ਨਵੀਂ ਦਿੱਲੀ: ਆਰਥਿਕ ਮੰਚ ਉੱਪਰ ਭਾਰਤ (India) ਨੂੰ ਲਗਾਤਾਰ ਝਟਕੇ ਲੱਗ ਹੇ ਹਨ। ਹੁਣ ਵਿਦੇਸ਼ਾਂ ਵਿੱਚ ਕੰਮ ਕਰਦੇ ਭਾਰਤੀਆਂ ਬਾਰੇ ਅਜਿਹੀ ਰਿਪੋਰਟ ਆਈ ਹੈ ਜਿਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਵਿਸ਼ਵ ਬੈਂਕ (World Bank) ਨੇ ਵੀਰਵਾਰ ਨੂੰ ਕਿਹਾ ਹੈ ਕਿ ਕੋਰੋਨਾ ਮਹਾਮਾਰੀ (Corona) ਤੇ ਵਿਸ਼ਵਵਿਆਪੀ ਆਰਥਿਕ ਮੰਦੀ (Global Economic Recession) ਕਾਰਨ ਭਾਰਤ ਭੇਜੀ ਜਾਣ ਵਾਲੀ ਰਕਮ ਨੌਂ ਪ੍ਰਤੀਸ਼ਤ ਘਟ ਕੇ 76 ਅਰਬ ਡਾਲਰ 'ਤੇ ਆ ਜਾਵੇਗੀ। ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕਰਮਚਾਰੀ ਹਨ, ਜੋ ਭਾਰਤ ਨੂੰ ਫੰਡ ਭੇਜਦੇ ਹਨ। ਹਾਲਾਂਕਿ, ਕੋਰੋਨਾਵਾਇਰਸ ਕਾਰਨ ਇਨ੍ਹਾਂ ਲੋਕਾਂ ਦਾ ਘਰ ਪਰਤਣਾ ਆਮ ਗੱਲ ਹੈ।
ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਮਾਮਲੇ ਵਿੱਚ 2020 ਵਿੱਚ ਚੀਨ, ਮੈਕਸੀਕੋ, ਫਿਲਪੀਨਜ਼ ਤੇ ਮਿਸਰ ਟਾਪ ਦੇ ਪੰਜ ਦੇਸ਼ਾਂ ਚੋਂ ਇੱਕ ਹੈ। ਸਾਲ 2019 ਦੇ ਵਿਚਕਾਰ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਲੋਕਾਂ ਵਲੋਂ ਆਪਣੇ ਘਰਾਂ ਨੂੰ 2019 ਦੀ ਤੁਲਨਾ ਵਿੱਚ ਭੇਜੀ ਰਕਮ 'ਚ 14% ਦੀ ਕਮੀ ਆਵੇਗੀ, ਕਿਉਂਕਿ ਕੋਰੋਨਾ ਮਹਾਂਮਾਰੀ ਤੇ ਆਰਥਿਕ ਸੰਕਟ ਜਾਰੀ ਹੈ।
ਮਨੁੱਖੀ ਵਿਕਾਸ ਦੀ ਉਪ-ਪ੍ਰਧਾਨ ਅਤੇ ਵਿਸ਼ਵ ਬੈਂਕ ਦੇ ਮਾਈਗ੍ਰੇਸ਼ਨ ਆਪ੍ਰੇਸ਼ਨਜ਼ ਗਰੁੱਪ ਦੀ ਚੇਅਰਮੈਨ ਮਮਤਾ ਮੂਰਤੀ ਨੇ ਕਿਹਾ ਕਿ ਕੋਵਿਡ-19 ਦਾ ਪ੍ਰਭਾਵ ਪ੍ਰਵਾਸ ਦੇ ਲੇਂਸ ਰਾਹੀਂ ਦੇਖਿਆ ਜਾਣ 'ਤੇ ਵਿਆਪਕ ਹੈ ਕਿਉਂਕਿ ਇਹ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਜੋ ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ 'ਤੇ ਪੂਰੀ ਤਰ੍ਹਾਂ ਨਿਰਭਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ਨੂੰ ਪਰਵਾਸੀ ਭਾਰਤੀਆਂ ਦਾ ਵੱਡਾ ਝਟਕਾ, ਵਿਸ਼ਵ ਬੈਂਕ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ
Updated at:
30 Oct 2020 11:19 AM (IST)
ਵਿਸ਼ਵ ਬੈਂਕ ਨੇ ਵੀਰਵਾਰ ਨੂੰ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਤੇ ਵਿਸ਼ਵਵਿਆਪੀ ਆਰਥਿਕ ਮੰਦੀ ਕਾਰਨ ਭਾਰਤ ਭੇਜੀ ਜਾਣ ਵਾਲੀ ਰਕਮ ਨੌਂ ਪ੍ਰਤੀਸ਼ਤ ਘਟ ਕੇ 76 ਅਰਬ ਡਾਲਰ 'ਤੇ ਆ ਜਾਵੇਗੀ।
- - - - - - - - - Advertisement - - - - - - - - -