ਨਵੀਂ ਦਿੱਲੀ: ਏਸ਼ੀਆ ਦੀ ਸਭ ਤੋਂ ਵੱਡੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਨੇ ਐਮਜ਼ੋਨ ਨੂੰ ਆਪਣੀ ਰਿਟੇਲ ਕੰਪਨੀ ਵਿੱਚ 20 ਅਰਬ ਡਾਲਰ ਦੀ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਨੇ ਇਸ ਮਾਮਲੇ ਦੀ ਜਾਣਕਾਰੀ ਵਾਲੇ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਰਿਲਾਇੰਸ ਆਪਣੇ ਰਿਟੇਲ ਕਾਰੋਬਾਰ ਵਿੱਚ 40% ਤੱਕ ਦੀ ਹਿੱਸੇਦਾਰੀ ਐਮਜ਼ੋਨ ਨੂੰ ਵੇਚਣਾ ਚਾਹੁੰਦੀ ਹੈ।


ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤ ‘ਚ ਹੁਣ ਤਕ ਦਾ ਸਭ ਤੋਂ ਵੱਡਾ ਨਿਵੇਸ਼ ਹੋਏਗਾ। ਫਿਲਹਾਲ ਰਿਲਾਇੰਸ ਤੇ ਐਮਜ਼ੋਨ ਦੋਵੇਂ ਹੀ ਇਸ ਰਿਪੋਰਟ ਨੂੰ ਲੈ ਕੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਹੀਆਂ ਹਨ।

ਰਿਲਾਇੰਸ ਨੇ ਦਿੱਤਾ ਜਵਾਬ:

ਰਿਲਾਇੰਸ ਨੇ ਈਮੇਲ ‘ਤੇ ਆਪਣੇ ਜਵਾਬ ਵਿੱਚ ਕਿਹਾ, “ਰਿਲਾਇੰਸ ਇੰਡਸਟਰੀਜ਼ ਜਾਂ ਇਸ ਦੀਆਂ ਸਮੂਹ ਕੰਪਨੀਆਂ ਦੀ ਸੌਦਿਆਂ ਬਾਰੇ ਇਕਪਾਸੜ ਤੇ ਗਲਤ ਰਿਪੋਰਟਾਂ 'ਤੇ ਟਿੱਪਣੀ ਨਾ ਕਰਨ ਦੀ ਨੀਤੀ ਹੈ। ਅਸੀਂ ਨਾ ਹੀ ਕਿਸੇ ਅਜਿਹੇ ਸੌਦੇ 'ਤੇ ਟਿੱਪਣੀ ਕਰਾਂਗੇ। ਨਾ ਤਾਂ ਇਸ ਦੀ ਪੁਸ਼ਟੀ ਤੇ ਨਾ ਹੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਾਂ ਕਿ ਗੱਲਬਾਤ ਚੱਲ ਰਹੀ ਹੈ ਜਾਂ ਨਹੀਂ।”

ਸਟਾਕ ਮਾਰਕੀਟਾਂ ਨੂੰ ਵੀ ਪ੍ਰਤੀਕ੍ਰਿਆ ਦਿੱਤੀ:

ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਅਜਿਹਾ ਹੀ ਜਵਾਬ ਭੇਜਿਆ ਹੈ। ਰਿਲਾਇੰਸ ਨੇ ਕਿਹਾ ਕਿ ਕੰਪਨੀ ਵਿੱਚ ਵੱਖ-ਵੱਖ ਮੌਕਿਆਂ ਦਾ ਨਿਰੰਤਰ ਮੁਲਾਂਕਣ ਹੁੰਦਾ ਹੈ। ਕੰਪਨੀ ਜ਼ਿੰਮੇਵਾਰੀ ਨੂੰ ਸੂਚੀਬੱਧ ਕਰਨ ਤੇ ਜਾਣਕਾਰੀ ਨੂੰ ਜਨਤਕ ਕਰਨ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਲਾਜ਼ਮੀ ਜਾਣਕਾਰੀ ਦੇਣਾ ਜਾਰੀ ਰੱਖੇਗੀ।

ਰਿਲਾਇੰਸ ਨੇ ਕੀਤੀ ਅਪੀਲ:

ਰਿਲਾਇੰਸ ਨੇ ਕਿਹਾ ਹੈ ਕਿ ਇਸ ਸੰਦੇਸ਼ ਜ਼ਰੀਏ, ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਮਨਘੜਤ ਜਾਣਕਾਰੀ ਦੀ ਧਿਆਨ ਨਾਲ ਜਾਂਚ ਕੀਤੀ ਜਾਵੇ ਤੇ ਆਪਣੇ ਆਪ ਨੂੰ ਤੇ ਸਾਡੇ ਪਾਠਕਾਂ ਨੂੰ ਅਜਿਹੀਆਂ ਗਲਤ ਤੇ ਗੁੰਮਰਾਹਕੁੰਨ ਰਿਪੋਰਟਾਂ ਛਾਪਣ ਤੋਂ ਸੁੱਰਖਿਅਤ ਰੱਖਣ। ਕੰਪਨੀ ਵਿੱਚ ਬਹੁਤ ਸਾਰੇ ਪ੍ਰਚੂਨ ਨਿਵੇਸ਼ਕ ਵੀ ਹੋ ਸਕਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904