ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਗਾਹਕਾਂ ਨੂੰ ਇੱਕ ਜ਼ਬਰਦਸਤ ਸਹੂਲਤ ਦਿੱਤੀ ਹੈ। ਇਸ ਸਹੂਲਤ ਤੋਂ ਬਾਅਦ SBI ਦੇ ਗਾਹਕ ਹੁਣ ਕਿਸੇ ਵੀ ਬੈਂਕ ਦੇ ATM ਤੋਂ ਕਾਰਡ ਤੋਂ ਬਿਨਾਂ ਪੈਸੇ ਕਢਾ ਸਕਦੇ ਹਨ, ਯਾਨੀ ਕਾਰਡ ਦੀ ਵਰਤੋਂ ਕੀਤਿਆਂ ਬਿਨਾਂ ਹੀ ATM ਤੋਂ ਕੈਸ਼ ਕਢਵਾ ਸਕਦੇ ਹਨ।


ਕਿਸੇ ਵੀ ਏਟੀਐਮ ਤੋਂ ਕਢਾ ਸਕਦੇ ਪੈਸੇ


ਸਟੇਟ ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਬੈਂਕ ਨੇ ਦੱਸਿਆ ਕਿ ਉਸ ਨੇ ਇੰਟਰਓਪਰੇਬਲ ਕਾਰਡ ਲੈਸ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ SBI ਦੇ ਗਾਹਕ ਹੁਣ ਆਪਣੇ ਕਾਰਡ ਦੀ ਵਰਤੋਂ ਕੀਤੇ ਬਿਨਾਂ ਕਿਸੇ ਵੀ ਬੈਂਕ ਦੇ ATM ਤੋਂ ਪੈਸੇ ਕਢਵਾ ਸਕਦੇ ਹਨ। ਹੁਣ ਤੱਕ SBI ਸਿਰਫ਼ ਆਪਣੇ ATM 'ਤੇ ਹੀ ਕਾਰਡ ਲੈਸ ਪੈਸੇ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਸੀ।


ਇਹ ਵੀ ਪੜ੍ਹੋ: Bonus Shares 2023: ਇਸ ਹਫਤੇ ਇਹ 3 ਸ਼ੇਅਰ ਦੇਣ ਜਾ ਰਹੇ ਹਨ ਬੋਨਸ, ਇੱਕ ਝਟਕੇ ਵਿੱਚ ਹੋਵੇਗੀ ਮੋਟੀ ਕਮਾਈ


ਕੋਈ ਵੀ ਕਰ ਸਕਦਾ ਇਸ ਐਪ ਦੀ ਵਰਤੋਂ


ਇਸ ਦੇ ਨਾਲ ਹੀ SBI ਨੇ ਆਪਣੀ ਡਿਜੀਟਲ ਬੈਂਕਿੰਗ ਐਪ Yono ਨੂੰ ਵੀ ਨਵਾਂ ਰੂਪ ਦਿੱਤਾ ਹੈ। SBI ਨੇ YONO ਐਪ ਨੂੰ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਮੁਤਾਬਕ ਅਪਡੇਟ ਕੀਤਾ ਹੈ। ਹੁਣ ਦੂਜੇ ਬੈਂਕਾਂ ਦੇ ਗਾਹਕ ਵੀ UPI ਲੈਣ-ਦੇਣ ਲਈ ਇਸ ਐਪ ਦੀ ਵਰਤੋਂ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਹੁਣ ਕਿਸੇ ਵੀ ਬੈਂਕ ਦੇ ਗਾਹਕ SBI ਦੀ YONO ਐਪ ਤੋਂ UPI ਦੀ ਵਰਤੋਂ ਕਰ ਸਕਦੇ ਹਨ।


YONO ਐਪ 'ਤੇ UPI ਦੇ ਇਹ ਫੀਚਰਸ


ਐਸਬੀਆਈ ਨੇ ਦੱਸਿਆ ਕਿ ਉਸ ਨੇ ਇਹ ਬਦਲਾਅ 68ਵੇਂ ਬੈਂਕ ਦਿਵਸ ਦੇ ਮੌਕੇ ‘ਤੇ ਕੀਤੇ ਹਨ। ਬੈਂਕ ਮੁਤਾਬਕ ਹੁਣ ਯੋਨੋ ਐਪ ਦਾ ਨਾਂ 'ਯੋਨਾ ਫੋਰ ਐਵਰੀ ਇੰਡੀਅਨ' ਹੋ ਗਿਆ ਹੈ ਅਤੇ ਤਾਜ਼ਾ ਬਦਲਾਅ ਇਸ ਨੂੰ ਹਕੀਕਤ ਬਣਾਉਣ ਲਈ ਹੈ। ਅਪਡੇਟ ਹੋਣ ਤੋਂ ਬਾਅਦ Yono ਐਪ ਸਾਰਿਆਂ ਲਈ ਉਪਯੋਗੀ ਹੋ ਗਿਆ ਹੈ। ਹੁਣ YONO ਐਪ 'ਤੇ ਕਿਸੇ ਵੀ ਬੈਂਕ ਦੇ ਗਾਹਕ UPI ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਦੇ ਹਨ, ਜਿਸ ਵਿੱਚ ਸਕੈਨ ਐਂਡ ਪੇ, ਪੇ ਬਾਏ ਕੋਨਟੈਕਟਸ, ਰਿਕਵੈਸਟ ਮਨੀ ਸਣੇ ਯੂਪੀਆਈ ਦੀ ਵਰਤੋਂ ਕਰ ਸਕਦੇ ਹੋ।


ਇਹ ਵੀ ਪੜ੍ਹੋ: Inflation: ਸਬਜ਼ੀਆਂ ਤੋਂ ਬਾਅਦ ਹੁਣ ਦਾਲਾਂ ਦੀਆਂ ਵਧੀਆਂ ਕੀਮਤਾਂ, ਮਹਿੰਗਾਈ ਨੇ ਵਿਗਾੜਿਆਂ ਘਰ ਦਾ ਬਜ਼ਟ


ਐਸਬੀਆਈ ਚੇਅਰਮੈਨ ਦਾ ਬਿਆਨ


ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਸਬੀਆਈ ਅਤਿ-ਆਧੁਨਿਕ ਡਿਜੀਟਲ ਬੈਂਕਿੰਗ ਹੱਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਹਰੇਕ ਭਾਰਤੀ ਨੂੰ ਵਿੱਤੀ ਆਜ਼ਾਦੀ ਅਤੇ ਸੁਵਿਧਾਵਾਂ ਨਾਲ ਸਮਰੱਥ ਬਣਾਉਂਦਾ ਹੈ। YONO ਐਪ ਨੂੰ ਇੱਕ ਸਹਿਜ ਅਤੇ ਆਨੰਦਦਾਇਕ ਡਿਜੀਟਲ ਅਨੁਭਵ ਲਈ ਸਾਡੇ ਗਾਹਕਾਂ ਦੀਆਂ ਉਮੀਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਧਾਰਿਆ ਗਿਆ ਹੈ।