ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ ਪਲੇਟਫਾਰਮਸ ‘ਚ ਨਵੇਂ ਸਹਿਭਾਗੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਰਿਲਾਇੰਸ ਜਿਓ ਪਲੇਟਫਾਰਮ ਵਿੱਚ 11ਵੇਂ ਨਿਵੇਸ਼ਕ ਵਜੋਂ ਪੀਆਈਐਫ ਨੇ ਨਿਵੇਸ਼ ਦਾ ਐਲਾਨ ਕੀਤਾ ਹੈ। ਪੀਆਈਐਫ ਨੇ ਜਿਓ ਪਲੇਟਫਾਰਮਸ ਵਿੱਚ 11,367 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਅਤੇ ਇਸ ਨਿਵੇਸ਼ ਤਹਿਤ ਉਹ ਜੀਓ ਪਲੇਟਫਾਰਮਸ ਵਿੱਚ 2.32 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰ ਸਕੇਗਾ।
ਇਸ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਲਗਾਤਾਰ 10 ਵੱਡੇ ਸੌਦਿਆਂ ਰਾਹੀਂ ਕਈ ਭਾਈਵਾਲੀ ਕੀਤੀਆਂ ਤੇ ਇਸਦਾ ਸਭ ਤੋਂ ਵੱਡਾ ਨਾਂ ਫੇਸਬੁੱਕ ਹੈ। 22 ਅਪਰੈਲ ਨੂੰ ਜਦੋਂ ਫੇਸਬੁੱਕ ਨੇ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਦੇ ਐਲਾਨ ਕਰਨ ਤੋਂ ਬਾਅਦ ਸਿਲਵਰ ਲੇਕ, ਵਿਸਟਾ ਇਕੁਇਟੀ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਲਾ ਅਤੇ ਅਬੂ ਧਾਬੀ ਇਨਵੈਸਟਮੈਂਟ ਅਥਾਰਟੀ, ਟੀਪੀਜੀ ਅਤੇ ਐਲ ਕੈਟਰਟਨ ਨੇ ਜਿਓ ਵਿੱਚ ਨਿਵੇਸ਼ ਦਾ ਐਲਾਨ ਕੀਤਾ। ਇਸ ਤਰ੍ਹਾਂ ਜੀਓ ਵਿੱਚ ਕੁੱਲ 1 ਲੱਖ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਨਵੇਂ ਭਾਈਵਾਲਾਂ ਦੁਆਰਾ ਹੋਇਆ ਹੈ।
ਜੀਓ ਪਲੇਟਫਾਰਮ ਨੂੰ ਜਾਣੋ:
ਜੀਓ ਪਲੇਟਫਾਰਮ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਹੈ ਅਤੇ ਰਿਲਾਇੰਸ ਜਿਓ ਇਨਫੋਕਾਮ ਲਿਮਟਿਡ ਦੇ 38.8 ਮਿਲੀਅਨ ਗਾਹਕ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਿਲਾਇੰਸ ਜੀਓ ਨੇ ਕੀਤਾ 11ਵੀਂ ਵੱਡੀ ਡੀਲ ਦਾ ਐਲਾਨ, ਪੀਆਈਐਫ 11,367 ਕਰੋੜ ਰੁਪਏ ਦਾ ਕਰੇਗੀ ਨਿਵੇਸ਼
ਏਬੀਪੀ ਸਾਂਝਾ
Updated at:
18 Jun 2020 08:06 PM (IST)
11 ਨਿਵੇਸ਼ਾਂ ਰਾਹੀਂ ਜਿਓ ਪਲੇਟਫਾਰਮਸ ‘ਚ 24.70 ਪ੍ਰਤੀਸ਼ਤ ਦੀ ਇਕੁਇਟੀ ਲਈ 1,15,693.95 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਰਿਲਾਇੰਸ ਜਿਓ ਵਿਚ ਨਿਵੇਸ਼ ਦਾ ਇਹ ਦੌਰ ਪਿਛਲੇ 58 ਦਿਨਾਂ ਤੋਂ ਚੱਲ ਰਿਹਾ ਹੈ।
- - - - - - - - - Advertisement - - - - - - - - -