Realme India CEO: ਚੀਨ ਦੀ ਵੱਡੀ ਸਮਾਰਟਫੋਨ ਕੰਪਨੀ Realme ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਭਾਰਤੀ ਮਾਰਕਿਟ ਵਿੱਚ ਵੱਡੀ ਹਿੱਸੇਦਾਰੀ 'ਤੇ ਕਬਜਾ ਕਰਨ ਵਾਲੀ ਕੰਪਨੀ Realme India ਦੇ CEO ਮਾਧਵ ਸ਼ੇਠ ਨੇ 5 ਸਾਲਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੇਸ਼ ਵਿੱਚ ਸਮਾਰਟਫੋਨ ਬਾਜ਼ਾਰ ਵਿੱਚ Realme ਨੂੰ ਇੱਕ ਵੱਡੇ ਬ੍ਰਾਂਡ ਵਜੋਂ ਸਥਾਪਤ ਕਰਨ ਵਿੱਚ ਮਾਧਵ ਸੇਠ ਨੇ ਵੱਡੀ ਭੂਮਿਕਾ ਨਿਭਾਈ ਹੈ। ਅਜਿਹੇ 'ਚ ਉਨ੍ਹਾਂ ਦੇ ਅਸਤੀਫੇ ਨਾਲ ਕੰਪਨੀ ਨੂੰ ਵੱਡਾ ਝਟਕਾ ਲੱਗਿਆ ਹੈ।
ਮਾਧਵ ਸੇਠ ਨੇ ਟਵਿੱਟਰ ‘ਤੇ ਦਿੱਤੀ ਅਸਤੀਫੇ ਦੀ ਜਾਣਕਾਰੀ
ਰੀਅਲਮੀ ਦੇ ਸੀਈਓ ਮਾਧਵ ਸੇਠ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਲੰਬੀ ਪੋਸਟ ਪਾ ਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਆਪਣੀ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ਗੁਡਬਾਏ ਕਹਿਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਦੁਨੀਆ ਬਹੁਤ ਛੋਟੀ ਹੈ ਅਤੇ ਅਸੀਂ ਫਿਰ ਕਿਤੇ ਨਾ ਕਿਤੇ ਮਿਲਾਂਗੇ। ਉਨ੍ਹਾਂ ਨੇ ਲਿਖਿਆ ਕਿ Realme ਵਿੱਚ ਪੰਜ ਸਾਲ ਦੇਣ ਤੋਂ ਬਾਅਦ, ਹੁਣ ਇੱਕ ਨਵਾਂ ਸਫਰ ਸ਼ੁਰੂ ਕਰਨ ਦਾ ਸਮਾਂ ਹੈ। Realme ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ। ਆਰਗੇਨਾਈਜੇਸ਼ਨ ਤੋਂ ਪਹਿਲਾਂ ਇਹ ਬ੍ਰਾਂਡ ਮੇਰੇ ਲਈ ਬਹੁਤ ਵੱਡਾ ਹੈ। ਇਸ ਬ੍ਰਾਂਡ ਨੇ ਮੈਨੂੰ ਬਹੁਤ ਸਾਰੇ ਸ਼ਾਨਦਾਰ ਅਤੇ ਨਾ ਭੁੱਲਣ ਵਾਲੇ ਪਲ ਦਿੱਤੇ ਹਨ।
ਇਹ ਵੀ ਪੜ੍ਹੋ: Wrestlers Protests: ਪਹਿਲਾਵਾਨਾਂ ਦੇ ਦੋਸ਼ਾਂ ਦੇ ਮਾਮਲੇ ‘ਚ ਭਲਕੇ ਚਾਰਜਸ਼ੀਟ ਦਾਖ਼ਲ ਕਰੇਗੀ ਦਿੱਲੀ ਪੁਲਿਸ, ਕੀ ਬੋਲੇ ਬ੍ਰਿਜਭੂਸ਼ਣ ਸਿੰਘ?
ਕੰਪਨੀ ਦੀਆਂ ਉਪਲੱਬਧੀਆਂ
ਮਾਧਵ ਸੇਠ ਨੇ ਕਿਹਾ ਕਿ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ ਕਿ ਅਸੀਂ ਪਹਿਲੀ ਵਾਰ ਕਿਸੇ ਯੂਨੀਵਰਸਿਟੀ ਵਿੱਚ ਸਮਾਰਟਫੋਨ ਲਾਂਚ ਕੀਤਾ ਸੀ। ਇਸ ਦੇ ਨਾਲ ਹੀ Realme 50 ਕਰੋੜ ਤੋਂ ਵੱਧ ਉਤਪਾਦਾਂ ਦੀ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਕੰਪਨੀ ਬਣ ਗਈ ਹੈ। ਉੱਥੇ ਹੀ Realme ਇੱਕ ਸਮੇਂ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਬਣ ਗਿਆ ਸੀ। ਇਸ ਕੰਪਨੀ ਨੇ ਦੇਸ਼ 'ਚ ਕੁਆਲਿਟੀ ਵਾਲੇ ਸਮਾਰਟਫੋਨ ਬਣਾਏ ਹਨ।
ਇਸ ਸਮਾਰਟਫੋਨ ਨੇ ਦੇਸ਼ 'ਚ ਮੇਕ ਇਨ ਇੰਡੀਆ ਦਾ ਮਕਸਦ ਪੂਰਾ ਕਰ ਦਿੱਤਾ ਹੈ। ਇਸ ਸਮਾਰਟਫੋਨ ਕੰਪਨੀ ਨੇ 5ਜੀ ਸਮਾਰਟਫੋਨ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਪ੍ਰਸ਼ੰਸਕਾਂ, ਟੀਮਾਂ, ਪਾਰਟਨਰ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਮੇਰਾ ਸਮਰਥਨ ਕੀਤਾ ਹੈ। ਰੀਅਲਮੀ ਵਿੱਚ ਪੰਜ ਸਾਲ ਦੀ ਸੇਵਾ ਤੋਂ ਬਾਅਦ, ਮੈਂ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਿਹਾ ਹਾਂ।
ਕਿੱਥੇ ਜੁਆਇਨ ਕਰਨਗੇ ਮਾਧਵ
Realme ਦੇ CEO ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਮਾਧਵ ਹੁਣ ਕਿੱਥੇ ਜੁਆਇਨ ਕਰਨਗੇ। ਹਾਲਾਂਕਿ ਇਸ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਮਾਧਵ ਸੇਠ ਸਮਾਰਟਫੋਨ ਕੰਪਨੀ Honor ਨਾਲ ਜੁੜ ਸਕਦੇ ਹਨ। ਕੁਝ ਦਿਨ ਪਹਿਲਾਂ, ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਭਾਰਤੀ ਬਾਜ਼ਾਰ ਤੋਂ ਬਾਹਰ ਹੋ ਸਕਦੀ ਹੈ, ਪਰ ਕੰਪਨੀ ਦੇ ਬੁਲਾਰੇ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ।
ਇਹ ਵੀ ਪੜ੍ਹੋ: Gujarat: ਗੁਜਰਾਤ ਦੇ ਕੱਛ ਖੇਤਰ 'ਚ ਲੱਗੇ ਭੂਚਾਲ ਦੇ ਝਟਕੇ, ਜਾਣੋ- ਰਿਕਟਰ ਪੈਮਾਨੇ 'ਤੇ ਕਿੰਨੀ ਸੀ ਤੀਬਰਤਾ?