Best Internet Plan: ਵਾਰ-ਵਾਰ ਰੀਚਾਰਜ ਕਰਵਾ ਕੇ ਥੱਕ ਚੁੱਕੇ ਲੋਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਲਈ ਇੱਕ ਅਜਿਹਾ ਪਲਾਨ ਹੈ ਜੋ ਸਭ ਤੋਂ ਘੱਟ ਕੀਮਤ 'ਤੇ ਪੂਰੇ ਸਾਲ ਦੀ ਵੈਧਤਾ ਪ੍ਰਦਾਨ ਕਰਦਾ ਹੈ। ਇਹ ਪਲਾਨ ਰਿਲਾਇੰਸ ਜੀਓ ਦਾ ਹੈ। ਜੀਓ ਦਾ ਇਹ ਸਭ ਤੋਂ ਸਸਤਾ ਪਲਾਨ 336 ਦਿਨਾਂ ਤੱਕ ਦੀ ਵੈਧਤਾ ਨਾਲ ਆਉਂਦਾ ਹੈ। ਇਸ ਪਲਾਨ 'ਚ ਤੁਹਾਨੂੰ ਲੰਬੀ ਵੈਲੀਡਿਟੀ, ਅਨਲਿਮਟਿਡ ਕਾਲਿੰਗ, ਡਾਟਾ, SMS ਦਾ ਫਾਇਦਾ ਮਿਲਦਾ ਹੈ। ਆਓ ਇਸ ਪਲਾਨ ਬਾਰੇ ਸਭ ਕੁਝ ਵਿਸਥਾਰ ਵਿੱਚ ਦੱਸਦੇ ਹਾਂ।
ਜੀਓ ਦਾ ਪੂਰੇ ਸਾਲ ਲਈ ਸਭ ਤੋਂ ਸਸਤਾ ਪਲਾਨਜੀਓ ਦੇ ਇਸ ਸੀਕ੍ਰੇਟ ਪਲਾਨ ਦੀ ਕੀਮਤ 1,559 ਰੁਪਏ ਹੈ। ਜੇਕਰ ਇਸ ਪਲਾਨ ਦੀ ਕੀਮਤ ਨੂੰ ਰੋਜ਼ਾਨਾ ਦੇ ਆਧਾਰ 'ਤੇ ਕੱਢਿਆ ਜਾਵੇ ਤਾਂ ਇਹ 4 ਰੁਪਏ ਪ੍ਰਤੀ ਦਿਨ ਹੈ। ਇਸ ਪਲਾਨ 'ਚ ਗਾਹਕਾਂ ਨੂੰ 336 ਦਿਨਾਂ ਦੀ ਵੈਧਤਾ ਦਿੱਤੀ ਜਾ ਰਹੀ ਹੈ। ਭਾਵ ਇਹ ਲਗਪਗ 1 ਸਾਲ ਲਈ ਵੈਧ ਹੈ। ਜੇਕਰ ਡਾਟਾ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਕੁੱਲ 24 ਜੀਬੀ ਡਾਟਾ ਮਿਲਦਾ ਹੈ। ਸਾਰਾ ਡਾਟਾ ਖਤਮ ਹੋਣ ਤੋਂ ਬਾਅਦ ਵੀ ਇੰਟਰਨੈੱਟ ਦੀ ਸਪੀਡ 64Kbps ਰਹਿੰਦੀ ਹੈ। ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਸ ਲਈ ਹੈ ਜੋ ਘੱਟ ਕੀਮਤ 'ਤੇ ਸਿਮ ਨੂੰ ਇੱਕ ਸਾਲ ਤੱਕ ਐਕਟਿਵ ਰੱਖਣਾ ਚਾਹੁੰਦੇ ਹਨ।
ਇਸ ਪਲਾਨ 'ਚ ਹਰ ਨੈੱਟਵਰਕ 'ਤੇ ਕਾਲ ਕਰਨ ਲਈ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਉਪਲਬਧ ਹੈ। ਇਸ ਦੇ ਨਾਲ ਹੀ 3600 SMS ਦਿੱਤੇ ਗਏ ਹਨ। ਇਸ ਤੋਂ ਇਲਾਵਾ JioTV, JioCinema, JioSecurity ਤੇ JioCloud ਤੱਕ ਮੁਫਤ ਐਕਸੈਸ ਦਿੱਤੀ ਜਾਵੇਗੀ। ਇਸ ਲਈ ਜੇਕਰ ਤੁਸੀਂ ਇਸ ਪਲਾਨ ਨਾਲ ਰੀਚਾਰਜ ਕਰਨਾ ਚਾਹੁੰਦੇ ਹੋ, ਤਾਂ ਇਹ ਰੀਚਾਰਜ ਸਿਰਫ Jio ਐਪ ਜਾਂ ਵੈੱਬਸਾਈਟ ਰਾਹੀਂ ਹੀ ਕੀਤਾ ਜਾ ਸਕਦਾ ਹੈ। ਤੁਸੀਂ ਇਸ ਪਲਾਨ ਨਾਲ ਹੋਰ ਕਿਤੇ ਵੀ ਰੀਚਾਰਜ ਨਹੀਂ ਕਰ ਸਕਦੇ।
ਏਅਰਟੈੱਲ ਦਾ 1799 ਰੁਪਏ ਦਾ ਪਲਾਨਇਸ ਦੇ ਮੁਕਾਬਲੇ ਏਅਰਟੈਲ ਦਾ ਵੀ ਇੱਕ ਪਲਾਨ ਹੈ। ਏਅਰਟੈੱਲ ਦਾ 1799 ਰੁਪਏ ਦਾ ਪ੍ਰੀਪੇਡ ਪਲਾਨ ਹੈ। ਇਸ ਪਲਾਨ 'ਚ ਗਾਹਕਾਂ ਨੂੰ ਪੂਰੀ 365 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ 'ਚ ਅਸੀਮਤ ਕਾਲ, ਕੁੱਲ 3600 SMS ਤੇ 24GB ਡਾਟਾ ਸ਼ਾਮਲ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।