Stock Market Closing On 8 December 2023: ਹਫਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਨੇ ਰਿਕਾਰਡ ਤੋੜ ਦਿੱਤੇ। ਅੱਜ ਨਿਵੇਸ਼ਕਾਂ ਦੁਆਰਾ ਖਰੀਦਦਾਰੀ ਕਾਰਨ, ਭਾਰਤੀ ਸ਼ੇਅਰ ਬਾਜ਼ਾਰ ਬਹੁਤ ਤੇਜ਼ੀ ਨਾਲ ਬੰਦ ਹੋਇਆ। ਅੱਜ ਆਰਬੀਆਈ ਨੇ ਆਪਣੀਆਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। 


ਇਸ ਨੇ ਅਰਥਵਿਵਸਥਾ ਦੀ ਬਿਹਤਰ ਤਸਵੀਰ ਪੇਸ਼ ਕੀਤੀ, ਜਿਸ ਕਾਰਨ ਬਾਜ਼ਾਰ 'ਚ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀਐਸਈ ਦਾ ਸੈਂਸੈਕਸ 304 ਅੰਕਾਂ ਦੇ ਉਛਾਲ ਨਾਲ 69,825 ਅੰਕਾਂ 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69 ਅੰਕਾਂ ਦੀ ਛਾਲ ਨਾਲ 20,970 ਅੰਕਾਂ 'ਤੇ ਬੰਦ ਹੋਇਆ।


ਸੈਕਟਰ ਦੀ ਸਥਿਤੀ


ਅੱਜ ਦੇ ਕਾਰੋਬਾਰ 'ਚ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਭਾਰੀ ਖਰੀਦਾਰੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਆਈਟੀ, ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਵੀ ਤੇਜ਼ੀ ਰਹੀ। ਜਦੋਂਕਿ ਆਟੋ, ਫਾਰਮਾ, ਹੈਲਥਕੇਅਰ, ਆਇਲ ਐਂਡ ਗੈਸ, ਐਨਰਜੀ, ਮੈਟਲਸ, ਐਫਐਮਸੀਜੀ ਸੈਕਟਰ ਦੇ ਸ਼ੇਅਰਾਂ ਵਿੱਚ ਬਿਕਵਾਲੀ ਦੇਖੀ ਗਈ। ਅੱਜ ਦੇ ਕਾਰੋਬਾਰ 'ਚ ਮਿਡ ਕੈਪ ਤੇ ਸਮਾਲ ਕੈਪ ਸ਼ੇਅਰਾਂ 'ਚ ਤੇਜ਼ੀ 'ਤੇ ਬ੍ਰੇਕ ਲੱਗੀ ਹੈ। ਦੋਵੇਂ ਸ਼ੇਅਰਾਂ ਦੇ ਸੂਚਕ ਅੰਕ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਵਧੇ ਅਤੇ 10 ਘਾਟੇ ਨਾਲ ਬੰਦ ਹੋਏ। ਜਦੋਂ ਕਿ ਨਿਫਟੀ ਦੇ 50 ਸਟਾਕਾਂ 'ਚੋਂ 24 ਵਾਧੇ ਨਾਲ ਅਤੇ 26 ਗਿਰਾਵਟ ਨਾਲ ਬੰਦ ਹੋਏ।


ਮਾਰਕੀਟ ਕੈਪ ਵਿੱਚ ਗਿਰਾਵਟ


ਬਾਜ਼ਾਰ ਹਰੇ ਰੰਗ 'ਚ ਬੰਦ ਹੋਣ ਦੇ ਬਾਵਜੂਦ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਸ਼ੇਅਰਾਂ ਦੀ ਮਾਰਕੀਟ ਕੈਪ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਦੇ ਵਪਾਰ ਵਿੱਚ BSE ਮਾਰਕੀਟ ਕੈਪ 349.36 ਲੱਖ ਕਰੋੜ ਰੁਪਏ ਸੀ ਜੋ ਪਿਛਲੇ ਸੈਸ਼ਨ ਵਿੱਚ 350.17 ਲੱਖ ਕਰੋੜ ਰੁਪਏ ਸੀ। ਅੱਜ ਦੇ ਕਾਰੋਬਾਰ 'ਚ ਮਾਰਕੀਟ ਕੈਪ 81,000 ਕਰੋੜ ਰੁਪਏ ਘਟਿਆ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।