ਨਵੀਂ ਦਿੱਲੀ: ਅਨਿਲ ਅੰਬਾਨੀ ਦੀ ਅਗਵਾਈ ਹੇਠਲੀ ਕੰਪਨੀ ‘ਰਿਲਾਇੰਸ ਇਨਫ਼੍ਰਾ’ ਨੇ ਦਿੱਲੀ-ਆਗਰਾ ਟੋਲ ਰੋਡ ਦੀ ਵਿਕਰੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਇਹ ਵਿਕਰੀ ‘ਕਿਊਬ ਹਾਈਵੇਅ ਐਂਡ ਇਨਫ਼੍ਰਾਸਟਰੱਕਚਰ’ ਨੂੰ 3,600 ਕਰੋੜ ਰੁਪਏ ’ਚ ਕੀਤੀ ਗਈ ਹੈ। ਰਿਲਾਇੰਸ ਇਨਫ਼੍ਰਾਸਟਰੱਕਚਰ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਇਸ ਸੌਦੇ ਬਾਰੇ ਜਾਣਕਾਰੀ ਦਿੱਤੀ ਹੈ। ਇਸ ਸੌਦੇ ਦਾ ਐਲਾਨ ਮਾਰਚ 2019 ’ਚ ਕੀਤਾ ਗਿਆ ਸੀ।

ਰਿਲਾਇੰਸਸ ਇਨਫ਼੍ਰਾ ਨੇ ਕਿਹਾ ਕਿ ਇਸ ਵਿਕਰੀ ਤੋਂ ਮਿਲੀ ਸਾਰੀ ਰਾਸ਼ੀ ਕਰਜ਼ਾ ਅਦਾ ਕਰਨ ਲਈ ਵਰਤੀ ਜਾਵੇਗੀ। ਰਿਲਾਇੰਸ ਇਨਫ਼੍ਰਾ ਨੇ ਆਪਣੀਆਂ ਕੁੱਲ ਦੇਣਦਾਰੀਆਂ ਨੂੰ 20 ਫ਼ੀਸਦੀ ਘਟਾ ਕੇ 17,500 ਕਰੋੜ ਰੁਪਏ ਤੋਂ 14,000 ਕਰੋੜ ਰੁਪਏ ਕਰ ਦਿੱਤਾ ਹੈ।

ਇਨਫ਼੍ਰਾਸਟਰੱਕਚਰ ਕੰਪਨੀ ਐਨਸੀਸੀ ਨੇ ਅੱਜ ਦੱਸਿਆ ਕਿ ਉਸ ਨੂੰ ਦਸੰਬਰ ’ਚ ਸਰਕਾਰੀ ਏਜੰਸੀਆਂ ਤੋਂ 8,980 ਕਰੋੜ ਰੁਪਏ ਕੀਮਤ ਦੇ 15 ਨਵੇਂ ਆਰਡਰ ਹਾਸਲ ਹੋਏ ਹਨ। ਕੰਪਨੀ ਮੁਤਾਬਕ ਇਹ ਸਾਰੇ ਨਵੇਂ ਆਰਡਰ ਕੇਂਦਰ/ਸੂਬਾ ਸਰਕਾਰ ਦੀਆਂ ਇਕਾਈਆਂ ਵੱਲੋਂ ਦਿੱਤੇ ਗਏ ਹਨ ਤੇ ਇਨ੍ਹਾਂ ਵਿੱਚ ਕੋਈ ਅੰਦਰੂਨੀ ਆਰਡਰ ਸ਼ਾਮਲ ਨਹੀਂ ਕੀਤਾ ਗਿਆ ਹੈ।

ਬੌਂਬੇ ਸਟਾਕ ਐਕਸਚੇਂਜ ਉੱਤੇ ਐੱਨਸੀਸੀ ਦਾ ਸ਼ੇਅਰ 3.90 ਫ਼ੀ ਸਦੀ ਉੱਛਲ ਕੇ 59.90 ਰੁਪਏ ਉੱਤੇ ਕਾਰੋਬਾਰ ਕਰ ਰਿਹਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904