RPG Group Owner Harsh Goenka : ਦੇਸ਼ ਦੇ ਮਸ਼ਹੂਰ ਉਦਯੋਗਪਤੀ ਅਤੇ RPG ਗਰੁੱਪ ਦੇ ਚੇਅਰਮੈਨ ਹਰਸ਼ ਗੋਇਨਕਾ (Harsh Goenka ) ਨੇ ਆਪਣੀਆਂ ਕੰਪਨੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਹਰਸ਼ ਗੋਇਨਕਾ ਨੇ ਆਪਣੇ ਗਰੁੱਪ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

Continues below advertisement

ਹਰਸ਼ ਗੋਇਨਕਾ ਨੇ ਐਕਸ ’ਤੇ ਇੱਕ ਪੋਸਟ ਰਾਹੀਂ ਸਾਫ਼ ਕਰ ਦਿੱਤਾ ਕਿ ਹੁਣ “ਦਿਖਾਵੇ” ਅਤੇ “ਫ਼ਿਜ਼ੂਲਖ਼ਰਚੀ” ਦੀ ਥਾਂ ਬਚਤ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੇ ਨਿਰਦੇਸ਼ਾਂ ਵਿੱਚ ਸਭ ਤੋਂ ਵੱਡੀ ਗੱਲ “ਵਰਕ ਫ੍ਰੌਮ ਹੋਮ” ਹੈ।  ਹਰਸ਼ ਗੋਇਨਕਾ ਨੇ ਸਾਰੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਜੋ ਕਰਮਚਾਰੀ ਘਰ ਤੋਂ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਇਸ ਲਈ ਪ੍ਰੋਤਸਾਹਿਤ ਕੀਤਾ ਜਾਵੇ। ਇੰਨਾ ਹੀ ਨਹੀਂ, ਹੁਣ ਅਧਿਕਾਰੀਆਂ ਦੀਆਂ ਹਵਾਈ ਯਾਤਰਾਵਾਂ ਵੀ ਘੱਟ ਹੋਣਗੀਆਂ।

ਨਵੀਆਂ ਗਾਈਡਲਾਈਨਜ਼ ਮੁਤਾਬਕ…

Continues below advertisement

ਵਿਦੇਸ਼ੀ ਯਾਤਰਾਵਾਂ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ।ਡੋਮੇਸਟਿਕ ਫਲਾਈਟਸ ਦਾ ਇਸਤੇਮਾਲ ਸਿਰਫ਼ ਬਹੁਤ ਜ਼ਰੂਰੀ ਹੋਣ ’ਤੇ ਹੀ ਕੀਤਾ ਜਾਵੇਗਾ।ਇੰਟਰ-ਸਿਟੀ ਮੀਟਿੰਗਾਂ ਅਤੇ ਕਾਨਫਰੰਸਾਂ ਨੂੰ ਹੁਣ ਵਰਚੁਅਲ ਮੋਡ ’ਤੇ ਸ਼ਿਫਟ ਕੀਤਾ ਜਾਵੇਗਾ।

ਵਾਤਾਵਰਣ ਨੂੰ ਲੈ ਕੇ ਵੀ ਸਖ਼ਤ ਰਵੱਈਆ

ਹਰਸ਼ ਗੋਇਨਕਾ ਨੇ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਵੀ ਸਖ਼ਤ ਰੁਖ ਅਪਣਾਇਆ ਹੈ। ਗਰੁੱਪ ਵੱਲੋਂ ਹੁਣ ਜਿਹੜੀਆਂ ਵੀ ਨਵੀਆਂ ਕਾਰਾਂ ਖਰੀਦੀਆਂ ਜਾਂ ਲੀਜ਼ ’ਤੇ ਲਈਆਂ ਜਾਣਗੀਆਂ, ਉਹ ਸਿਰਫ਼ ਇਲੈਕਟ੍ਰਿਕ (EV) ਜਾਂ ਹਾਈਬ੍ਰਿਡ ਹੋਣਗੀਆਂ। ਇਸਦੇ ਨਾਲ ਹੀ ਕਰਮਚਾਰੀਆਂ ਨੂੰ ਦਫ਼ਤਰ ਆਉਣ ਲਈ ਕਾਰਪੂਲਿੰਗ ਜਾਂ ਬੱਸ-ਮੈਟਰੋ ਵਰਗੇ ਪਬਲਿਕ ਟ੍ਰਾਂਸਪੋਰਟ ਦੇ ਇਸਤੇਮਾਲ ਦੀ ਸਲਾਹ ਦਿੱਤੀ ਗਈ ਹੈ।

ਗੋਇੰਕਾ ਦਾ ਮੰਨਣਾ ਹੈ ਕਿ ਇੰਟਰਨਲ ਰਿਵਿਊ, ਇੰਟਰਵਿਊ ਅਤੇ ਰੋਜ਼ਾਨਾ ਮੀਟਿੰਗਾਂ ਲਈ ਟੈਕਨੋਲੋਜੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਸਮਾਂ ਅਤੇ ਪੈਸਾ ਦੋਵੇਂ ਬਚ ਸਕਣ। ਆਪਣੇ ਸੰਦੇਸ਼ ਦੇ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਇਹ ਕਦਮ ਨਾ ਸਿਰਫ਼ “ਨੈਸ਼ਨਲ ਐਜੰਡਾ” ਦਾ ਸਮਰਥਨ ਕਰਨ ਲਈ ਹਨ, ਸਗੋਂ ਕੰਪਨੀ ਅੰਦਰ ਜ਼ਿੰਮੇਵਾਰੀ ਅਤੇ ਸਮਝਦਾਰੀ ਦੀ ਸੰਸਕ੍ਰਿਤੀ ਮਜ਼ਬੂਤ ਕਰਨ ਲਈ ਵੀ ਲਾਜ਼ਮੀ ਹਨ।

PM ਮੋਦੀ ਨੇ ਕੀ ਅਪੀਲ ਕੀਤੀ ਸੀ?

ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਕਈ ਅਪੀਲਾਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਲੋਕ ਕੋਸ਼ਿਸ਼ ਕਰਨ ਕਿ ਇੱਕ ਸਾਲ ਤੱਕ ਸੋਨਾ ਨਾ ਖਰੀਦਣ। ਇਸਦੇ ਨਾਲ ਹੀ ਖਾਣ ਵਾਲੇ ਤੇਲ ਦੀ ਘੱਟ ਵਰਤੋਂ, ਵਿਦੇਸ਼ ਯਾਤਰਾਵਾਂ ਤੋਂ ਪਰਹੇਜ਼ ਅਤੇ ਪੈਟਰੋਲ-ਡੀਜ਼ਲ ਦੀ ਖਪਤ ਘਟਾਉਣ ਦੀ ਵੀ ਅਪੀਲ ਕੀਤੀ ਸੀ।