Stock Market Closing: ਸ਼ੇਅਰ ਬਾਜ਼ਾਰ (stock market) 'ਚ ਅੱਜ ਜ਼ਬਰਦਸਤ ਖਰੀਦਦਾਰੀ ਹੋਈ। ਹਫਤਾਵਾਰੀ ਮਿਆਦ ਖਤਮ ਹੋਣ ਦੇ ਦਿਨ, ਸੈਂਸੈਕਸ ਨੇ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰੀ ਹੈ. ਅੱਜ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰੀ ਸੈਸ਼ਨ ਦੌਰਾਨ ਬਜਾਜ ਦੇ ਸ਼ੇਅਰ (Bajaj shares) 10 ਫੀਸਦੀ ਤੋਂ ਵੱਧ ਚੜ੍ਹੇ ਹਨ। ਅੱਜ ਬਜਾਜ ਦੇ ਸ਼ੇਅਰਾਂ 'ਚ ਉਪਰੀ ਸਰਕਟ ਹੈ।


ਸੈਂਸੈਕਸ-ਨਿਫਟੀ ਕਿਸ ਪੱਧਰ 'ਤੇ ਬੰਦ ਹੋਏ?



ਵੀਰਵਾਰ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 1041.47 ਅੰਕ ਯਾਨੀ 1.87 ਫੀਸਦੀ ਵਧ ਕੇ 56,857.79 ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 287.80 ਅੰਕ ਜਾਂ 1.73 ਫੀਸਦੀ ਦੇ ਵਾਧੇ ਨਾਲ 16,929.60 'ਤੇ ਬੰਦ ਹੋਇਆ।


ਇਨ੍ਹਾਂ 5 ਕੰਪਨੀਆਂ ਦੇ ਸ਼ੇਅਰਾਂ 'ਚ ਦਰਜ ਕੀਤੀ ਗਈ ਗਿਰਾਵਟ 



ਸੈਂਸੈਕਸ ਦੇ ਟਾਪ-30 ਸ਼ੇਅਰਾਂ 'ਚੋਂ 5 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ। ਗਿਰਾਵਟ ਵਾਲੇ ਸਟਾਕਾਂ ਦੀ ਸੂਚੀ 'ਚ ਭਾਰਤੀ ਏਅਰਟੈੱਲ, ਅਲਟਰਾ ਕੈਮੀਕਲ, ਡਾਕਟਰ ਰੈੱਡੀ, ਆਈਟੀਸੀ ਅਤੇ ਸਨ ਫਾਰਮਾ ਦੇ ਸ਼ੇਅਰ ਬਿਕਵਾਲੀ ਨਾਲ ਬੰਦ ਹੋਏ।


ਕਿਹੜੀਆਂ 25 ਕੰਪਨੀਆਂ ਦੇ ਸਟਾਕ ਖਰੀਦੇ ਗਏ?



ਇਸ ਤੋਂ ਇਲਾਵਾ 25 ਕੰਪਨੀਆਂ ਦੇ ਸ਼ੇਅਰਾਂ 'ਚ ਵੀ ਵਾਧਾ ਹੋਇਆ ਹੈ। ਅੱਜ ਦੇ ਕਾਰੋਬਾਰ ਤੋਂ ਬਾਅਦ ਬਜਾਜ ਫਾਈਨਾਂਸ ਅਤੇ ਫਿਨਸਰਵ ਦੇ ਸਟਾਕ 10 ਫੀਸਦੀ ਤੋਂ ਜ਼ਿਆਦਾ ਚੜ੍ਹ ਕੇ ਬੰਦ ਹੋਏ ਹਨ। ਇਸ ਦੇ ਨਾਲ ਹੀ ਟਾਟਾ ਸਟੀਲ ਦੇ ਸਟਾਕ 'ਚ ਵੀ ਕਰੀਬ 5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਹੀ ਕੋਟਕ ਬੈਂਕ, ਇੰਡਸਇੰਡ ਬੈਂਕ, ਇਨਫੋਸਿਸ, ਟੇਕ ਮਹਿੰਦਰਾ, ਨੇਸਲੇ ਇੰਡੀਆ, ਵਿਪਰੋ, ਟੀਸੀਐਸ, ਐਚਸੀਐਲ ਟੈਕ, ਆਈਸੀਆਈਸੀਆਈ ਬੈਂਕ, ਐਚਯੂਐਲ, ਟਾਈਟਨ ਸਮੇਤ ਕਈ ਸਟਾਕ ਤੇਜ਼ੀ ਨਾਲ ਬੰਦ ਹੋਏ ਹਨ।



ਸੈਕਟਰਲ ਇੰਡੈਕਸ ਵਿੱਚ ਚੰਗੀ ਖਰੀਦਦਾਰੀ



ਸੈਕਟਰਲ ਇੰਡੈਕਸ ਵੀ ਅੱਜ ਵਧ ਰਿਹਾ ਹੈ। ਅੱਜ ਸਾਰੇ ਸੈਕਟਰ ਹਰੇ ਨਿਸ਼ਾਨ ਵਿੱਚ ਬੰਦ ਹਨ। ਨਿਫਟੀ ਬੈਂਕ, ਆਟੋ, ਫਾਈਨੈਂਸ਼ੀਅਲ ਸਰਵਿਸਿਜ਼, ਐੱਫ.ਐੱਮ.ਸੀ.ਜੀ., ਆਈ.ਟੀ., ਮੀਡੀਆ, ਧਾਤੂ, ਫਾਰਮਾ, ਪੀ.ਐੱਸ.ਯੂ. ਬੈਂਕ, ਪ੍ਰਾਈਵੇਟ ਬੈਂਕ, ਰਿਐਲਟੀ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲ ਅਤੇ ਆਇਲ ਐਂਡ ਗੈਸ ਸੈਕਟਰਾਂ 'ਚ ਚੰਗੀ ਖਰੀਦਦਾਰੀ ਰਹੀ ਹੈ।