈ। ਮੇਰਾ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ