Stock Market Closing On 23 July 2024: ਦਿਨ ਭਰ ਭਾਰੀ ਉਤਾਰ-ਚੜ੍ਹਾਅ ਦੇਖਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਜਿਵੇਂ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਸ਼ੇਅਰ ਬਾਜ਼ਾਰ ਦੀ ਕਮਾਈ 'ਤੇ ਸ਼ਾਰਟ ਟਰਮ ਕੈਪੀਟਲ ਗੇਨ ਅਤੇ ਲਾਂਗ ਟਰਮ ਕੈਪੀਟਲ ਗੇਨ ਟੈਕਸ ਵਧਾਉਣ ਦਾ ਫੈਸਲਾ ਕੀਤਾ, ਬਾਜ਼ਾਰ 'ਚ ਗਿਰਾਵਟ ਆਈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਨੂੰ ਸਭ ਤੋਂ ਜ਼ਿਆਦਾ ਮਾਰ ਪਈ।
ਹਾਲਾਂਕਿ ਬਾਜ਼ਾਰ ਨੇ ਹੇਠਲੇ ਪੱਧਰ ਤੋਂ ਵਾਪਸੀ ਕੀਤੀ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀਐਸਈ ਸੈਂਸੈਕਸ 73 ਅੰਕਾਂ ਦੀ ਗਿਰਾਵਟ ਨਾਲ 80,429 ਅੰਕਾਂ 'ਤੇ ਬੰਦ ਹੋਇਆ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30 ਅੰਕਾਂ ਦੀ ਗਿਰਾਵਟ ਨਾਲ 24,479 'ਤੇ ਬੰਦ ਹੋਇਆ।
ਅੱਜ ਦੇ ਕਾਰੋਬਾਰ 'ਚ ਸੋਨੇ 'ਤੇ ਕਸਟਮ ਡਿਊਟੀ 'ਚ ਕਮੀ ਕਾਰਨ ਟਾਈਟਨ ਦਾ ਸਟਾਕ 6.63 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਆਈਟੀਸੀ 5.52 ਫੀਸਦੀ, ਅਡਾਨੀ ਪੋਰਟਸ 2.83 ਫੀਸਦੀ, ਐਨਟੀਪੀਸੀ 2.36 ਫੀਸਦੀ, ਇਨਫੋਸਿਸ 1.46 ਫੀਸਦੀ, ਐਚਸੀਐਲ ਟੈਕ 1.28 ਫੀਸਦੀ, ਐਚਯੂਐਲ 1.17 ਫੀਸਦੀ, ਸਨ ਫਾਰਮਾ 0.91 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਐਲਐਂਡਟੀ 3.10 ਫੀਸਦੀ, ਬਜਾਜ ਫਾਈਨਾਂਸ 2.18 ਫੀਸਦੀ, ਐਸਬੀਆਈ 1.65 ਫੀਸਦੀ, ਐਕਸਿਸ ਬੈਂਕ 1.62 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।
ਮਾਰਕੀਟ ਕੈਪ 'ਚ ਗਿਰਾਵਟ
ਪੂੰਜੀ ਲਾਭ 'ਚ ਵਾਧੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਖ਼ਰਾਬ ਮੂਡ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬੀਐਸਈ ਦੀ ਮਾਰਕੀਟ ਪੂੰਜੀਕਰਣ ਘਟ ਕੇ 446.50 ਲੱਖ ਕਰੋੜ ਰੁਪਏ ਰਹਿ ਗਿਆ ਹੈ ਜੋ ਪਿਛਲੇ ਵਪਾਰਕ ਸੈਸ਼ਨ ਵਿੱਚ 448.32 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 1.82 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਅੱਜ ਦੇ ਕਾਰੋਬਾਰ 'ਚ ਆਈ.ਟੀ., ਆਟੋ, ਫਾਰਮਾ, ਐੱਫ.ਐੱਮ.ਸੀ.ਜੀ., ਮੀਡੀਆ, ਖਪਤ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ ਸੈਕਟਰਾਂ ਦੇ ਸਟਾਕ ਵਾਧੇ ਨਾਲ ਬੰਦ ਹੋਏ। ਜਦੋਂ ਕਿ ਆਇਲ ਐਂਡ ਗੈਸ, ਕਮੋਡਿਟੀਜ਼, ਇਨਫਰਾ, ਐਨਰਜੀ, ਰੀਅਲ ਅਸਟੇਟ, ਧਾਤੂ ਅਤੇ ਬੈਂਕਿੰਗ ਸਟਾਕ ਗਿਰਾਵਟ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 ਸ਼ੇਅਰ ਵਾਧੇ ਨਾਲ ਬੰਦ ਹੋਏ ਜਦਕਿ 17 ਸ਼ੇਅਰ ਘਾਟੇ ਨਾਲ ਬੰਦ ਹੋਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।