RBI Loan Recovery Rules : ਅੱਜ ਕੱਲ੍ਹ ਜ਼ਿਆਦਾਤਰ ਲੋਕ ਸਮਾਰਟਫੋਨ EMI 'ਤੇ ਖਰੀਦਦੇ ਹਨ, ਪਰ ਕਈ ਵਾਰ ਕਿਸੇ ਕਾਰਨ ਕਰਕੇ ਕਿਸ਼ਤ ਸਮੇਂ 'ਤੇ ਜਮ੍ਹਾਂ ਨਹੀਂ ਹੋ ਸਕਦੀ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਕੀ EMI ਮਿਸ ਹੋਣ 'ਤੇ ਬੈਂਕ ਜਾਂ ਫਾਇਨੈਂਸ ਕੰਪਨੀ ਤੁਰੰਤ ਫੋਨ ਲੌਕ ਕਰ ਸਕਦੀ ਹੈ?

Continues below advertisement

ਇਸ ਬਾਰੇ ਭਾਰਤੀ ਰਿਜ਼ਰਵ ਬੈਂਕ (RBI) ਨੇ ਲੋਨ ਰਿਕਵਰੀ ਨਾਲ ਸਬੰਧਤ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ, ਬਕਾਇਆ EMI ਕਾਰਨ ਬੈਂਕ ਜਾਂ ਫਾਇਨੈਂਸ ਕੰਪਨੀ ਤੁਹਾਡਾ ਫੋਨ ਤੁਰੰਤ ਲੌਕ ਨਹੀਂ ਕਰ ਸਕੇਗੀ। ਇਹ ਨਵੇਂ ਨਿਯਮ 1 ਜਨਵਰੀ ਤੋਂ ਲਾਗੂ ਹੋਣਗੇ।

RBI ਦੇ ਨਵੇਂ ਨਿਯਮ ਕੀ ਹਨ?

Continues below advertisement

RBI ਦੇ ਨਵੇਂ ਲੋਨ ਰਿਕਵਰੀ ਨਿਯਮਾਂ ਅਨੁਸਾਰ ਸਿਰਫ਼ EMI ਮਿਸ ਹੋਣ 'ਤੇ ਬੈਂਕ ਜਾਂ ਫਾਇਨੈਂਸ ਕੰਪਨੀ ਤੁਹਾਡਾ ਫੋਨ ਤੁਰੰਤ ਲੌਕ ਨਹੀਂ ਕਰ ਸਕਦੀ। ਕਿਸੇ ਵੀ ਕਾਰਵਾਈ ਤੋਂ ਪਹਿਲਾਂ ਗਾਹਕ ਨੂੰ ਨੋਟਿਸ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਫੋਨ ਲੌਕ ਕਰਨ ਵਾਲਾ ਸਿਸਟਮ ਮੋਬਾਈਲ ਬਣਾਉਣ ਵਾਲੀ ਕੰਪਨੀ (OEM) ਜਾਂ ਓਪਰੇਟਿੰਗ ਸਿਸਟਮ ਪਲੇਟਫਾਰਮ ਤੋਂ ਪ੍ਰਮਾਣਿਤ ਹੋਣਾ ਚਾਹੀਦਾ ਹੈ। RBI ਦੇ ਅਨੁਸਾਰ ਬਿਨਾਂ ਪਹਿਲਾਂ ਸੂਚਨਾ ਦਿੱਤੇ ਅਚਾਨਕ ਫੋਨ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਨਿਯਮਾਂ ਦੇ ਖ਼ਿਲਾਫ਼ ਹੋਵੇਗਾ।

ਫੋਨ ਲੌਕ ਹੋਣ 'ਤੇ ਵੀ ਇਹ ਸਹੂਲਤਾਂ ਰਹਿਣਗੀਆਂ ਜਾਰੀ

ਇਨਕਮਿੰਗ ਕਾਲਾਂ ਬੰਦ ਨਹੀਂ ਕੀਤੀਆਂ ਜਾ ਸਕਣਗੀਆਂ। SMS ਸੇਵਾ ਚਾਲੂ ਰਹੇਗੀ। ਐਮਰਜੈਂਸੀ SOS ਫੀਚਰ ਹਮੇਸ਼ਾਂ ਐਕਟਿਵ ਰਹੇਗਾ। ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ ,ਜਿਸ ਨਾਲ ਵਿਅਕਤੀ ਦਾ ਜ਼ਰੂਰੀ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇ। 

ਕਾਰਵਾਈ ਕਦੋਂ ਸ਼ੁਰੂ ਹੋ ਸਕਦੀ ਹੈ?

ਜੇ EMI 30 ਦਿਨ ਤੋਂ ਵੱਧ ਬਕਾਇਆ ਰਹਿੰਦੀ ਹੈ ਅਤੇ ਗਾਹਕ ਨੂੰ ਨੋਟਿਸ ਦਿੱਤਾ ਜਾ ਚੁੱਕਿਆ ਹੈ, ਤਾਂ ਕੁਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਜੇ ਲੋਨ ਦੀ ਕਿਸ਼ਤ 60 ਦਿਨ ਜਾਂ ਇਸ ਤੋਂ ਵੱਧ ਸਮੇਂ ਤੱਕ ਬਕਾਇਆ ਰਹਿੰਦੀ ਹੈ, ਤਾਂ ਫੋਨ ਲੌਕ ਕਰਨ ਜਾਂ ਪੂਰੀ ਪਾਬੰਦੀ ਲਗਾਉਣ ਵਰਗੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਗਾਹਕ ਨੂੰ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਯੋਗ ਸਮਾਂ ਦਿੱਤਾ ਜਾਵੇਗਾ।

ਕਿਹੜੇ ਲੋਨਾਂ 'ਤੇ ਲਾਗੂ ਹੋਣਗੇ ਇਹ ਨਿਯਮ?

EMI 'ਤੇ ਖਰੀਦੇ ਗਏ ਸਮਾਰਟਫੋਨਪਰਸਨਲ ਲੋਨਹੋਮ ਲੋਨਕਾਰ ਲੋਨ