HDFC Bank Update: ਬੈਂਕਿੰਗ ਸੈਕਟਰ ਦੀ ਰੈਗੂਲੇਟਰ ਭਾਰਤੀ ਰਿਜ਼ਰਵ ਬੈਂਕ ਨੇ SBI ਫੰਡ ਮੈਨੇਜਮੈਂਟ ਨੂੰ HDFC ਬੈਂਕ ਵਿੱਚ ਕੁੱਲ ਪੇਡ-ਅਪ ਸ਼ੇਅਰ ਕੈਪਿਟਲ ਜਾਂ ਵੋਟਿੰਗ ਰਾਈਟਸ ਦੀ 9.99 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਦੀ ਇਜਾਜ਼ਤ ਦਿੱਤੀ ਹੈ। HDFC ਬੈਂਕ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।


SBI ਫੰਡ ਮੈਨੇਜਮੈਂਟ ਨੇ ਮਨਜ਼ੂਰੀ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਦਿੱਤੀ ਅਰਜ਼ੀ


SBI ਫੰਡ ਮੈਨੇਜਮੈਂਟ ਨੇ ਮਨਜ਼ੂਰੀ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਅਰਜ਼ੀ ਦਿੱਤੀ ਸੀ। HDFC ਬੈਂਕ ਨੇ ਦੱਸਿਆ ਕਿ RBI ਨੇ ਕੁਝ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਹੈ। ਆਰਬੀਆਈ ਨੇ ਐਸਬੀਆਈ ਫੰਡ ਮੈਨੇਜਮੈਂਟ ਨੂੰ 15 ਨਵੰਬਰ 2023 ਤੱਕ HDFC ਬੈਂਕ ਵਿੱਚ ਇਸ ਹਿੱਸੇਦਾਰੀ ਨੂੰ ਖਰੀਦਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ। ਨਾਲ ਹੀ, ਆਰਬੀਆਈ ਨੇ ਐਸਬੀਆਈ ਫੰਡ ਮੈਨੇਜਮੈਂਟ ਨੂੰ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਐਚਡੀਐਫਸੀ ਬੈਂਕ ਵਿੱਚ ਉਹੀ ਹਿੱਸੇਦਾਰੀ 10 ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Most Expensive Cars in The World: ਇਨ੍ਹਾਂ ਕਾਰਾਂ ਦੀਆਂ ਕੀਮਤਾਂ ਉੱਡ ਦੇਣਗੀਆਂ ਤੁਹਾਡੇ ਹੋਸ਼, ਪਲਕ ਝਪਕਦਿਆਂ ਹੀ ਕਰਦੀਆਂ ਨੇ ਹਵਾ ਨਾਲ ਗੱਲਾਂ!


ਦਰਅਸਲ HDFC ਬੈਂਕ ਅਤੇ HDFC ਦਾ ਆਪਸ ਵਿੱਚ ਰਲੇਵਾਂ ਕਰਨ ਜਾ ਰਿਹਾ ਹੈ। ਹਾਲ ਹੀ 'ਚ ਬੈਂਕ ਦੇ ਮੁੱਖ ਵਿੱਤੀ ਅਧਿਕਾਰੀ ਸ਼੍ਰੀਨਿਵਾਸਨ ਵੈਦਿਆਨਾਥਨ ਨੇ ਜਨਵਰੀ-ਮਾਰਚ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਦੌਰਾਨ ਕਿਹਾ ਸੀ ਕਿ ਰਲੇਵੇਂ ਦੀ ਪ੍ਰਕਿਰਿਆ ਜੁਲਾਈ 2023 ਤੱਕ ਪੂਰੀ ਹੋ ਜਾਵੇਗੀ। RBI ਤੋਂ ਇਲਾਵਾ, ਰਲੇਵੇਂ ਲਈ ਸਟਾਕ ਮਾਰਕੀਟ ਰੈਗੂਲੇਟਰ SEBI, PFRDA ਅਤੇ Competition Commission of India ਅਤੇ ਦੋਵੇਂ ਸਟਾਕ ਐਕਸਚੇਂਜ BSE ਅਤੇ NSE ਤੋਂ ਮਨਜ਼ੂਰੀ ਪ੍ਰਾਪਤ ਕੀਤੀ ਗਈ ਹੈ।


ਇਹ ਵੀ ਪੜ੍ਹੋ: Meta India 'ਚ ਅਸਤੀਫੇ ਦਾ ਦੌਰ ਜਾਰੀ ! ਹੁਣ ਪਾਰਟਨਰਸ਼ਿਪ ਹੈੱਡ ਮਨੀਸ਼ ਚੋਪੜਾ ਨੇ ਦਿੱਤਾ ਅਸਤੀਫਾ, ਜਾਣੋ ਕਾਰਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।