RBI On Paytm Update: ਭਾਰਤੀ ਰਿਜ਼ਰਵ ਬੈਂਕ ਨੇ ਵੱਡੀ ਰਾਹਤ ਦਿੱਤੀ ਹੈ। RBI ਵਲੋਂ 29 ਫਰਵਰੀ 2024 ਤੋਂ ਪੇਟੀਐਮ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹੁਣ 15 ਮਾਰਚ 2024 ਤੱਕ ਵਧਾ ਦਿੱਤਾ ਗਿਆ ਹੈ। 31 ਜਨਵਰੀ 2024 ਨੂੰ ਜਾਰੀ ਆਦੇਸ਼ ਵਿੱਚ RBI ਨੇ Paytm ਪੇਮੈਂਟ ਬੈਂਕ ਨੂੰ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਸੀ। ਪੇਟੀਐਮ ਪੇਮੈਂਟ ਬੈਂਕ ਦੇ ਖਿਲਾਫ ਬੇਨਿਯਮੀਆਂ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸੈਂਟਰਲ ਬੈਂਕ ਨੇ ਇਹ ਆਦੇਸ਼ ਜਾਰੀ ਕੀਤਾ ਸੀ।


RBI ਨੇ ਪੁਰਾਣੇ ਹੁਕਮਾਂ ਵਿੱਚ ਕੀਤਾ ਸੋਧ


ਬੈਂਕਿੰਗ ਸੈਕਟਰ ਰੈਗੂਲੇਟਰ ਆਰਬੀਆਈ ਨੇ 16 ਫਰਵਰੀ 2024 ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਤਹਿਤ 31 ਜਨਵਰੀ 2024 ਨੂੰ ਪੇਟੀਐਮ ਪੇਮੈਂਟ ਬੈਂਕ 'ਤੇ ਕਈ ਪਾਬੰਦੀਆਂ ਲਗਾਈਆਂ ਸਨ।


ਪਰ ਗਾਹਕਾਂ ਅਤੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨੇ ਆਪਣੇ ਪੁਰਾਣੇ ਆਦੇਸ਼ ਵਿੱਚ ਕੁਝ ਸੋਧਾਂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਬਦਲਵੇਂ ਪ੍ਰਬੰਧ ਕਰਨ ਲਈ ਪੇਟੀਐਮ ਪੇਮੈਂਟ ਬੈਂਕ ਨੂੰ ਕੁਝ ਹੋਰ ਸਮਾਂ ਦਿੱਤਾ ਜਾ ਸਕੇ।


ਇਹ ਵੀ ਪੜ੍ਹੋ: Eyewear Insurance : ਐਨਕਾਂ ਦਾ ਵੀ ਹੁੰਦੈ Insurance, 100 ਰੁਪਏ ਦਾ ਪ੍ਰੀਮੀਅਮ ਕਰੋ ਅਦਾ, ਜੇ ਟੁੱਟ ਜਾਂ ਚੋਰੀ ਹੋ ਜਾਂਦੀ ਹੈ ਤਾਂ ਕੰਪਨੀ ਕਰੇਗੀ ਨੁਕਸਾਨ ਦੀ ਭਰਪਾਈ


ਹੁਣ 15 ਮਾਰਚ ਤੋਂ ਬਾਅਦ Topup ਨਹੀਂ


RBI ਨੇ ਆਪਣੇ ਆਦੇਸ਼ 'ਚ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ 29 ਫਰਵਰੀ 2024 ਤੋਂ ਬਾਅਦ ਗਾਹਕਾਂ ਦੇ ਖਾਤੇ, ਪ੍ਰੀਪੇਡ ਇੰਸਟਰੂਮੈਂਟ, ਵਾਲੇਟ, ਫਾਸਟੈਗ, ਨੈਸ਼ਨਲ ਕਾਮਨ ਮੋਬਿਲਿਟੀ ਕਾਰਡ 'ਚ ਕੋਈ ਵੀ ਰਕਮ ਜਮ੍ਹਾ ਨਹੀਂ ਕਰਵਾਈ ਜਾ ਸਕਦੀ ਅਤੇ ਨਾ ਹੀ ਕੋਈ ਕ੍ਰੈਡਿਟ ਟ੍ਰਾਂਜੈਕਸ਼ਨ ਜਾਂ ਟਾਪਅੱਪ ਕੀਤਾ ਜਾ ਸਕਦਾ ਹੈ। ਪਰ ਇਹ ਹੁਕਮ 15 ਮਾਰਚ 2024 ਤੋਂ ਲਾਗੂ ਹੋਵੇਗਾ।


ਆਰਬੀਆਈ ਨੇ ਕਿਹਾ ਕਿ ਗਾਹਕਾਂ ਦੇ ਵਾਲੇਟ ਵਿੱਚ ਬਾਕੀ ਬਚੀ ਰਕਮ ਦੀ ਵਰਤੋਂ ਉਦੋਂ ਤੱਕ ਕੀਤੀ ਜਾ ਸਕਦੀ ਹੈ ਜਦੋਂ ਤੱਕ ਇਹ ਖ਼ਤਮ ਨਹੀਂ ਹੋ ਜਾਂਦੀ। ਗਾਹਕਾਂ ਨੂੰ ਪੈਸੇ ਕਢਵਾਉਣ ਅਤੇ ਵਰਤਣ ਦੀ ਆਜ਼ਾਦੀ ਹੋਵੇਗੀ। ਇਸ ਦੇ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ।


ਇਹ ਵੀ ਪੜ੍ਹੋ: Karnataka Budget 2024: CM ਸਿੱਧਰਮਈਆ ਨੇ ਖੋਲ੍ਹਿਆ ਪਿਟਾਰਾ, ਜਾਣੋ ਕਿਸ ਲਈ ਕੀ ਕੁਝ ਕੀਤਾ ਐਲਾਨ