ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਜਾਰੀ ਇੱਕ ਅਧਿਕਾਰਤ ਆਦੇਸ਼ ਵਿੱਚ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐਮ ਪੇਮੈਂਟਸ ਬੈਂਕ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਆਪਣੇ ਪਲੇਟਫਾਰਮ ਵਿੱਚ ਨਵੇਂ ਗਾਹਕਾਂ ਨੂੰ ਸ਼ਾਮਲ ਨਾ ਕਰੇ। ਇਸ ਦੇ ਨਾਲ ਹੀ ਬੈਂਕ ਨੂੰ ਇੱਕ ਆਈਟੀ ਆਡਿਟ ਫਰਮ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

 

 ਇਸ ਲਈ ਦਿੱਤੇ ਇਹ ਨਿਰਦੇਸ਼


ਭਾਰਤ ਦੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਬੈਂਕ ਵਿੱਚ ਦੇਖੀ ਗਈ 'ਮਟੀਰੀਅਲ ਸੁਪਰਵਾਈਜ਼ਰੀ' ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪੇਟੀਐਮ ਪੇਮੈਂਟਸ ਬੈਂਕ ਨੂੰ ਇਹ ਨਿਰਦੇਸ਼ ਦਿੱਤਾ ਹੈ।

 

ਪੇਟੀਐਮ ਪੇਮੈਂਟਸ ਬੈਂਕ ਨੂੰ ਦਿੱਤੇ ਇਹ ਨਿਰਦੇਸ਼


ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਨੂੰ ਆਪਣੀ ਆਈਟੀ ਪ੍ਰਣਾਲੀ ਦਾ ਵਿਆਪਕ ਆਡਿਟ ਕਰਨ ਲਈ ਇੱਕ ਆਡਿਟ ਫਰਮ ਨਿਯੁਕਤ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

 

 ਕਦੋਂ ਨਵੇਂ ਗਾਹਕਾਂ ਨੂੰ ਜੋੜ ਸਕੇਗਾ ਪੇਟੀਐਮ ਪੇਮੈਂਟਸ ਬੈਂਕ  ?


ਪੇਟੀਐਮ ਪੇਮੈਂਟਸ ਬੈਂਕ ਆਈਟੀ ਆਡੀਟਰ ਦੀ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਆਰਬੀਆਈ ਤੋਂ ਵਿਸ਼ੇਸ਼ ਇਜਾਜ਼ਤ ਦੇ ਅਧੀਨ ਨਵੇਂ ਗਾਹਕਾਂ ਨੂੰ ਜੋੜਨ ਦੇ ਯੋਗ ਹੋਵੇਗਾ। Paytm ਪੇਮੈਂਟਸ ਬੈਂਕ ਨੂੰ ਦਸੰਬਰ ਵਿੱਚ ਇੱਕ ਅਨੁਸੂਚਿਤ ਭੁਗਤਾਨ ਬੈਂਕ ਦੇ ਰੂਪ ਵਿੱਚ ਕੰਮ ਕਰਨ ਲਈ RBI ਦੀ ਮਨਜ਼ੂਰੀ ਮਿਲੀ। ਇਸਦੀ ਵਿੱਤੀ ਸੇਵਾਵਾਂ ਦੇ ਸੰਚਾਲਨ ਨੂੰ ਵਧਾਉਣ ਵਿੱਚ ਮਦਦ ਕੀਤੀ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 35ਏ ਦੇ ਤਹਿਤ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਦੀ ਆਨ-ਬੋਰਡਿੰਗ ਨੂੰ ਰੋਕਣ।

 

 ਗਿਰਾਵਟ ਨਾਲ ਬੰਦ ਹੋਇਆ Paytm ਸ਼ੇਅਰ 


ਅੱਜ BSE 'ਤੇ Paytm ਦਾ ਸਟਾਕ ਗਿਰਾਵਟ ਨਾਲ ਬੰਦ ਹੋਇਆ। One 97 Communications Ltd (PAYT) ਦਾ ਸ਼ੇਅਰ 1.05 ਅੰਕ (-0.14 ਫੀਸਦੀ) ਡਿੱਗ ਕੇ 774.80 'ਤੇ ਬੰਦ ਹੋਇਆ। ਕੰਪਨੀ ਦੀ ਮਾਰਕੀਟ ਕੈਪ 50,247.65 ਕਰੋੜ ਰੁਪਏ ਹੈ।