Loan for House Renovation: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੱਲ੍ਹ ਕਿਹਾ ਕਿ ਪ੍ਰਾਇਮਰੀ ਸਹਿਕਾਰੀ ਬੈਂਕ ਮਹਾਨਗਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਮੁਰੰਮਤ ਜਾਂ ਬਦਲਾਅ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇ ਸਕਦੇ ਹਨ। ਆਰਬੀਆਈ ਨੇ ਇਹ ਫੈਸਲਾ ਸਿਰਫ ਪ੍ਰਾਇਮਰੀ ਸਹਿਕਾਰੀ ਬੈਂਕਾਂ ਲਈ ਲਿਆ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਘਰ ਦੀ ਮੁਰੰਮਤ ਲਈ ਕਿਤੋਂ ਹੋਰ ਪੈਸੇ ਦਾ ਇੰਤਜ਼ਾਮ ਕਰਦੇ ਹਨ।



ਪਹਿਲਾਂ 2 ਲੱਖ ਤੇ 5 ਲੱਖ ਰੁਪਏ ਤੱਕ ਦੀ ਸੀਮਾ ਸੀ
ਇਸ ਤੋਂ ਪਹਿਲਾਂ, ਘਰਾਂ ਦੀ ਮੁਰੰਮਤ ਜਾਂ ਫੇਰਬਦਲ ਲਈ ਅਜਿਹੇ ਬੈਂਕਾਂ ਲਈ ਕਰਜ਼ਾ ਸੀਮਾ ਸਤੰਬਰ 2013 ਵਿੱਚ ਸੋਧੀ ਗਈ ਸੀ। ਇਸ ਤਹਿਤ ਉਹ ਪੇਂਡੂ ਤੇ ਛੋਟੇ ਕਸਬਿਆਂ ਵਿੱਚ 2 ਲੱਖ ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 5 ਲੱਖ ਰੁਪਏ ਤੱਕ ਦਾ ਕਰਜ਼ਾ ਦੇ ਸਕਦੇ ਹਨ।

ਜਾਣੋ RBI ਦਾ ਪੂਰਾ ਫੈਸਲਾ
ਆਰਬੀਆਈ ਨੇ ਪ੍ਰਾਇਮਰੀ (ਸ਼ਹਿਰੀ) ਸਹਿਕਾਰੀ ਬੈਂਕਾਂ ਲਈ ਜਾਰੀ ਸਰਕੂਲਰ ਵਿੱਚ ਕਿਹਾ, "ਅਜਿਹੇ ਕਰਜ਼ਿਆਂ ਦੀ ਸੀਮਾ ਹੁਣ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਦਸ ਲੱਖ ਰੁਪਏ ਦੀ ਸੀਮਾ ਉਨ੍ਹਾਂ ਸ਼ਹਿਰਾਂ ਅਤੇ ਕੇਂਦਰਾਂ ਵਿੱਚ ਹੈ ਜਿੱਥੇ ਆਬਾਦੀ 10 ਲੱਖ ਜਾਂ ਇਸ ਤੋਂ ਵੱਧ ਹੈ। ਹੋਰ ਕੇਂਦਰਾਂ ਲਈ ਇਹ ਸੀਮਾ 6 ਲੱਖ ਰੁਪਏ ਹੋਵੇਗੀ।

ਕਿਸਨੂੰ ਹੋਵੇਗਾ ਫਾਇਦਾ
ਆਰਬੀਆਈ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਘਰ ਦੀ ਮੁਰੰਮਤ ਕਰਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਇਸ ਲਈ ਲੋੜੀਂਦੇ ਫੰਡ ਨਹੀਂ ਹਨ। ਆਰਬੀਆਈ ਨੇ ਇਹ ਫੈਸਲਾ ਅਜਿਹੇ ਲੋਕਾਂ ਲਈ ਲਿਆ ਹੈ ਤਾਂ ਜੋ ਉਹ ਘਰ ਦੀ ਮੁਰੰਮਤ ਜਾਂ ਕਿਸੇ ਵੀ ਤਰ੍ਹਾਂ ਦੇ ਬਦਲਾਅ ਲਈ ਬੈਂਕਾਂ ਤੋਂ ਫੰਡ ਪ੍ਰਾਪਤ ਕਰ ਸਕਣ। ਆਰਬੀਆਈ ਗਾਹਕਾਂ ਦੇ ਹਿੱਤਾਂ ਲਈ ਸਮੇਂ-ਸਮੇਂ 'ਤੇ ਅਜਿਹੇ ਫੈਸਲੇ ਲੈਂਦਾ ਹੈ ਤਾਂ ਜੋ ਵਧਦੀ ਮਹਿੰਗਾਈ ਦੇ ਸਮੇਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।