Reserve Bank of India: ਅੱਜ ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਗਵਰਨਰ ਸੰਜੇ ਮਲਹੋਤਰਾ ਨੇ ਬੈਂਕਾਂ ਲਈ ਇੱਕ ਵੱਖਰੀ ਇੰਟਰਨੈੱਟ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਫੈਸਲਾ ਡਿਜੀਟਲ ਭੁਗਤਾਨਾਂ ਵਿੱਚ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ। ਸਾਈਬਰ ਧੋਖਾਧੜੀ ਦਾ ਮੁਕਾਬਲਾ ਕਰਨ ਲਈ RBI ਨੇ ਭਾਰਤੀ ਬੈਂਕਾਂ ਲਈ 'bank.in' ਵਿਸ਼ੇਸ਼ ਇੰਟਰਨੈੱਟ ਡੋਮੇਨ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਵਿੱਤੀ ਸੇਵਾਵਾਂ ਨੂੰ ਮਿਲੇਗੀ ਹੋਰ ਸੁਰੱਖਿਆ
ਬੈਂਕਾਂ ਲਈ ਇੱਕ ਵੱਖਰਾ ਇੰਟਰਨੈੱਟ ਸ਼ੁਰੂ ਕਰਨ ਦਾ ਉਦੇਸ਼ ਸਾਈਬਰ ਧੋਖਾਧੜੀ ਅਤੇ ਫਿਸ਼ਿੰਗ ਵਰਗੀਆਂ ਖਤਰਨਾਕ ਗਤੀਵਿਧੀਆਂ ਨੂੰ ਘਟਾਉਣ ਦੇ ਨਾਲ-ਨਾਲ ਵਿੱਤੀ ਸੇਵਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਤਾਂ ਜੋ ਵੱਧ ਤੋਂ ਵੱਧ ਲੋਕ ਡਿਜੀਟਲ ਬੈਂਕਿੰਗ ਅਤੇ ਭੁਗਤਾਨ ਸੇਵਾਵਾਂ ਨਾਲ ਜੁੜੇ ਹੋਣ ਅਤੇ ਗਾਹਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਵਧੇ। ਇਸ ਦਿਸ਼ਾ ਵਿੱਚ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਟੈਕਨਾਲੋਜੀ (IDRBT) ਵਿਸ਼ੇਸ਼ ਰਜਿਸਟਰਾਰ ਵਜੋਂ ਕੰਮ ਕਰੇਗਾ। ਇਸ ਡੋਮੇਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ। ਬੈਂਕਾਂ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਭਵਿੱਖ ਵਿੱਚ, ਵਿੱਤੀ ਖੇਤਰ ਵਿੱਚ ਹੋਰ ਗੈਰ-ਬੈਂਕਿੰਗ ਸੰਸਥਾਵਾਂ ਲਈ 'fin.in' ਨਾਮ ਦਾ ਇੱਕ ਵੱਖਰਾ ਡੋਮੇਨ ਰੱਖਣ ਦੀ ਵੀ ਯੋਜਨਾ ਹੈ।
FFA ਡਿਜੀਟਲ ਸਿਕਿਊਰਿਟੀ ਲਈ ਮਦਦਗਾਰ
ਤੁਹਾਨੂੰ ਦੱਸ ਦਈਏ ਕਿ ਰਿਜ਼ਰਵ ਬੈਂਕ ਬੈਂਕਿੰਗ ਅਤੇ ਭੁਗਤਾਨ ਪ੍ਰਣਾਲੀਆਂ ਵਿੱਚ ਡਿਜੀਟਲ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਾਅ ਕਰ ਰਿਹਾ ਹੈ। ਘਰੇਲੂ ਡਿਜੀਟਲ ਭੁਗਤਾਨਾਂ ਲਈ ਪ੍ਰਮਾਣਿਕਤਾ ਦਾ ਵਾਧੂ ਕਾਰਕ (AFA) ਇਹਨਾਂ ਉਪਾਵਾਂ ਵਿੱਚੋਂ ਇੱਕ ਹੈ। Additional Factor of Authentication ਨੂੰ ਆਫਸ਼ੋਰ ਵਪਾਰੀਆਂ ਨੂੰ ਕੀਤੇ ਜਾਣ ਵਾਲੇ ਔਨਲਾਈਨ ਅੰਤਰਰਾਸ਼ਟਰੀ ਡਿਜੀਟਲ ਭੁਗਤਾਨਾਂ ਤੱਕ ਵਧਾਉਣ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਇਹ ਵੀ ਕਿਹਾ ਕਿ ਬੈਂਕਾਂ ਅਤੇ NBFC ਨੂੰ ਸਾਈਬਰ ਜੋਖਮਾਂ ਨੂੰ ਘਟਾਉਣ ਲਈ ਉਪਾਵਾਂ ਵਿੱਚ ਸੁਧਾਰ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।