ਕੌਮਾਂਤਰੀ ਬਾਜ਼ਾਰ ਤੋਂ ਮਿਲੇ-ਜੁਲੇ ਰੁਝਾਨਾਂ ਤੋਂ ਬਾਅਦ ਭਾਰਤੀ ਬਾਜ਼ਾਰ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਕਮਜ਼ੋਰੀ ਨਾਲ ਬੰਦ ਹੋਏ। ਇਸ ਦੌਰਾਨ ਸੈਂਸੈਕਸ 'ਚ 49 ਅੰਕਾਂ ਦੀ ਗਿਰਾਵਟ ਆਈ ਅਤੇ ਇਹ 59,197 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।

ਨਿਫਟੀ ਵੀ ਦਸ ਅੰਕਾਂ ਦੀ ਗਿਰਾਵਟ ਨਾਲ ਸਪਾਟ ਤਰੀਕੇ ਨਾਲ ਬੰਦ ਹੋਇਆ।  ਨਿਫਟੀ ਬਾਜ਼ਾਰ ਬੰਦ ਹੁੰਦੇ ਸਮੇਂ 17,656 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।