Real Estate Report: ਜ਼ਮੀਨਾਂ ਦੇ ਰੇਟ ਆਸਮਾਨੀਂ ਚੜ੍ਹਨਗੇ। ਇਹ ਖੁਲਾਸਾ ਰੀਅਲ ਅਸਟੇਟ ਸੈਕਟਰ ਨਾਲ ਸਬੰਧਤ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ। ਨਾਈਟ ਫ੍ਰੈਂਕ ਇੰਡੀਆ ਤੇ NAREDCO ਦੁਆਰਾ ਜਾਰੀ ਅਪ੍ਰੈਲ-ਜੂਨ 2025 ਦੀ ਤਿਮਾਹੀ ਵਿੱਚ ਦੇਸ਼ ਦਾ ਰੀਅਲ ਅਸਟੇਟ ਸੈਂਟੀਮੈਂਟ ਇੰਡੈਕਸ 54 ਤੋਂ ਵੱਧ ਕੇ 56 ਹੋ ਗਿਆ ਹੈ। ਇਹ ਇਸ ਸਾਲ ਦੀ ਪਹਿਲੀ ਤਿਮਾਹੀ ਨਾਲੋਂ ਦੋ ਅੰਕ ਵੱਧ ਹੈ, ਜੋ ਜਾਇਦਾਦ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇੰਨਾ ਹੀ ਨਹੀਂ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਮੀਨ-ਜਾਇਦਾਦ ਦਾ 'ਫਿਊਚਰ ਸੈਂਟੀਮੈਂਟ ਸਕੋਰ' ਵੀ 56 ਤੋਂ ਵਧ ਕੇ 61 ਹੋ ਗਿਆ ਹੈ, ਜੋ ਅਗਲੇ 6 ਮਹੀਨਿਆਂ ਵਿੱਚ ਇਸ ਖੇਤਰ ਵਿੱਚ ਹੋਰ ਮਜ਼ਬੂਤੀ ਦੀ ਉਮੀਦ ਦਰਸਾਉਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਹੁਣੇ ਆਪਣੇ ਲਈ ਘਰ ਜਾਂ ਜ਼ਮੀਨ ਖਰੀਦਣ ਵਿੱਚ ਪੈਸਾ ਲਾਉਂਦੇ ਹੋ, ਤਾਂ ਤੁਹਾਨੂੰ ਆਉਣ ਵਾਲੇ 6 ਮਹੀਨਿਆਂ ਵਿੱਚ ਬਿਹਤਰ ਰਿਟਰਨ ਮਿਲਣ ਦੀ ਉਮੀਦ ਹੈ।
ਇਸ ਰਿਪੋਰਟ ਦੇ ਅਨੁਸਾਰ ਪ੍ਰਾਪਰਟੀ ਪ੍ਰਤੀ ਡਿਵੈਲਪਰਾਂ ਦਾ ਵਿਸ਼ਵਾਸ ਵੀ ਤੇਜ਼ੀ ਨਾਲ ਵਾਪਸ ਪਰਤਿਆ ਹੈ। ਜਦੋਂ ਕਿ ਪਹਿਲੀ ਤਿਮਾਹੀ ਵਿੱਚ ਉਨ੍ਹਾਂ ਦਾ ਭਵਿੱਖ ਸਕੋਰ 53 ਸੀ ਤੇ ਦੂਜੀ ਤਿਮਾਹੀ ਵਿੱਚ ਇਹ ਵਧ ਕੇ 63 ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਡਿਵੈਲਪਰਾਂ ਨੇ ਨਵੇਂ ਪ੍ਰੋਜੈਕਟ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਆਜ ਦਰਾਂ ਵਿੱਚ ਕਮੀ, ਵਿੱਤੀ ਸਥਿਤੀਆਂ ਵਿੱਚ ਸੁਧਾਰ ਤੇ ਹਾਈ-ਐਂਡ ਵਾਲੇ ਘਰਾਂ ਦੀ ਵਧਦੀ ਮੰਗ ਨੇ ਇਹ ਸਕਾਰਾਤਮਕ ਮਾਹੌਲ ਬਣਾਇਆ ਹੈ। ਇਸ ਤਿਮਾਹੀ ਵਿੱਚ ਬੈਂਕਾਂ, NBFC ਤੇ ਪ੍ਰਾਈਵੇਟ ਇਕੁਇਟੀ ਫੰਡਾਂ ਵਰਗੇ ਹੋਰ ਹਿੱਸੇਦਾਰਾਂ ਦੇ ਦ੍ਰਿਸ਼ਟੀਕੋਣ ਵਿੱਚ ਵੀ ਸੁਧਾਰ ਹੋਇਆ ਹੈ।
ਚਾਰਾਂ ਖੇਤਰਾਂ ਵਿੱਚ ਦੇਖਿਆ ਗਿਆ ਸੁਧਾਰ
ਰਿਪੋਰਟ ਵਿੱਚ ਦੇਸ਼ ਦੇ ਚਾਰਾਂ ਪ੍ਰਮੁੱਖ ਖੇਤਰਾਂ ਵਿੱਚ ਭਾਵਨਾ ਸੂਚਕਾਂਕ ਵਿੱਚ ਸੁਧਾਰ ਦੇਖਿਆ ਗਿਆ:
ਖੇਤਰ ਪਿਛਲੀ ਤਿਮਾਹੀ ਅਪ੍ਰੈਲ-ਜੂਨ 2025ਉੱਤਰੀ ਭਾਰਤ 48 55ਪੱਛਮੀ ਭਾਰਤ 58 61ਦੱਖਣੀ ਭਾਰਤ 58 63ਪੂਰਬੀ ਭਾਰਤ 61 61 (ਸਥਿਰ)
ਕਿਵੇਂ ਵਧਣਗੇ ਜ਼ਮੀਨਾਂ ਦੇ ਰੇਟ?
ਡਿਵੈਲਪਰਾਂ ਨੂੰ ਰਿਹਾਇਸ਼ੀ ਤੇ ਕਮਰਸ਼ੀਅਲ ਪ੍ਰੋਜੈਕਟਾਂ ਵੱਡੇ ਪੱਧਰ ਉਪਰ ਜ਼ਮੀਨਾਂ ਦੀ ਲੋੜ ਪਵੇਗੀ। ਇਸ ਲਈ ਉਹ ਭਵਿੱਖ ਦੇ ਪ੍ਰੋਜੈਕਟਾਂ ਲਈ ਲੈਂਡ ਬੈਂਕ ਕਾਇਮ ਕਰਨਗੇ। ਅਜਿਹੇ ਵਿੱਚ ਡਿਵੈਲਪਰ ਸ਼ਹਿਰਾਂ ਨੇੜੇ ਤੇ ਹਾਈਵੇਜ਼ ਉਪਰ ਕਿਸਾਨਾਂ ਤੋਂ ਜ਼ਮੀਨਾਂ ਖਰੀਦਣਗੇ। ਇਹ ਕਿਸਾਨ ਅੱਗੇ ਹੋਰ ਇਲਾਕਿਆਂ ਵਿੱਚ ਜਾ ਕੇ ਖੇਤੀ ਲਈ ਜ਼ਮੀਨਾਂ ਖਰੀਦਣਗੇ। ਖੇਤੀ ਲਈ ਜ਼ਮੀਨਾਂ ਦੀ ਸਪਲਾਈ ਸੀਮਤ ਹੈ। ਅਜਿਹੇ ਵਿੱਚ ਮੰਗ ਵਧਣ ਕਰਕੇ ਜ਼ਮੀਨਾਂ ਦੇ ਰੇਟ ਵਧਣਗੇ। ਇਹ ਸਰਕਲ ਤੇਜ਼ ਹੋਣ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਤੇਜ਼ੀ ਆਏਗੀ।