ਨਵੀਂ ਦਿੱਲੀ : ਤਿੰਨ ਸਹਿਕਾਰੀ ਬੈਂਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਤਿੰਨੇ ਸਹਿਕਾਰੀ ਬੈਂਕਾਂ ਦੀ ਵਿਗੜਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (Reserve Bank of India (RBI) ਨੇ ਪੈਸੇ ਕਢਵਾਉਣ ਸਮੇਤ ਉਨ੍ਹਾਂ 'ਤੇ ਕਈ ਪਾਬੰਦੀਆਂ ਲਗਾਈਆਂ ਹਨ।
ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੈਪ੍ਰਕਾਸ਼ ਨਾਰਾਇਣ ਨਗਰੀ ਸਹਿਕਾਰੀ ਬੈਂਕ, ਬਸਮਤਨਗਰ 'ਤੇ ਪਾਬੰਦੀ ਦੇ ਕਾਰਨ, ਜਮ੍ਹਾਕਰਤਾ ਆਪਣੇ ਖਾਤਿਆਂ ਤੋਂ ਫੰਡ ਨਹੀਂ ਕੱਢ ਸਕਣਗੇ। ਇਸ ਤੋਂ ਇਲਾਵਾ, ਕਰਮਾਲਾ ਅਰਬਨ ਕੋ-ਆਪਰੇਟਿਵ ਬੈਂਕ, ਸੋਲਾਪੁਰ ਦੇ ਜਮ੍ਹਾਕਰਤਾ ਆਪਣੇ ਖਾਤਿਆਂ ਤੋਂ ਸਿਰਫ 10,000 ਰੁਪਏ ਹੀ ਕਢਵਾ ਸਕਦੇ ਹਨ। RBI ਨੇ ਦੁਰਗਾ ਕੋ-ਆਪਰੇਟਿਵ ਅਰਬਨ ਬੈਂਕ, ਵਿਜੇਵਾੜਾ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਗਾਹਕ ਆਪਣੇ ਡਿਪਾਜ਼ਿਟ ਤੋਂ 1.5 ਲੱਖ ਰੁਪਏ ਤੱਕ ਕਢਵਾ ਸਕਦੇ ਹਨ।
ਦੀਵਾਲੀਆ ਹੋਣ ਜਾਂ ਲਾਇਸੈਂਸ ਰੱਦ ਹੋਣ ਜਾਂ ਬੈਂਕ ਡੁੱਬਣ ਦੀ ਸਥਿਤੀ ਵਿੱਚ, ਜਮ੍ਹਾਂਕਰਤਾ ਨੂੰ 5 ਲੱਖ ਰੁਪਏ ਤੱਕ ਦੀ ਸੁਰੱਖਿਆ ਦਿੱਤੀ ਜਾਂਦੈ
ਦੱਸ ਦੇਈਏ ਕਿ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (Deposit Insurance and Credit Guarantee Corporation) DICGC) ਬੀਮਾ ਯੋਜਨਾ ਦੇ ਤਹਿਤ, ਬੈਂਕਾਂ ਵਿੱਚ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਦਾ ਬੀਮਾ ਕੀਤਾ ਜਾਂਦਾ ਹੈ। ਇਸ ਕਾਰਨ ਬੈਂਕ ਦੇ ਦੀਵਾਲੀਏ ਹੋ ਜਾਣ ਜਾਂ ਉਸ ਦਾ ਲਾਇਸੈਂਸ ਰੱਦ ਹੋਣ ਦੀ ਸੂਰਤ ਵਿੱਚ ਗਾਹਕਾਂ ਨੂੰ ਅਜਿਹੀ ਜਮ੍ਹਾਂ ਰਕਮ ਗੁਆਉਣ ਦਾ ਖ਼ਤਰਾ ਨਹੀਂ ਰਹਿੰਦਾ। DICGC, ਰਿਜ਼ਰਵ ਬੈਂਕ ਦੀ ਸਹਾਇਕ ਕੰਪਨੀ, ਬੈਂਕ ਡਿਪਾਜ਼ਿਟ 'ਤੇ ਬੀਮਾ ਕਵਰ ਪ੍ਰਦਾਨ ਕਰਦੀ ਹੈ।
ਹਾਲ ਹੀ 'ਚ ਆਰਬੀਆਈ ਨੇ 4 ਸਹਿਕਾਰੀ ਬੈਂਕਾਂ 'ਤੇ ਲਾਈ ਪਾਬੰਦੀ
ਹਾਲ ਹੀ 'ਚ ਆਰਬੀਆਈ ਨੇ 4 ਸਹਿਕਾਰੀ ਬੈਂਕਾਂ 'ਤੇ ਪਾਬੰਦੀਆਂ ਲਾਈਆਂ ਸਨ। ਇਸ ਵਿੱਚ ਗਾਹਕਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣ 'ਤੇ ਸੀਮਾ ਲਗਾਉਣਾ ਸ਼ਾਮਲ ਹੈ। ਇਹ ਕਦਮ ਇਨ੍ਹਾਂ ਬੈਂਕਾਂ ਦੀ ਵਿਗੜਦੀ ਆਰਥਿਕ ਹਾਲਤ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਆਰਬੀਆਈ ਦੇ ਅਨੁਸਾਰ, ਸਾਈਬਾਬਾ ਜਨਤਾ ਸਹਿਕਾਰੀ ਬੈਂਕ, ਦਿ ਸੂਰੀ ਫਰੈਂਡਸ ਯੂਨੀਅਨ ਕੋ-ਆਪਰੇਟਿਵ ਬੈਂਕ ਲਿਮਟਿਡ, ਸਰੀ (ਪੱਛਮੀ ਬੰਗਾਲ) ਅਤੇ ਬਹਿਰਾਇਚ ਦੇ ਨੈਸ਼ਨਲ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ।