Mukesh Ambani Bought New Rolls Royce Car: ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਇੱਕ ਨਵੀਂ ਰੋਲਸ ਰਾਇਸ SUV ਕਾਰ ਖਰੀਦੀ ਹੈ। ਜਾਣਕਾਰੀ ਮੁਤਾਬਕ ਇਸ ਕਾਰ ਦੀ ਕੀਮਤ 13 ਕਰੋੜ 14 ਲੱਖ ਰੁਪਏ ਹੈ।
ਰਿਲਾਇੰਸ ਇੰਡਸਟਰੀਜ਼ (RIL) ਦੇ ਮਾਲਕ ਮੁਕੇਸ਼ ਅੰਬਾਨੀ ਵੱਲੋਂ ਖਰੀਦੀ ਗਈ ਅਲਟਰਾ ਲਗਜ਼ਰੀ ਰੋਲਸ ਰਾਇਸ SUV ਕਾਰ ਨੂੰ ਯੂਕੇ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਰੋਲਸ ਰਾਇਸ ਵੱਲੋਂ ਬਣਾਇਆ ਗਿਆ ਹੈ। ਟਸਕਨ ਸਨ ਕਲਰ ਦੀ ਇਹ ਲਗਜ਼ਰੀ ਕਾਰ 12 ਸਿਲੰਡਰਾਂ ਦੀ ਦੱਸੀ ਜਾਂਦੀ ਹੈ। ਇਸ ਲਗਜ਼ਰੀ ਕਾਰ ਦਾ ਵਜ਼ਨ ਕਰੀਬ 2.5 ਟਨ ਹੈ।
ਮੁਕੇਸ਼ ਅੰਬਾਨੀ ਨੇ ਦੇਸ਼ ਦੀ ਸਭ ਤੋਂ ਮਹਿੰਗੀ ਕਾਰ ਖਰੀਦੀ
ਆਰਟੀਓ ਅਧਿਕਾਰੀਆਂ ਮੁਤਾਬਕ ਇਹ ਲਗਜ਼ਰੀ ਕਾਰ ਦੇਸ਼ ਵਿੱਚ ਹੁਣ ਤੱਕ ਖਰੀਦੀਆਂ ਗਈਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਰੋਲਸ-ਰਾਇਸ ਕੁਲੀਨਨ ਪੈਟਰੋਲ ਮਾਡਲ ਕਾਰ ਨੂੰ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਨੇ 31 ਜਨਵਰੀ ਨੂੰ ਦੱਖਣੀ ਮੁੰਬਈ ਦੇ ਤਾਰਦੇਓ ਖੇਤਰੀ ਟਰਾਂਸਪੋਰਟ ਦਫਤਰ 'ਚ ਰਜਿਸਟਰ ਕੀਤਾ ਸੀ। 2018 ਵਿੱਚ ਪਹਿਲੀ ਵਾਰ ਲਾਂਚ ਹੋਣ ਤੋਂ ਬਾਅਦ, ਇਸਦੀ ਬੇਸ ਕੀਮਤ 6.95 ਕਰੋੜ ਸੀ। ਆਟੋ ਇੰਡਸਟਰੀ ਦੇ ਮਾਹਰਾਂ ਮੁਤਾਬਕ ਇਸ ਕਾਰ ਨੂੰ ਮੋਡੀਫਾਈ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਦੀ ਕੀਮਤ ਕਾਫੀ ਵਧ ਗਈ ਸੀ। RTO ਅਧਿਕਾਰੀਆਂ ਨੇ ਕਿਹਾ ਹੈ ਕਿ ਅੰਬਾਨੀ ਵੱਲੋਂ ਖਰੀਦੀ ਗਈ Cullinan SUV ਦੇਸ਼ ਵਿੱਚ ਖਰੀਦੀਆਂ ਗਈਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ ਹੈ।
VIP ਨੰਬਰ ਲਈ 12 ਲੱਖ ਰੁਪਏ ਖਰਚ ਕੀਤੇ ਗਏ
ਆਰਟੀਓ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਨੇ 2.5 ਟਨ ਤੋਂ ਵੱਧ ਵਜ਼ਨ ਵਾਲੀ ਅਤੇ 564 bhp ਪਾਵਰ ਪੈਦਾ ਕਰਨ ਵਾਲੀ 12-ਸਿਲੰਡਰ ਕਾਰ ਲਈ 'ਟਸਕਨ ਸਨ' ਰੰਗ ਦੀ ਚੋਣ ਕੀਤੀ ਹੈ। ਇਸ ਲਗਜ਼ਰੀ ਕਾਰ ਲਈ ਵਿਸ਼ੇਸ਼ ਨੰਬਰ ਪਲੇਟ ਵੀ ਲਈ ਗਈ ਸੀ। ਆਰਟੀਓ ਅਧਿਕਾਰੀਆਂ ਅਨੁਸਾਰ ਇਸ ਕਾਰ ਦੀ ਰਜਿਸਟ੍ਰੇਸ਼ਨ 30 ਜਨਵਰੀ 2037 ਤੱਕ ਵੈਧ ਹੈ। RIL ਨੇ ਕਾਰ ਲਈ 20 ਲੱਖ ਦੀ ਇੱਕਮੁਸ਼ਤ ਰਕਮ ਅਦਾ ਕੀਤੀ। ਨਵੀਂ ਲਗਜ਼ਰੀ ਕਾਰ ਲਈ ਵੀਆਈਪੀ ਨੰਬਰ ਲੈਣ ਲਈ 12 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ