ਨਵੀਂ ਦਿੱਲੀ: ਸੋਮਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਇੰਡੈਕਸ ਸੈਂਸੈਕਸ 787.98 ਅੰਕ ਟੁੱਟ ਕੇ 40,676.63 'ਤੇ ਅਤੇ ਨਿਫਟੀ 233.60 ਅੰਕਾਂ ਦੀ ਗਿਰਾਵਟ ਨਾਲ 11,993.05 'ਤੇ ਬੰਦ ਹੋਇਆ ਸੀ। ਜਦਕਿ ਅੱਜ ਭਾਰਤੀ ਬਾਜ਼ਾਰਾਂ ਦੀ ਸ਼ੁਰੂਆਤ ਚੰਗੀ ਹੋਈ।
ਅੱਜ ਸਵੇਰੇ BSE ਦਾ ਬੈਂਚਮਾਰਕ ਸੈਂਸੈਕਸ 307 ਅੰਕ ਚੜ੍ਹ ਕੇ 40983.04 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ਨਿਫਟੀ ਲਗਪਗ 86 ਅੰਕ ਦੀ ਤੇਜ਼ੀ ਨਾਲ 12,079.10 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਬਾਜ਼ਾਰ ਵਿੱਚ ਤੇਜ਼ੀ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਨਿਵੇਸ਼ਕਾਂ ਦੇ ਕਰੀਬ 3 ਲੱਖ ਕਰੋੜ ਰੁਪਏ ਡੁੱਬ ਗਏ ਸੀ।
ਸਵੇਰੇ 9.50 ਵਜੇ ਸੈਂਸੈਕਸ 496 ਅੰਕ ਚੜ੍ਹ ਕੇ 41,172 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਲਗਭਗ 147 ਅੰਕ ਦੀ ਤੇਜ਼ੀ ਨਾਲ 12,141 'ਤੇ ਕਾਰੋਬਾਰ ਕਰ ਰਿਹਾ ਸੀ।