FD Rates: ਕੀ ਤੁਸੀਂ ਵੀ ਨਿਵੇਸ਼ ਲਈ FD ਯਾਨੀ ਫਿਕਸਡ ਡਿਪਾਜ਼ਿਟ ਨੂੰ ਬਿਹਤਰ ਵਿਕਲਪ ਮੰਨਦੇ ਹੋ? ਜੇ ਹਾਂ ! ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਪਣੀਆਂ FD ਦੀਆਂ ਵਿਆਜ ਦਰਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਇਸ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਕਰਵਾਉਣ ਵਾਲੇ ਗਾਹਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਸੋਚ-ਸਮਝ ਕੇ ਫੈਸਲਾ ਲੈਣਾ ਹੋਵੇਗਾ। ਇਹ ਬੈਂਕ ਹੋਰ ਕੋਈ ਨਹੀਂ, ਸਗੋਂ SBI (ਸਟੇਟ ਬੈਂਕ ਆਫ਼ ਇੰਡੀਆ) ਹੈ, ਜਿਸ ਨੇ ਆਪਣੀਆਂ FD ਦਰਾਂ ਵਿੱਚ ਕਟੌਤੀ ਕੀਤੀ ਹੈ। ਕਿੰਨਾ ਹੋਇਆ ਬਦਲਾਅ? ਦਰਅਸਲ, ਹਾਲ ਹੀ ਵਿੱਚ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੀਆਂ ਬਲਕ ਫਿਕਸਡ ਡਿਪਾਜ਼ਿਟ ਦੀਆਂ ਦਰਾਂ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਇਹ ਬਦਲਾਅ ਸਿਰਫ਼ ਕੁਝ ਘੱਟ ਮਿਆਦ ਵਾਲੇ ਟੈਨਿਊਰ ਲਈ ਕੀਤਾ ਗਿਆ ਹੈ। ਬੈਂਕ ਨੇ ਕੁਝ ਚੁਣੀਆਂ ਹੋਈਆਂ ਮਿਆਦਾਂ ਲਈ 3 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਘਰੇਲੂ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ (bps) ਦੀ ਕਟੌਤੀ ਕੀਤੀ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ, ਇਹ ਨਵੀਆਂ ਦਰਾਂ 15 ਅਗਸਤ 2026 ਤੋਂ ਲਾਗੂ ਹੋ ਗਈਆਂ ਹਨ। ਕਿਹੜੀ ਮਿਆਦ ਦੀ FD 'ਤੇ ਹੋਇਆ ਬਦਲਾਅ? ਇਹ ਬਦਲਾਅ 7 ਦਿਨ ਤੋਂ 179 ਦਿਨ ਦੀ ਮਿਆਦ ਵਾਲੀਆਂ ਡਿਪਾਜ਼ਿਟ 'ਤੇ ਕੀਤਾ ਗਿਆ ਹੈ। ਘੱਟ ਮਿਆਦ ਵਾਲੀ FD 'ਤੇ ਵਿਆਜ ਦਰ ਵਿੱਚ 25 ਬੇਸਿਸ ਪੁਆਇੰਟ (bps) ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, 180 ਦਿਨ ਤੋਂ 210 ਦਿਨ ਦੀ ਮਿਆਦ ਵਾਲੀ FD ਲਈ ਬੈਂਕ ਨੇ ਵਿਆਜ ਦਰ ਵਿੱਚ 10 ਬੇਸਿਸ ਪੁਆਇੰਟ (bps) ਦੀ ਕਮੀ ਕੀਤੀ ਹੈ। ਹਾਲਾਂਕਿ, 211 ਦਿਨ ਤੋਂ 10 ਸਾਲ ਦੀ ਮਿਆਦ ਵਾਲੀਆਂ ਬਲਕ ਫਿਕਸਡ ਡਿਪਾਜ਼ਿਟ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। SBI ਦੀਆਂ ਨਵੀਆਂ ਬਲਕ FD ਦਰਾਂ ਮਿਆਦ ਦੇ ਆਧਾਰ 'ਤੇ 5.25% ਤੋਂ 6.50% ਦੇ ਵਿਚਕਾਰ ਹਨ। ਰੈਗੂਲਰ FD 'ਤੇ ਨਹੀਂ ਪਵੇਗਾ ਕੋਈ ਅਸਰ ਦੱਸ ਦੇਈਏ ਕਿ ਘੱਟ ਰਕਮ ਵਾਲੀ FD ਕਰਵਾਉਣ ਵਾਲੇ ਗਾਹਕਾਂ ਲਈ ਇਹ ਰਾਹਤ ਦੀ ਗੱਲ ਹੈ। SBI ਨੇ 3 ਕਰੋੜ ਰੁਪਏ ਤੋਂ ਘੱਟ ਦੀ ਡਿਪਾਜ਼ਿਟ 'ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।ਉੱਥੇ ਹੀ ਰੈਗੂਲਰ FD ਲਈ ਆਮ ਨਾਗਰਿਕਾਂ ਨੂੰ ਮਿਆਦ ਦੇ ਆਧਾਰ 'ਤੇ 3.05% ਤੋਂ 6.40% ਤੱਕ ਵਿਆਜ ਮਿਲਦਾ ਹੈ। ਸੀਨੀਅਰ ਸਿਟੀਜ਼ਨਾਂ ਨੂੰ 3.55% ਤੋਂ 7.05% ਤੱਕ ਦੀਆਂ ਵਿਆਜ ਦਰਾਂ ਮਿਲਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਫਾਇਦਾ ਹੁੰਦਾ ਹੈ।
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
ਸ਼ੰਕਰ ਦਾਸ | Shanker Dass | 19 Aug 2026 07:01 PM (IST)
FD Rates: ਕੀ ਤੁਸੀਂ ਵੀ ਨਿਵੇਸ਼ ਲਈ FD ਯਾਨੀ ਫਿਕਸਡ ਡਿਪਾਜ਼ਿਟ ਨੂੰ ਬਿਹਤਰ ਵਿਕਲਪ ਮੰਨਦੇ ਹੋ? ਜੇ ਹਾਂ ! ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਪਣੀਆਂ FD ਦੀਆਂ ਵਿਆਜ ਦਰਾਂ ਵਿੱਚ ਵੱਡਾ
Fixed Deposite