ਨਵੀਂ ਦਿੱਲੀ: ਆਰਬੀਆਈ ਨੇ ਐਚਡੀਐਫਸੀ ਬੈਂਕ 'ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। 28 ਮਈ ਨੂੰ ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਨੇ ਐਚਡੀਐਫਸੀ ਬੈਂਕ ਉੱਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।HDFC ਬੈਂਕ 'ਤੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 6 (2) ਦੀ ਉਲੰਘਣਾ ਕਰਨ ਦਾ ਦੋਸ਼ ਹੈ। ਆਰਬੀਆਈ ਨੇ ਆਪਣੇ ਨਿਯਮਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਕਾਰਵਾਈ ਕੀਤੀ ਹੈ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ



ਵ੍ਹਿਸਲ ਬਲੋਅਰ ਨੇ ਕੀਤੀ ਸੀ ਸ਼ਿਕਾਇਤ
ਆਰਬੀਆਈ ਦੇ ਇੱਕ ਵ੍ਹਿਸਲ ਬਲੋਅਰ ਨੇ ਬੈਂਕ ਦੇ ਆਟੋ ਲੋਨ ਪੋਰਟਫੋਲੀਓ ਵਿਚਲੀ ਗਲਤੀ ਦੀ ਸ਼ਿਕਾਇਤ ਕੀਤੀ ਸੀ।ਵ੍ਹਿਸਲ ਬਲੋਅਰ ਨੇ ਦੋਸ਼ ਲਾਇਆ ਸੀ ਕਿ ਬੈਂਕ ਆਪਣੇ ਆਟੋ ਲੋਨ ਗਾਹਕਾਂ ਨੂੰ ਤੀਜੀ ਧਿਰ ਤੋਂ ਗੈਰ-ਵਿੱਤੀ ਉਤਪਾਦ ਖਰੀਦਣ ਲਈ ਦਬਾਅ ਪਾਉਂਦਾ ਹੈ।ਇਸ ਸ਼ਿਕਾਇਤ ਦੇ ਬਾਅਦ, ਬੈਂਕ ਨੇ ਆਪਣੇ ਛੇ ਕਰਮਚਾਰੀਆਂ ਨੂੰ ਹਟਾ ਦਿੱਤਾ। 


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


ਇਸਦੇ ਨਾਲ ਹੀ ਬੈਂਕ ਦੇ ਆਟੋ ਲੋਨ ਦੇ ਮੁਖੀ ਅਸ਼ੋਕ ਖੰਨਾ ਨੂੰ ਅਸਤੀਫਾ ਦੇਣਾ ਪਿਆ। ਆਰਬੀਆਈ ਨੇ ਬੈਂਕ ਦੇ ਤੀਜੇ ਪੱਖ ਦੇ ਗੈਰ-ਵਿੱਤੀ ਉਤਪਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ, ਜਿਸ ਵਿਚ ਖਾਮੀ ਲੱਭੀ ਗਈ ਸੀ। ਇਸ ਤੋਂ ਬਾਅਦ ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਇਸ ਨੂੰ ਜੁਰਮਾਨਾ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ