AI In Banking Security: ਭਾਰਤ ਦੁਨੀਆਂ ਦੇ ਉਹਨਾਂ ਦੇਸ਼ਾਂ 'ਚੋਂ ਇੱਕ ਹੈ ਜਿੱਥੇ ਡਿਜ਼ੀਟਲ ਭੁਗਤਾਨ (Digital Payment) ਦਾ ਸਭ ਤੋਂ ਵੱਧ ਇਸਤੇਮਾਲ ਹੁੰਦਾ ਹੈ। ਵੱਡੇ ਮਾਲਾਂ ਤੋਂ ਲੈ ਕੇ ਛੋਟੀਆਂ ਫਲ ਤੇ ਸਬਜ਼ੀਆਂ ਦੀਆਂ ਦੁਕਾਨਾਂ ਤੱਕ ਹੁਣ ਆਨਲਾਈਨ ਭੁਗਤਾਨ ਦੀ ਸੁਵਿਧਾ ਉਪਲਬਧ ਹੈ। ਅੱਜ ਭਾਰਤ ਦੀ ਵੱਡੀ ਅਬਾਦੀ ਡਿਜ਼ੀਟਲ ਭੁਗਤਾਨ ਦੇ ਵਿਕਲਪਾਂ ਦਾ ਇਸਤੇਮਾਲ ਕਰ ਰਹੀ ਹੈ। ਪਰ ਜਿੱਥੇ ਡਿਜ਼ੀਟਲ ਭੁਗਤਾਨ ਵਧੇ ਹਨ, ਉੱਥੇ ਹੀ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ।

Continues below advertisement

ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ, ਸਾਲ 2024 ਵਿੱਚ 36,014 ਕਰੋੜ ਰੁਪਏ ਦੇ ਡਿਜ਼ੀਟਲ ਧੋਖਾਧੜੀ ਦੇ ਕੇਸ ਸਾਹਮਣੇ ਆਏ ਸਨ। ਇਸ ਧੋਖਾਧੜੀ ਨੂੰ ਰੋਕਣ ਲਈ ਦੇਸ਼ ਦੇ ਦੋ ਵੱਡੇ ਬੈਂਕ — ਸਟੇਟ ਬੈਂਕ ਆਫ ਇੰਡੀਆ (SBI) ਅਤੇ ਬੈਂਕ ਆਫ ਬਰੋਡਾ (BOB) — ਇਕੱਠੇ ਹੋ ਕੇ ਇੱਕ ਨਵੀਂ AI ਆਧਾਰਿਤ ਪ੍ਰਣਾਲੀ ਤਿਆਰ ਕਰ ਰਹੇ ਹਨ। ਇਸ ਸਿਸਟਮ ਰਾਹੀਂ ਸ਼ੱਕੀ ਲੈਣ-ਦੇਣ ਨੂੰ ਰੀਅਲ ਟਾਈਮ ਵਿੱਚ ਰੋਕਿਆ ਜਾ ਸਕੇਗਾ।

Continues below advertisement

ਐਸਬੀਆਈ ਅਤੇ ਬੈਂਕ ਆਫ ਬਰੋਡਾ ਮਿਲ ਕੇ ਇੱਕ ਅਜਿਹਾ ਸਿਸਟਮ ਤਿਆਰ ਕਰ ਰਹੇ ਹਨ, ਜਿਸ ਵਿੱਚ AI ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਰੀਅਲ ਟਾਈਮ (ਜਿਸ ਸਮੇਂ ਕੋਈ ਵਿਅਕਤੀ ਡਿਜ਼ੀਟਲ ਭੁਗਤਾਨ ਕਰ ਰਿਹਾ ਹੋਵੇ) 'ਚ ਧੋਖਾਧੜੀ ਦੀ ਪਛਾਣ ਤੇ ਰੋਕਥਾਮ ਕੀਤੀ ਜਾ ਸਕੇਗੀ।

ਇਸ ਸਿਸਟਮ ਨੂੰ ਬਣਾਉਣ ਲਈ ਸ਼ੁਰੂਆਤੀ ਪੱਧਰ 'ਤੇ ਦੋਵੇਂ ਬੈਂਕ 10-10 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਇਸਦੇ ਨਾਲ ਹੀ ਦੇਸ਼ ਦੇ ਹੋਰ ਸਰਕਾਰੀ ਬੈਂਕ ਵੀ ਇਸ ਪਹਿਲ ਦਾ ਹਿੱਸਾ ਬਣ ਸਕਦੇ ਹਨ।

ਇਸ ਸਮੇਂ ਬੈਂਕ ਆਰਬੀਆਈ ਵੱਲੋਂ ਵਿਕਸਿਤ ਕੀਤੀ ਗਈ ‘ਮਿਊਲਹੰਟਰ AI’ ਤਕਨੀਕ 'ਤੇ ਕੰਮ ਕਰ ਰਹੇ ਹਨ। ਇਸ ਤਕਨੀਕ ਦੀ ਮਦਦ ਨਾਲ ਬੈਂਕ ਉਹਨਾਂ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਦੇ ਹਨ, ਜਿਨ੍ਹਾਂ ਦਾ ਇਸਤੇਮਾਲ ਧੋਖਾਧੜੀ ਨਾਲ ਪ੍ਰਾਪਤ ਪੈਸਿਆਂ ਦੀ ਲੈਣ-ਦੇਣ ਲਈ ਕੀਤਾ ਜਾਂਦਾ ਹੈ। ਅਜਿਹੇ ਖਾਤਿਆਂ ਨੂੰ “ਮਿਊਲ ਅਕਾਊਂਟ” ਕਿਹਾ ਜਾਂਦਾ ਹੈ।

ਭਾਰਤੀ ਰਿਜ਼ਰਵ ਬੈਂਕ ਇਨੋਵੇਸ਼ਨ ਹਬ ਵੱਲੋਂ ਇਹ ਮਿਊਲਹੰਟਰ AI ਤਿਆਰ ਕੀਤੀ ਗਈ ਹੈ। ਕੁਝ ਸਮਾਂ ਪਹਿਲਾਂ ਆਰਬੀਆਈ ਵੱਲੋਂ ਦੱਸਿਆ ਗਿਆ ਸੀ ਕਿ ਰਿਜ਼ਰਵ ਬੈਂਕ ਇੱਕ ਨਵੀਂ ਡਿਜ਼ਿਟਲ ਪੇਮੈਂਟ ਇੰਟੈਲੀਜੈਂਸ ਪਲੇਟਫਾਰਮ ‘ਤੇ ਵੀ ਕੰਮ ਕਰ ਰਿਹਾ ਹੈ, ਜਿਸ ਨਾਲ ਆਨਲਾਈਨ ਫ੍ਰੌਡ ਨੂੰ ਰੀਅਲ ਟਾਈਮ ਵਿੱਚ ਪਛਾਣਿਆ ਤੇ ਰੋਕਿਆ ਜਾ ਸਕੇਗਾ।