RBI issued guidelines for banks to set up 24X7 digital banking units


RBI Guidelines to Banks: ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਕਿ ਮੌਜੂਦਾ ਬੈਂਕ ਲਗਾਤਾਰ ਖੁੱਲ੍ਹੀਆਂ ਰਹਿਣ ਵਾਲੀਆਂ ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹ ਸਕਦੇ ਹਨ। ਇਹ ਯੂਨਿਟ ਦੋ ਤਰ੍ਹਾਂ ਦੇ ਹੋਣਗੇ- ਜਿੱਥੇ ਪਹਿਲੇ 'ਚ ਗਾਹਕ ਸਾਰੀਆਂ ਸੇਵਾਵਾਂ ਖੁਦ ਲਵੇਗਾ, ਦੂਜੇ 'ਚ ਇਸ ਲਈ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਆਮ ਬਜਟ 'ਚ ਸਰਕਾਰ ਨੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 75 ਜ਼ਿਲ੍ਹਿਆਂ 'ਚ ਘੱਟੋ-ਘੱਟ 75 ਅਜਿਹੀਆਂ ਇਕਾਈਆਂ ਸਥਾਪਤ ਕਰਨ ਦਾ ਐਲਾਨ ਕੀਤਾ ਸੀ।


ਇਨ੍ਹਾਂ ਯੂਨਿਟਾਂ ਵਿੱਚ ਕਿਹੜੀਆਂ ਸਹੂਲਤਾਂ ਮਿਲਣਗੀਆਂ?


ਡਿਜੀਟਲ ਬੈਂਕਿੰਗ ਯੂਨਿਟਾਂ (DBUs) ਦੀ ਸਥਾਪਨਾ 'ਤੇ RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇਨ੍ਹਾਂ ਯੂਨਿਟਾਂ ਵਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਖਾਤਾ ਖੋਲ੍ਹਣਾ, ਨਕਦ ਕਢਵਾਉਣਾ ਅਤੇ ਜਮ੍ਹਾ ਕਰਨਾ, KYC ਅੱਪਡੇਟ, ਕਰਜ਼ਾ ਅਤੇ ਸ਼ਿਕਾਇਤ ਰਜਿਸਟ੍ਰੇਸ਼ਨ ਸ਼ਾਮਲ ਹੈ।


RBI Credit Policy: ਆਰਬੀਆਈ ਨੇ ਦਰਾਂ 'ਚ ਨਹੀਂ ਕੀਤਾ ਕੋਈ ਬਦਲਾਅ, ਰੈਪੋ ਦਰ 4 ਪ੍ਰਤੀਸ਼ਤ 'ਤੇ ਬਰਕਾਰ


ਸੇਵਾਵਾਂ ਪੂਰੀ ਤਰ੍ਹਾਂ ਡਿਜੀਟਲ ਰੂਪ ਵਿੱਚ ਉਪਲਬਧ ਹੋਣਗੀਆਂ


ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਡਿਜੀਟਲ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਦਾ ਮਤਲਬ ਆਮ ਤੌਰ 'ਤੇ ਉਹ ਵਿੱਤੀ ਉਤਪਾਦ ਅਤੇ ਸੇਵਾਵਾਂ ਹਨ, ਜੋ ਲਗਭਗ ਪੂਰੀ ਤਰ੍ਹਾਂ ਡਿਜੀਟਲ ਹਨ, ਜਿੱਥੇ ਗਾਹਕ ਖੁਦ ਉਤਪਾਦਾਂ ਜਾਂ ਸੇਵਾਵਾਂ ਦਾ ਲਾਭ ਲੈਂਦੇ ਹਨ।


ਇਨ੍ਹਾਂ ਬੈਂਕਾਂ ਨੂੰ ਇਜਾਜ਼ਤ ਹੈ


ਦਿਸ਼ਾ-ਨਿਰਦੇਸ਼ਾਂ ਮੁਤਾਬਕ, ਡਿਜੀਟਲ ਬੈਂਕਿੰਗ ਵਿੱਚ ਤਜਰਬਾ ਰੱਖਣ ਵਾਲੇ ਅਨੁਸੂਚਿਤ ਵਪਾਰਕ ਬੈਂਕਾਂ ਨੂੰ ਆਰਬੀਆਈ ਤੋਂ ਆਗਿਆ ਲਏ ਬਿਨਾਂ ਟੀਅਰ-1 ਤੋਂ ਟੀਅਰ-VI ਕੇਂਦਰਾਂ (ਵੱਡੇ ਕੇਂਦਰਾਂ ਤੋਂ ਛੋਟੇ ਕੇਂਦਰਾਂ ਤੱਕ) ਵਿੱਚ ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹਣ ਦੀ ਇਜਾਜ਼ਤ ਹੈ।


ਇਹ ਵੀ ਪੜ੍ਹੋ: IPL 2022: ਕੁਇੰਟਨ ਡੀ ਕਾਕ ਨੇ ਦਿੱਲੀ ਖਿਲਾਫ ਰਚਿਆ ਇਤਿਹਾਸ, ਤੋੜਿਆ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ