ਮੁੰਬਈ: ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੇਂਸੈਕਸ ਇੰਡੈਕਸ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਲਗਭਗ 450 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਵਪਾਰੀਆਂ ਮੁਤਾਬਕ ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਕਾਰਨ ਬਾਜ਼ਾਰ ਦਬਾਅ ਵਿੱਚ ਹਨ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇੰਡੈਕਸ 449.67 ਅੰਕਾਂ ਦੀ ਗਿਰਾਵਟ ਦੇ ਨਾਲ ਸ਼ੁਰੂਆਤੀ ਕਾਰੋਬਾਰ 'ਚ 41,014.94 ਦੇ ਪੱਧਰ ‘ਤੇ ਸੀ, ਜਦੋਂ ਕਿ ਐਨਐਸਈ ਦਾ ਨਿਫਟੀ ਇੰਡੈਕਸ 144.45 ਅੰਕਾਂ ਦੀ ਗਿਰਾਵਟ ਨਾਲ 12,082.20 ‘ਤੇ ਆ ਗਿਆ।
ਸੇਂਸੈਕਸ ‘ਚ ਸਭ ਤੋਂ ਵੱਧ 2.91 ਪ੍ਰਤੀਸ਼ਤ ਦੀ ਗਿਰਾਵਟ ਐਸਬੀਆਈ ਵਿੱਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਏਸ਼ੀਅਨ ਪੇਂਟਸ, ਪਾਵਰਗ੍ਰਿਡ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਐਨਟੀਪੀਸੀ, ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ 'ਚ ਗਿਰਾਵਟ ਦੇਖਣ ਨੂੰ ਮਿਲੀ।
ਹਾਲਾਂਕਿ ਟਾਈਟਨ, ਟੀਸੀਐਸ, ਐਚਸੀਐਸ ਟੈਕ, ਇੰਫੋਸਿਸ ਅਤੇ ਟੇਕ ਮਹਿੰਦਰਾ ‘ਚ ਤੇਜ਼ੀ ਦੇਖਣ ਨੂੰ ਮਿਲੀ। ਵਪਾਰੀਆਂ ਮੁਤਾਬਕ ਇਰਾਨ ਆਪਣੇ ਮੁੱਖ ਸੈਨਿਕ ਕਮਾਂਡਰ ਕਾਸੀਮ ਸੁਲੇਮਾਨੀ ਦੀ ਮੌਤ ਦਾ ਬਦਲਾ ਲਵੇਗੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਨੂੰ ਦਿੱਤੀ ਚੇਤਾਵਨੀ ਦੇ ਡਰ ਡਰ ਕਰਕੇ ਏਸ਼ੀਆਈ ਬਾਜ਼ਾਰ ਦਬਾਅ ਹੇਠ ਖੁੱਲੇ ਹਨ, ਜਿਸਦਾ ਅਸਰ ਏਸ਼ੀਆਈ ਬਾਜ਼ਾਰਾਂ ‘ਤੇ ਵੀ ਪਿਆ।
ਰੁਪਿਆ ਅੱਜ ਵੱਡੀ ਕਮਜ਼ੋਰੀ ਨਾਲ ਸ਼ੁਰੂ ਹੋਇਆ ਹੈ। ਰੁਪਿਆ ਅੱਜ ਡਾਲਰ ਦੇ ਮੁਕਾਬਲੇ 21 ਪੈਸੇ ਦੀ ਕਮਜ਼ੋਰੀ ਦੇ ਨਾਲ 72.01 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 42 ਪੈਸੇ ਕਮਜ਼ੋਰ ਹੋ ਕੇ 71.80 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਿਆ 14 ਨਵੰਬਰ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਖੁੱਲ੍ਹਿਆ ਹੈ।
ਯੂਐਸ-ਈਰਾਨ ਤਣਾਅ ਦਾ ਅਸਰ, ਸੇਂਸੈਕਸ 500 ਅੰਕ ਅਤੇ ਰੁਪਿਆ 21 ਪੈਸੇ ਕਮਜ਼ੋਰ
ਏਬੀਪੀ ਸਾਂਝਾ
Updated at:
06 Jan 2020 12:08 PM (IST)
ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੇਂਸੈਕਸ ਇੰਡੈਕਸ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਲਗਭਗ 450 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਵਪਾਰੀਆਂ ਮੁਤਾਬਕ ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਕਾਰਨ ਬਾਜ਼ਾਰ ਦਬਾਅ ਵਿੱਚ ਹਨ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇੰਡੈਕਸ 449.67 ਅੰਕਾਂ ਦੀ ਗਿਰਾਵਟ ਦੇ ਨਾਲ ਸ਼ੁਰੂਆਤੀ ਕਾਰੋਬਾਰ 'ਚ 41,014.94 ਦੇ ਪੱਧਰ ‘ਤੇ ਸੀ।
- - - - - - - - - Advertisement - - - - - - - - -