ਨਵੀਂ ਦਿੱਲੀ: ਕਿਸਾਨ ਅੰਦੋਲਨ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਰਿਲਾਇੰਸ ਜੀਓ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਇੱਕ ਵਾਰ ਫਿਰ ਵੌਇਸ ਕਾਲਾਂ ਨੂੰ ਬਿਲਕੁਲ ਮੁਫਤ ਕਰਨ ਜਾ ਰਹੀ ਹੈ। ਜੀਓ ਦੇ ਗਾਹਕ 1 ਜਨਵਰੀ, 2021 ਤੋਂ ਆਪਣੇ ਫੋਨ ਤੋਂ ਮੁਫਤ ਵੌਇਸ ਕਾਲ ਕਰ ਸਕਣਗੇ।

ਕੰਪਨੀ ਦੇ ਸੂਤਰਾਂ ਮੁਤਾਬਕ ਅਜਿਹੀਆਂ ਸੇਵਾਵਾਂ 'ਤੇ ਇੰਟਰਕਨੈਕਟ ਵਰਤੋਂ ਚਾਰਜ ਭਾਵ IUC ਖਤਮ ਹੋ ਗਿਆ ਹੈ। ਰਿਲਾਇੰਸ ਜੀਓ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੂਰੀ ਤਰ੍ਹਾਂ ਮੁਫਤ ਆਫ-ਨੈੱਟ ਘਰੇਲੂ ਕਾਲਾਂ ਪ੍ਰਤੀ ਵਚਨਬੱਧਤਾ ਦਾ ਸਨਮਾਨ ਕੀਤਾ ਜਾਵੇਗਾ।

ਕੰਪਨੀ ਦੇ ਬਿਆਨ ਮੁਤਾਬਕ ਘਰੇਲੂ ਵੌਇਸ ਕਾਲਾਂ 'ਤੇ ਆਈਯੂਸੀ ਦੇ ਖ਼ਤਮ ਹੋਣ ਮਗਰੋਂ ਮੁਫਤ ਕਾਲ ਦੀ ਸਰਵਿਸ ਮਿਲੇਗੀ। ਇਹ 1 ਜਨਵਰੀ 2021 ਤੋਂ, ਸਾਰੀਆਂ ਕਾਲਾਂ ਮੁਫਤ ਕਰ ਦਿੱਤੀਆਂ ਜਾਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904