ਨਵੀਂ ਦਿੱਲੀ: ਗਲੋਬਲ ਟ੍ਰੈਂਡ ਮੁਤਾਬਕ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਵਾਧਾ ਹੋਇਆ। ਹਾਲਾਂਕਿ, ਇਹ ਵਾਧਾ ਰੁਕ ਗਿਆ ਕਿਉਂਕਿ ਗਲੋਬਲ ਨਿਵੇਸ਼ਕ ਨੂੰ ਲੱਗਿਆ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਪੈਕੇਜ ਦੀ ਪੇਸ਼ਕਸ਼ ਕਰ ਸਕਦਾ ਹੈ। ਨਿਵੇਸ਼ਕ ਡੈਮੋਕ੍ਰੇਟਿਕ ਰਾਸ਼ਟਰਪਤੀ ਦੇ ਉਮੀਦਵਾਰ ਜੋ ਬਿਡੇਨ ਤੇ ਟਰੰਪ ਦੀ ਬਹਿਸ ‘ਤੇ ਵੀ ਨਜ਼ਰ ਰੱਖ ਰਹੇ ਹਨ।

ਐਮਸੀਐਕਸ ਵਿੱਚ ਸੋਨਾ ‘ਚ ਗਿਰਾਵਟ:

ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਮੰਗਲਵਾਰ ਨੂੰ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.10% ਦੀ ਗਿਰਾਵਟ ਨਾਲ 50,188 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਦੂਜੇ ਪਾਸੇ, ਸਿਲਵਰ ਫਿਊਚਰ 0.52 ਪ੍ਰਤੀਸ਼ਤ ਯਾਨੀ 314 ਰੁਪਏ ਦੀ ਗਿਰਾਵਟ ਨਾਲ 60,710 ਰੁਪਏ ਪ੍ਰਤੀ ਕਿੱਲੋ ‘ਤੇ ਬੰਦ ਹੋਇਆ।

ਦਿੱਲੀ ਬਾਜ਼ਾਰ ਵਿੱਚ ਵੀ ਸੋਨਾ ਡਿੱਗਿਆ:

ਸੋਮਵਾਰ ਨੂੰ ਦਿੱਲੀ ਬਾਜ਼ਾਰ ਵਿਚ ਸੋਨੇ ਦੀ ਕੀਮਤ 194 ਰੁਪਏ ਦੀ ਗਿਰਾਵਟ ਦੇ ਨਾਲ 50,449 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ, ਜਦੋਂਕਿ ਚਾਂਦੀ ਦੀ ਕੀਮਤ 933 ਰੁਪਏ ਘੱਟ ਕੇ 59,274 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਗਲੋਬਲ ਬਾਜ਼ਾਰ ਵਿਚ ਡਾਲਰ ਦੀ ਨਰਮੀ ਕਾਰਨ ਸੋਨੇ ਦੀ ਕੀਮਤ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ।

IPL 2020 Points Table: ਜਾਣੋ ਕਿਸ ਕੋਲ ਓਰੇਂਜ ਤੇ ਪਰਪਲ ਕੈਪ, ਇੰਝ ਸਮਝੋ ਪੁਆਇੰਟ ਟੇਬਲ ਦਾ ਪੂਰਾ ਹਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904