ਮੁਕੇਸ਼ ਅੰਬਾਨੀ (Mukesh Ambani) ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (Reliance Induustries) ਦੇ ਸ਼ੇਅਰ ਧਾਰਕਾਂ ਲਈ ਪਿਛਲਾ ਹਫ਼ਤਾ ਵਧੀਆ ਹਫ਼ਤਾ ਸਾਬਤ ਹੋਇਆ ਹੈ। ਕੰਪਨੀ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਦੌਲਤ 'ਚ 90,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦੌਰਾਨ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸ਼ੇਅਰਾਂ ਵਾਲੇ ਸੈਂਸੈਕਸ 'ਚ 542.3 ਅੰਕ ਜਾਂ 0.75 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਸੈਂਸੈਕਸ ਆਪਣੇ ਜੀਵਨ ਕਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ।


ਪੰਜ ਕੰਪਨੀਆਂ ਨੇ 1.99 ਲੱਖ ਕਰੋੜ ਰੁਪਏ ਕਮਾਏ


ਪੀਟੀਆਈ ਦੇ ਅਨੁਸਾਰ, ਪਿਛਲੇ ਹਫ਼ਤੇ ਸੈਂਸੈਕਸ ਦੀਆਂ ਟਾਪ-10 ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ 5(Top-10 Firms Market Cap) ਦੇ ਮਾਰਕੀਟ ਪੂੰਜੀਕਰਣ ਵਿੱਚ ਉਛਾਲ ਆਇਆ ਅਤੇ ਉਨ੍ਹਾਂ ਦੇ ਕੁੱਲ ਮਾਰਕੀਟ ਕੈਪ ਵਿੱਚ 1,99,111.06 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਸਮੇਂ ਦੌਰਾਨ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਆਪਣੇ ਨਿਵੇਸ਼ਕਾਂ ਨੂੰ ਸਭ ਤੋਂ ਵੱਧ ਲਾਭ ਦੇਣ ਵਾਲੀਆਂ ਕੰਪਨੀਆਂ ਵਿੱਚ ਪਹਿਲੇ ਸਥਾਨ 'ਤੇ ਰਹੀ। ਸਭ ਤੋਂ ਵੱਧ ਨੁਕਸਾਨ ਐਚਡੀਐਫਸੀ ਬੈਂਕ ਦੇ ਨਿਵੇਸ਼ਕਾਂ ਨੂੰ ਹੋਇਆ।


ਰਿਲਾਇੰਸ-ਟੀਸੀਐਸ ਨੇ ਨਿਵੇਸ਼ਕਾਂ ਨੂੰ ਕੀਤਾ ਖੁਸ਼


ਜੇ ਅਸੀਂ ਪਿਛਲੇ ਹਫਤੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ (Reliance MCap)  90,220.4 ਕਰੋੜ ਰੁਪਏ ਵਧ ਕੇ 18,53,865.17 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਰਿਲਾਇੰਸ ਦੀ ਤਰ੍ਹਾਂ ਟਾਟਾ ਗਰੁੱਪ ਦੀ ਟੀਸੀਐਸ ਨੇ ਵੀ ਨਿਵੇਸ਼ਕਾਂ ਨੂੰ ਭਾਰੀ ਮੁਨਾਫ਼ਾ ਕਮਾਇਆ। ਕੰਪਨੀ ਦਾ ਬਾਜ਼ਾਰ ਪੂੰਜੀਕਰਣ (TCS Market Cap) 14,20,333.97 ਕਰੋੜ ਰੁਪਏ ਹੋ ਗਿਆ। ਇਸ ਅਨੁਸਾਰ, ਟੀਸੀਐਸ ਵਿੱਚ ਨਿਵੇਸ਼ ਕਰਨ ਵਾਲੇ ਸ਼ੇਅਰਧਾਰਕਾਂ ਦੀ ਸੰਪਤੀ ਵਿੱਚ ਇੱਕ ਹਫ਼ਤੇ ਵਿੱਚ 52,672.04 ਕਰੋੜ ਰੁਪਏ ਦਾ ਵਾਧਾ ਹੋਇਆ ਹੈ।


HDFC ਬੈਂਕ ਸਮੇਤ ਇਨ੍ਹਾਂ ਕੰਪਨੀਆਂ ਨੇ ਘਟਾਇਆ ਕਰਾਇਆ 


ਜਿਨ੍ਹਾਂ ਪੰਜ ਕੰਪਨੀਆਂ ਦਾ ਮਾਰਕੀਟ ਕੈਪ ਘਟਿਆ ਹੈ, ਉਨ੍ਹਾਂ ਵਿੱਚ HDFC ਬੈਂਕ ਪਹਿਲੇ ਸਥਾਨ 'ਤੇ ਰਿਹਾ। ਇਸ ਦਾ ਬਾਜ਼ਾਰ ਪੂੰਜੀਕਰਣ (HDFC Bank MCap)  32,609.73 ਕਰੋੜ ਰੁਪਏ ਘਟ ਕੇ 12,44,825.83 ਕਰੋੜ ਰੁਪਏ ਰਹਿ ਗਿਆ। ਇਸ ਤੋਂ ਇਲਾਵਾ ਹਿੰਦੁਸਤਾਨ ਯੂਨੀਲੀਵਰ (HUL MCap) ਦਾ MCap 17,633.68 ਕਰੋੜ ਰੁਪਏ ਘਟ ਕੇ 5,98,029.72 ਕਰੋੜ ਰੁਪਏ ਰਹਿ ਗਿਆ। ਇਸ ਤੋਂ ਇਲਾਵਾ LIC ਦਾ ਮਾਰਕਿਟ ਕੈਪ 9,519.13 ਕਰੋੜ ਰੁਪਏ ਘਟ ਕੇ 5,24,563.68 ਕਰੋੜ ਰੁਪਏ 'ਤੇ ਆ ਗਿਆ।


ਆਈਟੀਸੀ ਦੀ ਮਾਰਕੀਟ ਪੂੰਜੀ ਵਿੱਚ 9,107.19 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਘਟ ਕੇ 5,82,111.90 ਕਰੋੜ ਰੁਪਏ ਰਹਿ ਗਿਆ। ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ  (SBI Market Cap) ਦਾ ਬਾਜ਼ਾਰ ਮੁੱਲ 7,228.94 ਕਰੋੜ ਰੁਪਏ ਘਟ ਕੇ 5,65,597.28 ਕਰੋੜ ਰੁਪਏ ਰਹਿ ਗਿਆ।